ਪੜਚੋਲ ਕਰੋ
Advertisement
ਮੁੱਖ ਮੰਤਰੀ ਦਾ ਐਲਾਨ, ਇਨ੍ਹਾਂ 7 ਸ਼ਹਿਰਾਂ 'ਚ ਨਹੀਂ ਹੋਵੇਗੀ ਸ਼ਰਾਬ ਤੇ ਮਾਸ ਦੀ ਵਿਕਰੀ
ਯੋਗੀ ਨੇ ਕਿਹਾ ਸੱਤ ਪਵਿੱਤਰ ਸਥਾਨਾਂ ਨੂੰ ਤੀਰਥ ਸਥਾਨ ਐਲਾਨਿਆ ਗਿਆ। ਹੁਣ ਜਨਤਾ ਦੀ ਇੱਛਾ ਹੈ ਕਿ ਇਨ੍ਹਾਂ ਪਵਿੱਤਰ ਸਥਾਨਾਂ 'ਤੇ ਸ਼ਰਾਬ ਤੇ ਮਾਸ ਦੀ ਵਿਕਰੀ ਨਾ ਕੀਤੀ ਜਾਵੇ।
Mathura News: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਸੋਮਵਾਰ ਕਿਹਾ ਕਿ ਮਥੁਰਾ ਦੇ ਵ੍ਰਿੰਦਾਵਨ, ਗੋਵਰਧਨ, ਨੰਦਗਾਂਵ, ਬਰਸਾਨਾ, ਗੋਕੁਲ, ਮਹਾਵਨ ਤੇ ਬਲਦੇਵ 'ਚ ਛੇਤੀ ਹੀ ਮਾਸ ਤੇ ਸ਼ਰਾਬ ਦੀ ਵਿਕਰੀ ਬੰਦ ਕਰ ਦਿੱਤੀ ਜਾਵੇਗੀ। ਇਸ ਕੰਮ 'ਚ ਲੱਗੇ ਲੋਕਾਂ ਦਾ ਹੋਰ ਕੰਮਾਂ 'ਚ ਮੁੜ ਵਸੇਬਾ ਕੀਤਾ ਜਾਵੇਗਾ।
ਭਗਵਾਨ ਸ੍ਰੀਕਿਸ਼ਨ ਦੇ ਜਨਮ ਉਤਸਵ 'ਤੇ ਕਰਵਾਏ ਪ੍ਰੋਗਰਾਮਾਂ 'ਚ ਸ਼ਾਮਿਲ ਹੋਣ 'ਤੇ ਸ੍ਰੀਕਿਸ਼ਨ ਜਨਮ ਸਥਾਨ 'ਤੇ ਭਗਵਾਨ ਦੇ ਦਰਸ਼ਨ ਕਰਨ ਪਹੁੰਚੇ ਮੁੱਖ ਮੰਤਰੀ ਨੇ ਇਸ ਮੌਕੇ ਸੰਬੋਧਨ ਕੀਤਾ। ਮੁੱਖ ਮੰਤਰੀ ਨੇ ਕਿਹਾ, 'ਚਾਰ ਸਾਲ ਪਹਿਲਾਂ 2017 ਦੀ ਇੱਥੋਂ ਦੀ ਜਨਤੀ ਦੀ ਮੰਗ 'ਤੇ ਮਥੁਰਾ ਤੇ ਵ੍ਰਿੰਦਾਵਨ ਨਗਰ ਪਾਲਿਕਾਵਾਂ ਨੂੰ ਮਿਲਾ ਕੇ ਨਗਰ ਨਿਗਮ ਦਾ ਗਠਨ ਕੀਤਾ ਗਿਆ ਹੈ। ਇੱਥੋਂ ਦੇ ਸੱਤ ਪਵਿੱਤਰ ਸਥਾਨਾਂ ਨੂੰ ਤੀਰਥ ਸਥਾਨ ਐਲਾਨਿਆ ਗਿਆ। ਹੁਣ ਜਨਤਾ ਦੀ ਇੱਛਾ ਹੈ ਕਿ ਇਨ੍ਹਾਂ ਪਵਿੱਤਰ ਸਥਾਨਾਂ 'ਤੇ ਸ਼ਰਾਬ ਤੇ ਮਾਸ ਦੀ ਵਿਕਰੀ ਨਾ ਕੀਤੀ ਜਾਵੇ। ਮੈਂ ਭਰੋਸਾ ਦਿੰਦਾ ਹਾਂ ਕਿ ਅਜਿਹਾ ਹੀ ਹੋਵੇਗਾ।'
ਉਨ੍ਹਾਂ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਰੂਰੀ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ। ਉਨ੍ਹਾਂ ਕਿਹਾ ਜੋ ਲੋਕ ਇਨ੍ਹਾਂ ਕੰਮਾਂ ਨਾਲ ਜੁੜੇ ਹਨ ਉਨ੍ਹਾਂ ਨੂੰ ਹੋਰ ਕੰਮਾਂ ਦੀ ਸਿਕਲਾਈ ਦੇਕੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਦੀ ਕਾਊਂਸਲਿੰਗ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ, 'ਚੰਗਾ ਹੋਵੇਗਾ ਕਿ ਜੋ ਇਸ ਕੰਮ 'ਚ ਲੱਗੇ ਹਨ ਉਨ੍ਹਾਂ ਲਈ ਦੁੱਗਧਪਾਲਨ ਦੇ ਛੋਟੇ-ਛੋਟੇ ਸਟਾਲ ਬਣਾ ਦਿੱਤੇ ਜਾਣ।'
ਮੁੱਖ ਮੰਤਰੀ ਨੇ ਭਰੋਸਾ ਦਿੱਤਾ, ਸਾਡਾ ਉਦੇਸ਼ ਕਿਸੇ ਨੂੰ ਉਜਾੜਨਾ ਨਹੀਂ ਹੈ। ਮੁੜ ਵਸੇਬਾ ਕਰਨਾ ਹੈ ਤੇ ਵਿਵਸਥਿਤ ਮੁੜ ਵਸੇਬਾ ਦੇ ਕੰਮ 'ਚ ਇਨ੍ਹਾਂ ਪਵਿੱਤਰ ਸਥਾਨਾਂ ਨੂੰ ਇਸ ਦਿਸ਼ਾ ਚ ਅੱਗੇ ਵਧਣ ਦੀ ਲੋੜ ਹੈ।'
ਇਹ ਵੀ ਪੜ੍ਹੋ: Tokyo Paralympics: ਜੈਵਲਿਨ ਥ੍ਰੋ 'ਚ ਦੇਵੇਂਦਰ ਦਾ ਸ਼ਾਨਦਾਰ ਪ੍ਰਦਰਸ਼ਨ, ਭਾਰਤ ਨੇ ਜਿੱਤਿਆ ਸਿਲਵਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement