Swiggy Agent Death: ਡਲਿਵਰੀ ਕਰਦੇ ਸਮੇਂ ਪਿੱਛੇ ਪਿਆ ਪਾਲਤੂ ਕੁੱਤਾ, ਬਿਲਡਿੰਗ ਤੋਂ ਡਿੱਗ ਕੇ Swiggy ਏਜੰਟ ਦੀ ਮੌਤ
Swiggy Agent: ਪੁਲਿਸ ਨੇ ਕੁੱਤੇ ਦੇ ਮਾਲਕ ਖ਼ਿਲਾਫ਼ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨ ਅਤੇ ਕਿਸੇ ਹੋਰ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ ਹੇਠ ਕੇਸ ਦਰਜ਼ ਕਰ ਲਿਆ ਹੈ।
Swiggy Agent Death: ਹੈਦਰਾਬਾਦ ਵਿੱਚ ਇੱਕ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਇੱਕ ਸਵਿਗੀ ਡਿਲੀਵਰੀ ਏਜੰਟ ਦੀ ਮੌਤ ਹੋ ਗਈ। ਮੁਹੰਮਦ ਰਿਜ਼ਵਾਨ (23) ਇੱਥੇ ਖਾਣਾ ਪਹੁੰਚਾਉਣ ਆਇਆ ਸੀ ਅਤੇ ਉਸੇ ਸਮੇਂ ਇੱਕ ਪਾਲਤੂ ਕੁੱਤੇ ਨੇ ਉਸਦਾ ਪਿੱਛਾ ਕੀਤਾ। ਜਿਸ ਕਾਰਨ ਉਹ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ।
ਜਾਣਕਾਰੀ ਮੁਤਾਬਕ ਮੁਹੰਮਦ ਰਿਜ਼ਵਾਨ 11 ਜਨਵਰੀ ਨੂੰ ਬੰਜਾਰਾ ਹਿਲਜ਼ ਸਥਿਤ ਲੁੰਬੀਨੀ ਰੌਕ ਕੈਸਲ ਅਪਾਰਟਮੈਂਟ 'ਚ ਖਾਣਾ ਡਿਲੀਵਰ ਕਰਨ ਆਇਆ ਸੀ। ਇੱਥੇ ਗਾਹਕ ਦਾ ਪਾਲਤੂ ਜਰਮਨ ਸ਼ੈਫਰਡ ਉਸ ਦੇ ਪਿੱਛੇ ਭੱਜਣ ਲੱਗਾ। ਜਿਸ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਐਤਵਾਰ ਨੂੰ ਉਸ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਰਿਜ਼ਵਾਨ ਜਦੋਂ ਗਾਹਕ ਦੇ ਦਰਵਾਜ਼ੇ 'ਤੇ ਪਹੁੰਚਿਆ ਤਾਂ ਕੁੱਤੇ ਨੇ ਉਸ 'ਤੇ ਝਪਟ ਮਾਰ ਦਿੱਤੀ। ਜਾਨਵਰ ਤੋਂ ਭੱਜਦੇ ਹੋਏ ਰਿਜ਼ਵਾਨ ਨੇ ਰੇਲਿੰਗ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਫਿਸਲ ਕੇ ਡਿੱਗ ਪਿਆ। ਜਿਸ ਕਾਰਨ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਕੁੱਤੇ ਦੇ ਮਾਲਕ ਨੇ ਉਸ ਨੂੰ ਨਿਜ਼ਾਮ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿੱਚ ਦਾਖ਼ਲ ਕਰਵਾਇਆ ਸੀ।
ਪੁਲਿਸ ਨੇ ਕੁੱਤੇ ਦੇ ਮਾਲਕ ਖ਼ਿਲਾਫ਼ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨ ਅਤੇ ਕਿਸੇ ਹੋਰ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ ਹੇਠ ਕੇਸ ਦਰਜ਼ ਕਰ ਲਿਆ ਹੈ।
ਬੰਜਾਰਾ ਹਿਲਜ਼ ਦੇ ਥਾਣੇਦਾਰ ਐੱਮ ਨਰਿੰਦਰ ਨੇ ਦੱਸਿਆ ਕਿ ਰਿਜ਼ਵਾਨ ਜਦੋਂ ਗਾਹਕ ਨੂੰ ਪਾਰਸਲ ਸੌਂਪ ਰਿਹਾ ਸੀ ਤਾਂ ਜਰਮਨ ਸ਼ੈਫਰਡ ਘਰ ਤੋਂ ਬਾਹਰ ਆਇਆ ਅਤੇ ਰਿਜ਼ਵਾਨ 'ਤੇ ਹਮਲਾ ਕਰ ਦਿੱਤਾ। ਹਮਲੇ ਦੇ ਡਰੋਂ ਰਿਜ਼ਵਾਨ ਨੇ ਆਪਣੀ ਜਾਨ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕੁੱਤਾ ਉਸ ਦਾ ਪਿੱਛਾ ਕਰਦਾ ਰਿਹਾ। ਫਿਰ ਰਿਜ਼ਵਾਨ ਨੇ ਅਪਾਰਟਮੈਂਟ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ: Bharat Joro Yatra: ਅੱਜ ਉੜਮੁੜ ਟਾਂਡਾ 'ਚ ਰੁਕੇਗੀ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ'
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Kabaddi Raider: ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