ਪੜਚੋਲ ਕਰੋ

ਅੰਮ੍ਰਿਤਸਰ ਰੇਲ ਹਾਦਸਾ: ਪ੍ਰਬੰਧਕ ਮਿੱਠੂ ਮਦਾਨ ਤੇ ਫਾਟਕ ਦੇ ਗੇਟਮੈਨ ਖਿਲਾਫ ਕੇਸ ਦਰਜ ਕਰਨ ਦਾ ਹੁਕਮ

ਅੰਮ੍ਰਿਤਸਰ: ਜੌੜਾ ਫਾਟਕ ਰੇਲ ਹਾਦਸੇ ਸਬੰਧੀ ਮੁੱਖ ਮੰਤਰੀ ਕੈਪਟਮ ਅਮਰਿੰਦਰ ਸਿੰਘ ਨੇ ਰੇਲਵੇ ਦੇ ਗੇਟਮੈਨ ਤੇ ਦੁਸਹਿਰਾ ਸਮਾਗਮ ਦੇ ਪ੍ਰਬੰਧਕ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਦੋਵਾਂ ਗੇਟਮੈਨਾਂ ਖਿਲਾਫ ਕੇਸ ਦਰਜ ਕਰਨ ਦੀ ਕਾਰਵਾਈ ਰੇਲਵੇ ਆਪਣੇ ਪੱਧਰ ’ਤੇ ਤੈਅ ਕਰੇਗਾ। ਦਰਅਸਲ ਬੀਤੇ ਦਿਨੀਂ ਵਿਭਾਗੀ ਕਮਿਸ਼ਨਰ ਬੀ ਪੁਰੁਸ਼ਾਰਥ ਦੀ ਅਗਵਾਈ ਹੇਠ ਵਿਸ਼ੇਸ਼ ਕਮੇਟੀ ਨੇ ਆਪਣੀ 300 ਪੰਨਿਆਂ ਦੀ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਸੌਂਪੀ। ਇਹ ਰਿਪੋਰਟ ਵੀਰਵਾਰ ਨੂੰ ਜਨਤਕ ਕੀਤੀ ਗਈ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਰਿਪੋਰਟ ਦੇ ਆਧਾਰ 'ਤੇ ਇਹ ਫੈਸਲਾ ਲਿਆ। ਇਸ ਰਿਪੋਰਟ ਮੁਤਾਬਕ ਸਿੱਧੂ ਜੋੜੇ ਦਾ ਕੋਈ ਰੋਲ ਨਹੀਂ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਬਿਆਨ 'ਚ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਉਹ ਪੰਜਾਬ 'ਚ ਮੌਜੂਦ ਨਹੀਂ ਸਨ। ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਉਹਨਾਂ ਨੇ ਦੁਸਹਿਰਾ ਪ੍ਰੋਗਰਾਮ ਦੇ ਪ੍ਰਬੰਧ 'ਚ ਕੋਈ ਮਦਦ ਨਹੀਂ ਕੀਤੀ। ਕਿਸੇ ਵੀ ਅਫਸਰ ਜਾਂ ਪ੍ਰਬੰਧਕ ਨੇ ਇਹ ਨਹੀਂ ਕਿਹਾ ਕਿ ਸਿੱਧੂ ਜੋੜੇ ਨੇ ਪ੍ਰੋਗਰਾਮ 'ਚ ਮਦਦ ਕੀਤੀ। ਉਨ੍ਹਾਂ ਤੋਂ ਇਲਾਵਾ ਰੇਲ ਦੇ ਡਰਾਇਵਰ ਅਰਵਿੰਦ ਕੁਮਾਰ ਨੂੰ ਵੀ ਬੇਕਸੂਰ ਦੱਸਿਆ ਗਿਆ ਹੈ। ਰਿਪੋਰਟ 'ਚ ਗੇਟ ਨੰ.26 ਤੇ ਗੇਟ ਨੰ 27 ਦੇ ਗੇਟਮੈਨ ਤੇ ਟ੍ਰੇਨ ਨੰ. 13006 DN ਦੇ ਡਰਾਇਵਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਗੇਟ ਨੰ. 27 ਦੇ ਗੇਟਮੈਨ ਅਮਿਤ ਸਿੰਘ ਦੇ ਮੁਤਾਬਕ ਉਹ ਆਪਣੇ ਗੇਟ ਤੋਂ ਲੋਕਾਂ ਦੇ ਇਕੱਠ ਨੂੰ ਨਹੀਂ ਵੇਖ ਪਾ ਰਿਹਾ ਸੀ ਤੇ ਨਾ ਹੀ ਉਸ ਨੂੰ ਇਸ ਦੀ ਕੋਈ ਜਾਣਕਾਰੀ ਸੀ। ਜਦਕਿ ਗੇਟ ਨੰ. 26 ਦੇ ਗੇਟਮੈਨ ਨਿਰਮਲ ਸਿੰਘ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਸਨੇ ਗੇਟ ਨੰ.27 ਤੇ ਤਾਇਨਾਤ ਅਮਿਤ ਨੂੰ ਇਕੱਠ ਬਾਰੇ 6.40 ਤੇ 6.45 ਦੇ ਦਰਮਿਆਨ ਫੋਨ ਲਾਈਨ ਜ਼ਰੀਏ ਜਾਣਕਾਰੀ ਦਿੱਤੀ ਗਈ। ਜਾਂਚ ਦੌਰਾਨ ਇੱਕ ਟਰਾਇਲ ਕੀਤਾ ਗਿਆ ਤੇ ਇਹ ਪਾਇਆ ਗਿਆ ਕਿ ਗੇਟ ਨੰ.27 ਤੋਂ ਲੋਕਾਂ ਦਾ ਇਕੱਠ ਵੇਖਿਆ ਜਾ ਸਕਦਾ ਹੈ, ਇਸ ਲਈ ਅਮਿਤ ਦਾ ਵੱਡਾ ਕਸੂਰ ਹੈ। ਜੇਕਰ ਅਮਿਤ ਨੇ ਸਹੀ ਡਿਊਟੀ ਨਿਭਾਈ ਹੁੰਦੀ ਤਾਂ ਹਾਦਸਾ ਟਲ ਸਕਦਾ ਸੀ। ਗੇਟ ਨੰ.26 ਤੇ ਤਾਇਨਾਤ ਨਿਰਮਲ ਸਿੰਘ ਦਾ ਵੀ ਕਸੂਰ ਸੀ, ਕਿਉਂਕਿ 5.30 ਵਜੇ ਭੀੜ ਵੇਖਣ ਦੇ ਬਾਵਜੂਦ ਉਸ ਨੇ ਜਾਣਕਾਰੀ ਦੇਣ 'ਚ ਦੇਰ ਕੀਤੀ। ਦੁਸਹਿਰਾ ਪ੍ਰੋਗਰਾਮ ਦੇ ਪ੍ਰਬੰਧਕ ਨੂੰ ਹਾਦਸੇ ਦਾ ਵੱਡਾ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਰਿਪੋਰਟ ਮੁਤਾਬਕ ਮਿੱਠੂ ਮਦਾਨ, ਉਹਨਾਂ ਦੀ ਮਾਂ ਵਿਜੇ ਮਦਾਨ ਅਤੇ ਦੁਸਹਿਰਾ ਕਮੇਟੀ ਦੇ ਸਾਰੇ ਮੈਂਬਰ ਜ਼ਿੰਮੇਵਾਰ ਹਨ। ਕਿਹਾ ਗਿਆ ਹੈ ਕਿ ਦੁਸਹਿਰਾ ਪ੍ਰੋਗਰਾਮ ਦਾ ਪ੍ਰਬੰਧ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ। ਸਾਰੇ ਨਿਯਮ-ਕਨੂੰਨ ਨਹੀਂ ਮੰਨੇ ਗਏ ਤੇ ਲੋਕਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ। ਪ੍ਰੋਗਰਾਮ ਲਈ ਪੁਲਿਸ ਦੀ NOC ਲਈ ਗਈ ਪਰ ਪ੍ਰਬੰਧਕਾਂ ਨੇ ਕਾਰਪੋਰੇਸ਼ਨ ਤੋਂ ਇਜਾਜ਼ਤ ਨਹੀਂ ਲਈ। ਪਟਾਕੇ ਚਲਾਉਣ ਦੀ ਤੇ ਲਾਊਂਡਸਪੀਕਰ ਵਰਤਣ ਦੀ ਵੀ ਇਜਾਜ਼ਤ ਨਹੀਂ ਲਈ ਗਈ ਸੀ। ਦੁਸਹਿਰਾ ਪ੍ਰੋਗਰਾਮ ਵਾਲੀ ਥਾਂ 'ਤੇ 73 ਪੁਲਿਸ ਮੁਲਾਜ਼ਮ, 1 ACP, 2 SHO , 19 ASI ਤਾਇਨਾਤ ਸਨ ਪਰ ਕਿਸੇ ਨੇ ਹਾਦਸੇ ਨੂੰ ਭਾਂਪਿਆ ਨਹੀਂ, ਏਸੇ ਲਈ ਪੁਲਿਸ ਪੂਰੇ ਤਰੀਕੇ ਨਾਲ ਨਾਕਾਮ ਰਹੀ। ਮਿਊਂਸੀਪਲ ਕਾਰਪੋਰੇਸ਼ਨ ਦੇ ਅਸਟੇਟ ਅਫਸਰ, ਏਰੀਆ ਅਫਸਰ, ਦੋ ਸੁਪਰੀਡੈਂਟ, ਇੱਕ ਫੀਲਡ ਕਲਰਕ ਤੇ ਉਸਦੇ ਸਟਾਫ ਮੈਂਬਰ ਜ਼ਿੰਮੇਵਾਰ ਹਨ। ਇਹਨਾਂ ਨੇ ਇਹ ਨਹੀਂ ਜਾਂਚਿਆ ਕਿ ਕਾਰਪੋਰੇਸ਼ਨ ਦੀ ਥਾਂ 'ਤੇ ਇੰਨਾ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ। ਕਾਰਪੋਰੇਸ਼ਨ ਦੀ ਇਜਾਜ਼ਤ ਤੋਂ ਬਿਨਾ ਪ੍ਰੋਗਰਾਮ ਦੀ ਮਸ਼ਹੂਰੀ ਵੀ ਕੀਤੀ ਗਈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sikh News: ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਬਾਅਦ ਧਾਮੀ  ਖ਼ਿਲਾਫ਼ ਹੋਏ SGPC ਮੈਂਬਰ ! ਜਥੇਦਾਰ ਤੋਂ ਕੀਤੀ ਕਾਰਵਾਈ ਦੀ ਮੰਗ, ਜਾਣੋ ਪੂਰਾ ਮਾਮਲਾ

