Centre on Free Tourist Visa: ਭਾਰਤ ਨੇ 5 ਲੱਖ ਸੈਲਾਨੀਆਂ ਨੂੰ ਮੁਫਤ ਟੂਰਿਸਟ ਵੀਜ਼ਾ ਦੇਣ ਦਾ ਕੀਤਾ ਐਲਾਨ
ਕੇਂਦਰ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ 5 ਲੱਖ ਸੈਲਾਨੀਆਂ ਲਈ ਮੁਫਤ ਟੂਰਿਸਟ ਵੀਜ਼ਾ ਜਾਰੀ ਕਰੇਗਾ। ਇੱਕ ਪ੍ਰੈਸ ਕਾਨਫਰੰਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕੋਵਿਡ -19 ਦੀ ਦੂਜੀ ਲਹਿਰ ਦੇ ਕਾਰਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਉਦਯੋਗਾਂ ਲਈ ਆਰਥਿਕ ਰਾਹਤ ਦੇ ਕਈ ਉਪਾਵਾਂ ਦੇ ਐਲਾਨ ਦੌਰਾਨ ਇਹ ਗੱਲ ਆਖੀ।
ਨਵੀਂ ਦਿੱਲੀ: ਕੇਂਦਰ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ 5 ਲੱਖ ਸੈਲਾਨੀਆਂ ਲਈ ਮੁਫਤ ਟੂਰਿਸਟ ਵੀਜ਼ਾ ਜਾਰੀ ਕਰੇਗਾ। ਇੱਕ ਪ੍ਰੈਸ ਕਾਨਫਰੰਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕੋਵਿਡ -19 ਦੀ ਦੂਜੀ ਲਹਿਰ ਦੇ ਕਾਰਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਉਦਯੋਗਾਂ ਲਈ ਆਰਥਿਕ ਰਾਹਤ ਦੇ ਕਈ ਉਪਾਵਾਂ ਦੇ ਐਲਾਨ ਦੌਰਾਨ ਇਹ ਗੱਲ ਆਖੀ।
ਇਸ ਬ੍ਰੀਫਿੰਗ ਦੌਰਾਨ ਵਿੱਤ ਮੰਤਰਾਲੇ ਨੇ ਕਿਹਾ ਕਿ 10.93 ਮਿਲੀਅਨ ਵਿਦੇਸ਼ੀ ਸੈਲਾਨੀ 2019 ਵਿਚ ਭਾਰਤ ਆਏ ਸਨ, ਅਤੇ ਮਨੋਰੰਜਨ ਅਤੇ ਕਾਰੋਬਾਰ 'ਤੇ 30.098 ਅਰਬ ਡਾਲਰ ਖਰਚ ਕੀਤੇ ਸਨ।ਭਾਰਤ ਵਿਚ ਵਿਦੇਸ਼ੀ ਸੈਲਾਨੀ ਔਸਤਨ 21 ਦਿਨ ਲਈ ਠਹਿਰਦੇ ਹਨ। ਜਦੋਂ ਕਿ ਔਸਤਨ ਰੋਜ਼ਾਨਾ ਖਰਚ 34 ਡਾਲਰ (2400) ਹੁੰਦਾ ਹੈ। ਇਸ ਵਿਚ ਕਿਹਾ ਗਿਆ ਹੈ, '' ਇਕ ਵਾਰ ਵੀਜ਼ਾ ਜਾਰੀ ਕਰਨ ਤੋਂ ਬਾਅਦ, ਪਹਿਲੇ 5 ਲੱਖ ਟੂਰਿਸਟ ਵੀਜ਼ਾ ਮੁਫਤ ਦਿੱਤੇ ਜਾਣਗੇ।"
ਇਹ ਲਾਭ ਸਿਰਫ ਇਕ ਵਾਰ ਇਕ ਯਾਤਰੀ ਲਈ ਉਪਲਬਧ ਹੋਵੇਗਾ।ਇਹ ਸਕੀਮ 31 ਮਾਰਚ, 2022 ਤੱਕ ਲਾਗੂ ਰਹੇਗੀ ਜਾਂ 5 ਲੱਖ ਵੀਜ਼ਾ ਜਾਰੀ ਹੋਣ ਤੱਕ, ਜੋ ਵੀ ਪਹਿਲਾਂ ਹੋਵੇ। ਕੁੱਲ ਵਿੱਤੀ ਪ੍ਰਭਾਵ ਦੇ 100 ਕਰੋੜ ਹੋਣ ਦੀ ਉਮੀਦ ਹੈ।ਕੇਂਦਰ ਨੇ 11,000 ਤੋਂ ਵੱਧ ਰਜਿਸਟਰਡ ਸੈਲਾਨੀ ਗਾਈਡ / ਯਾਤਰਾ ਅਤੇ ਟੂਰਿਜ਼ਮ ਹਿੱਸੇਦਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ। ਕਾਰਜਕਾਰੀ ਪੂੰਜੀ / ਵਿਅਕਤੀਗਤ ਕਰਜ਼ੇ ਸੈਰ ਸਪਾਟਾ ਖੇਤਰ ਦੇ ਲੋਕਾਂ ਨੂੰ 100 ਪ੍ਰਤੀਸ਼ਤ ਗਾਰੰਟੀ ਦੇ ਨਾਲ ਪ੍ਰਦਾਨ ਕੀਤੇ ਜਾਣਗੇ। ਮੰਤਰਾਲੇ ਨੇ ਕਿਹਾ, '' ਕੋਈ ਪ੍ਰੋਸੈਸਿੰਗ ਚਾਰਜ ਨਹੀਂ ਹੋਏਗਾ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :