Tripura Fire: ਤ੍ਰਿਪੁਰਾ ਦੇ ਉਨਾਕੋਟੀ 'ਚ ਬਿਜਲੀ ਦੀਆਂ ਤਾਰਾਂ ਨਾਲ ਸੰਪਰਕ ਹੋਣ ਕਾਰਨ ਰੱਥ ਨੂੰ ਲੱਗੀ ਅੱਗ, 6 ਦੀ ਮੌਤ, 15 ਜ਼ਖ਼ਮੀ
Tripura Fire: ਤ੍ਰਿਪੁਰਾ ਦੇ ਉਨਾਕੋਟੀ ਜ਼ਿਲ੍ਹੇ ਵਿੱਚ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇੱਕ ਰੱਥ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ।
Tripura Fire: ਤ੍ਰਿਪੁਰਾ ਦੇ ਉਨਾਕੋਟੀ ਜ਼ਿਲ੍ਹੇ ਵਿੱਚ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇੱਕ ਰੱਥ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਘਟਨਾ ਭਗਵਾਨ ਜਗਨਨਾਥ ਦੀ 'ਉਲਟਾ ਰੱਥ ਯਾਤਰਾ' ਤਿਉਹਾਰ ਦੌਰਾਨ ਸ਼ਾਮ ਕਰੀਬ 4.30 ਵਜੇ ਕੁਮਾਰਘਾਟ ਇਲਾਕੇ 'ਚ ਵਾਪਰੀ।
ਯਾਤਰਾ ਦੌਰਾਨ ਵੱਡੀ ਗਿਣਤੀ 'ਚ ਲੋਕ ਬੜੇ ਉਤਸ਼ਾਹ ਨਾਲ 'ਰੱਥ' ਖਿੱਚ ਰਹੇ ਸਨ। ਇਹ ਰੱਥ ਲੋਹੇ ਦਾ ਬਣਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਜਲੂਸ ਦੌਰਾਨ 'ਰੱਥ' ਅਚਾਨਕ 133kv ਦੀ ਓਵਰਹੈੱਡ ਕੇਬਲ ਦੇ ਸੰਪਰਕ ਵਿੱਚ ਆ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ।
ਜ਼ਖਮੀਆਂ ਦੀ ਹਾਲਤ ਨਾਜ਼ੁਕ
ਅਸੀਸਟੈਂਟ ਇੰਸਪੈਕਟਰ ਜਨਰਲ ਜੋਤਿਸ਼ਮਾਨ ਦਾਸ ਚੌਧਰੀ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਛੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਾਰਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: Chandrayaan 3 Launch: 13 ਜੁਲਾਈ ਨੂੰ ਹੋਵੇਗਾ ਲਾਂਚ ਚੰਦਰਯਾਨ-3, ISRO ਨੇ ਦੱਸਿਆ ਸ਼ਡਿਊਲ
ਕੁਮਾਰਘਾਟ ਜਾ ਰਹੇ ਸੀਐਮ ਮਾਣਿਕ ਸਾਹਾ
ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਨੇ ਟਵੀਟ ਕੀਤਾ ਕਿ ਉਹ ਅਗਰਤਲਾ ਤੋਂ ਰੇਲਗੱਡੀ 'ਚ ਕੁਮਾਰਘਾਟ ਜਾ ਰਹੇ ਹਨ ਅਤੇ ਘਟਨਾ ਸਥਾਨ ਦਾ ਨਿਰਿਖਣ ਕਰਨਗੇ, ਜਿੱਥੇ ਇਸ ਦਰਦਨਾਕ ਘਟਨਾ 'ਚ ਕਈ ਲੋਕਾਂ ਦੀ ਜਾਨ ਚਲੀ ਗਈ ਹੈ।
Going to Kumarghat from Agartala by train to inspect the place of occurrence where several people have lost their lives in a tragic incident today. pic.twitter.com/p0hyjkXKqD
— Prof.(Dr.) Manik Saha (@DrManikSaha2) June 28, 2023
ਮਾਣਿਕ ਸਾਹਾ ਨੇ ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ, ''ਕੁਮਾਰਘਾਟ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 'ਉਲਟਾ ਰੱਥ' ਨੂੰ ਖਿੱਚਣ ਵੇਲੇ ਬਿਜਲੀ ਦਾ ਕਰੰਟ ਲੱਗਣ ਕਾਰਨ ਕਈ ਸ਼ਰਧਾਲੂਆਂ ਦੀ ਜਾਨ ਚਲੀ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮੈਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਦੁਖੀ ਪਰਿਵਾਰਾਂ ਨਾਲ ਡੂੰਘੀ ਹਮਦਰਦੀ। ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।"