Farmer Protest: ਜਥੇਦਾਰ ਹਰਪ੍ਰੀਤ ਸਿੰਘ ਨੇ ਖਨੌਰੀ ਬਾਰਡਰ ਦੀ ਸਟੇਜ ਤੋਂ ਕੀਤੀ ਜ਼ਬਰਦਸਤ ਤਕਰੀਰ, ਕਿਹਾ-ਜੇ ਪੰਜਾਬੀ ਇੱਕ ਬੜਕ ਮਾਰ ਦੇਵੇ ਤਾਂ ਦਿੱਲੀ ਹਿੱਲ ਜਾਂਦੀ ਪਰ...

One Nation One Election:  ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?

Amritsar News: ਪੁਲਿਸ ਹੀ ਹੋ ਰਹੀ ਗੈਂਗਸਟਰਾਂ ਦੇ ਹਮਲਿਆਂ ਦੀ ਸ਼ਿਕਾਰ, ਪੰਜਾਬ ਦਾ ਤਾਂ ਰੱਬ ਹੀ ਰਾਖਾ, ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਜਾਣੋ ਕੀ ਕੁਝ ਕਿਹਾ ?

ABP Premium

ਵੀਡੀਓਜ਼

Jagjit Singh Dhallewal|Darshanpal|ਕਿਸਾਨਾਂ ਨੂੰ ਇਕੱਠੇ ਹੋਣ 'ਚ ਕਿਉਂ ਲੱਗ ਰਿਹਾ ਸਮਾਂ, ਦਰਸ਼ਨਪਾਲ ਨੇ ਖੌਲੇ ਰਾਜ਼Police Station Blast| ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮJagjit Singh Dhallewal | Shabad Kirtan | ਖਨੌਰੀ ਬਾਰਡਰ 'ਤੇ ਇਲਾਹੀ ਕੀਰਤਨ ਦਾ ਪ੍ਰਵਾਹSKM Meeting | Jagjit Singh Dhallewal | ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਬਾਅਦ ਧਾਮੀ  ਖ਼ਿਲਾਫ਼ ਹੋਏ SGPC ਮੈਂਬਰ ! ਜਥੇਦਾਰ ਤੋਂ ਕੀਤੀ ਕਾਰਵਾਈ ਦੀ ਮੰਗ, ਜਾਣੋ ਪੂਰਾ ਮਾਮਲਾ
Sikh News: ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਬਾਅਦ ਧਾਮੀ ਖ਼ਿਲਾਫ਼ ਹੋਏ SGPC ਮੈਂਬਰ ! ਜਥੇਦਾਰ ਤੋਂ ਕੀਤੀ ਕਾਰਵਾਈ ਦੀ ਮੰਗ, ਜਾਣੋ ਪੂਰਾ ਮਾਮਲਾ
Farmer Protest: ਜਥੇਦਾਰ ਹਰਪ੍ਰੀਤ ਸਿੰਘ ਨੇ ਖਨੌਰੀ ਬਾਰਡਰ ਦੀ ਸਟੇਜ ਤੋਂ ਕੀਤੀ ਜ਼ਬਰਦਸਤ ਤਕਰੀਰ, ਕਿਹਾ-ਜੇ ਪੰਜਾਬੀ ਇੱਕ ਬੜਕ ਮਾਰ ਦੇਵੇ ਤਾਂ ਦਿੱਲੀ ਹਿੱਲ ਜਾਂਦੀ ਪਰ...
Farmer Protest: ਜਥੇਦਾਰ ਹਰਪ੍ਰੀਤ ਸਿੰਘ ਨੇ ਖਨੌਰੀ ਬਾਰਡਰ ਦੀ ਸਟੇਜ ਤੋਂ ਕੀਤੀ ਜ਼ਬਰਦਸਤ ਤਕਰੀਰ, ਕਿਹਾ-ਜੇ ਪੰਜਾਬੀ ਇੱਕ ਬੜਕ ਮਾਰ ਦੇਵੇ ਤਾਂ ਦਿੱਲੀ ਹਿੱਲ ਜਾਂਦੀ ਪਰ...
One Nation One Election:  ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
One Nation One Election: ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
Amritsar News: ਪੁਲਿਸ ਹੀ ਹੋ ਰਹੀ ਗੈਂਗਸਟਰਾਂ ਦੇ ਹਮਲਿਆਂ ਦੀ ਸ਼ਿਕਾਰ, ਪੰਜਾਬ ਦਾ ਤਾਂ ਰੱਬ ਹੀ ਰਾਖਾ, ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਜਾਣੋ ਕੀ ਕੁਝ ਕਿਹਾ ?
Amritsar News: ਪੁਲਿਸ ਹੀ ਹੋ ਰਹੀ ਗੈਂਗਸਟਰਾਂ ਦੇ ਹਮਲਿਆਂ ਦੀ ਸ਼ਿਕਾਰ, ਪੰਜਾਬ ਦਾ ਤਾਂ ਰੱਬ ਹੀ ਰਾਖਾ, ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਜਾਣੋ ਕੀ ਕੁਝ ਕਿਹਾ ?
Rapper Badshah: ਰੈਪਰ ਬਾਦਸ਼ਾਹ ਦਾ 15000 ਰੁਪਏ ਕੱਟਿਆ ਗਿਆ ਚਲਾਨ, ਗਾਇਕ ਨੂੰ ਇਹ ਗਲਤੀ ਪਈ ਮਹਿੰਗੀ

Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ

Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ

Embed widget