ਅੱਜ ਹੋ ਸਕਦੀ ਰਿਕਾਰਡ ਤੋੜ ਬਾਰਸ਼, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ
ਸਕਾਈਮੈੱਟ ਦੇ ਮੁਤਾਬਕ ਬੁੱਧਵਾਰ ਸਵੇਰ ਤੋਂ ਦਿੱਲੀ 'ਚ 77 ਮਿਮੀ ਬਾਰਸ਼ ਹੋਈ ਹੈ। ਅਜੇ ਕੋਈ ਰਿਕਾਰਡ ਨਹੀਂ ਟੁੱਟਿਆ।
Delhi Rain News: ਮੌਸਮ ਵਿਭਾਗ ਨੇ ਦਿੱਲੀ 'ਚ ਅੱਜ ਲਈ ਵੀ ਬਾਰਸ਼ ਤੇ ਥੰਡਰਸਟ੍ਰੋਮ ਦੀ ਸੰਭਾਵਨਾ ਜਤਾਈ ਹੈ। ਅੱਜ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਅਗਲੇ ਦੋ ਦਿਨਾਂ ਤਕ ਬਾਰਸ਼ ਹੁੰਦੀ ਰਹੇਗੀ। ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ ਭਾਰੀ ਬਾਰਸ਼ ਹੋ ਸਕਦੀ ਹੈ।
ਸਕਾਈਮੈੱਟ ਦੇ ਮੁਤਾਬਕ ਬੁੱਧਵਾਰ ਸਵੇਰ ਤੋਂ ਦਿੱਲੀ 'ਚ 77 ਮਿਮੀ ਬਾਰਸ਼ ਹੋਈ ਹੈ। ਅਜੇ ਕੋਈ ਰਿਕਾਰਡ ਨਹੀਂ ਟੁੱਟਿਆ। ਹਾਲਾਂਕਿ ਬੁੱਧਵਾਰ ਸਵੇਰੇ ਜੋ 112 ਮਿਲੀਮੀਟਰ ਬਾਰਸ਼ ਹੋਈ ਸੀ ਉਹ ਪਿਛਲੇ 19 ਸਾਲ ਦਾ ਰਿਕਾਰਡ ਸੀ। 19 ਸਾਲ 'ਚ ਸਤੰਬਰ ਦੇ ਮਹੀਨੇ 'ਚ 24 ਘੰਟਿਆਂ ਦੌਰਾਨ ਏਨੀ ਬਾਰਸ਼ ਹੋਈ ਹੈ। ਫਿਲਹਾਲ ਹਵਾਵਾਂ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਨਮੀ ਵਧਾ ਰਹੀਆਂ ਹਨ, ਸਇਸ ਲਈ ਇਹ ਬਾਰਸ਼ ਹੋ ਰਹੀ ਹੈ।
ਅਗਲੇ 24 ਘੰਟਿਆਂ ਤਕ ਬਾਰਸ਼ ਹੁੰਦੀ ਰਹੇਗੀ ਪਰ ਇਸ ਦੀ ਇੰਟੈਸਿਟੀ 'ਚ ਕਮੀ ਆ ਸਕਦੀ ਹੈ। ਤਿੰਨ ਤੋਂ ਪੰਜ ਸਤੰਬਰ ਤਕ ਮੌਸਮ ਖੁਸ਼ਕ ਰਹੇਗਾ ਤੇ 6 ਸਤੰਬਰ ਤੋਂ ਇਕ ਵਾਰ ਫਿਰ ਬਾਰਸ਼ ਸ਼ੁਰੂ ਹੋ ਸਕਦੀ ਹੈ। ਜੋ 10 ਸਤੰਬਰ ਤਕ ਰੁਕ ਰੁਕ ਕੇ ਹੁੰਦੀ ਰਹੇਗੀ।