ਕੀ ਤੀਜੀ ਵਾਰ ਚੋਣ ਨਹੀਂ ਲੜਣਗੇ ਸੀਐੱਮ ਯੋਗੀ, ਬੋਲੇ- 'ਕੋਸ਼ਿਸ਼ ਨਹੀਂ ਕਰਾਂਗਾ, ਕੋਈ ਵੀ CM ਬਣ ਸਕਦਾ ਹੈ'
ਇਸ ਸੂਬੇ ਦੇ CM ਵੱਲੋਂ ਦਿੱਤੇ ਬਿਆਨ ਤੋਂ ਬਾਅਦ ਸਿਆਸੀ ਗਲਿਆਰੇ ਵਿੱਚ ਚਰਚਾਵਾਂ ਨੂੰ ਤੇਜ਼ ਹੋ ਗਈਆਂ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਲਗਾਤਾਰ ਤੀਜੀ ਵਾਰ ਚੋਣ ਲੜਨਣਗੇ ਤਾਂ ਉਨ੍ਹਾਂ ਨੇ ਕਿ ਕਿਹਾ ਕਿ "ਮੈਂ ਕੋਸ਼ਿਸ਼ ਨਹੀਂ ਕਰਾਂਗਾ।..

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਦਾ ਏਐਨਆਈ ਵਲੋਂ ਬੁੱਧਵਾਰ ਨੂੰ ਇੰਟਰਵਿਉ ਜਾਰੀ ਕੀਤਾ ਗਿਆ। ਇਸ ਦੌਰਾਨ, ਜਦੋਂ ਸੀਐਮ ਯੋਗੀ ਨਾਲ ਉਨ੍ਹਾਂ ਦੇ ਲਗਾਤਾਰ ਤੀਜੀ ਵਾਰ ਗੋਰਖਪੁਰ ਤੋਂ ਚੋਣ ਲੜਨ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਦੇ ਜਵਾਬ ਨੇ ਸਿਆਸੀ ਗਲਿਆਰੇ ਵਿੱਚ ਚਰਚਾਵਾਂ ਨੂੰ ਤੇਜ਼ ਕਰ ਦਿੱਤਾ।
ਇੰਟਰਵਿਉ ਦੌਰਾਨ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਤੀਜੀ ਵਾਰ ਚੋਣ ਲੜਣਗੇ? ਤਾਂ ਸੀਐਮ ਯੋਗੀ ਨੇ ਜਵਾਬ ਦਿੱਤਾ, "ਮੈਂ ਕੋਸ਼ਿਸ਼ ਨਹੀਂ ਕਰਾਂਗਾ। ਸਾਡੀ ਪਾਰਟੀ ਕੋਸ਼ਿਸ਼ ਕਰੇਗੀ। ਭਾਜਪਾ ਦਾ ਕੋਈ ਵੀ ਮੈਂਬਰ ਮੁੱਖ ਮੰਤਰੀ ਬਣ ਸਕਦਾ ਹੈ।"
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪਿਛਲੇ 8 ਸਾਲਾਂ ਦੌਰਾਨ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਉਪਲਬਧੀ ਕੀ ਰਹੀ, ਤਾਂ ਉਨ੍ਹਾਂ ਨੇ ਕਿਹਾ, "ਤੁਸੀਂ ਕਿਸੇ ਵੀ ਖੇਤਰ ਵਿੱਚ ਦੇਖ ਸਕਦੇ ਹੋ। ਚਾਹੇ ਉਹ ਖੇਤੀਬਾੜੀ ਹੋਵੇ, ਨੌਜਵਾਨਾਂ ਨਾਲ ਜੁੜਿਆ ਹੋਵੇ, ਬੁਨਿਆਦੀ ਢਾਂਚਾ (Infrastructure) ਹੋਵੇ, ਨਿਵੇਸ਼ (Investment) ਹੋਵੇ, ਕਾਨੂੰਨ-ਵਿਵਸਥਾ (Law & Order) ਹੋਵੇ, ਪ੍ਰਸੰਸਾ ਯੋਗ (Tourism) ਖੇਤਰ ਹੋਵੇ ਜਾਂ ਵਿਰਾਸਤ ਅਤੇ ਵਿਕਾਸ ਵਿਚਕਾਰ ਵਧੀਆ ਸਮਨਵਯ ਬਣਾਉਣ ਦੀ ਗੱਲ ਹੋਵੇ, ਇਸਦਾ ਸਭ ਤੋਂ ਵੱਡਾ ਉਦਾਹਰਨ ਦੇਸ਼ ਵਿੱਚ ਉੱਤਰ ਪ੍ਰਦੇਸ਼ ਹੋ ਸਕਦਾ ਹੈ।"
ਵਿਰੋਧੀ ਆਗੂਆਂ ਨੂੰ ਜਵਾਬ
ਇੰਟਰਵਿਊ ਦੌਰਾਨ ਮੁੱਖ ਮੰਤਰੀ ਨੇ ਮਹਾਕੁੰਭ ਨੂੰ "ਮ੍ਰਿਤਯੂਕੁੰਭ" ਕਹਿਣ ‘ਤੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਇਹ "ਮ੍ਰਿਤਯੂਜੈ ਮਹਾਕੁੰਭ" ਸੀ, ਨਾ ਕਿ "ਮ੍ਰਿਤਯੂਕੁੰਭ"। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਤੋਂ ਹਰ ਰੋਜ਼ ਲਗਭਗ 50 ਹਜ਼ਾਰ ਤੋਂ 1 ਲੱਖ ਤੱਕ ਭਗਤ ਮਹਾਕੁੰਭ ਵਿੱਚ ਪਵਿੱਤਰ ਇਸ਼ਨਾਨ ਕਰਨ ਆ ਰਹੇ ਸਨ। ਉਨ੍ਹਾਂ ਮਹਾਕੁੰਭ ਬਾਰੇ ਵਿਰੋਧੀ ਆਗੂਆਂ ਦੇ ਬਿਆਨਾਂ ਦੀ ਕੜੀ ਆਲੋਚਨਾ ਵੀ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















