ਹਰਿਆਣਾ 'ਚ ਵੀ ਭਖਿਆ ਕਿਸਾਨ ਸੰਘਰਸ਼, ਪ੍ਰਸ਼ਾਸਨ ਵੱਲੋਂ ਅਲਰਟ, 12 ਤੋਂ 3 ਵਜੇ ਤੱਕ ਘਰਾਂ 'ਚ ਹੀ ਰਹਿਣ ਦੀ ਹਦਾਇਤ
ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨ ਤੇ ਅੜ੍ਹਤੀਏ ਲਗਾਤਾਰ ਕੇਂਦਰ ਸਰਕਾਰ ਖਿਲਾਫ ਸੜਕਾਂ 'ਤੇ ਨਿਤਰੇ ਹੋਏ ਹਨ। ਅੱਜ ਹਰਿਆਣਾ 'ਚ 3 ਘੰਟੇ ਦਾ ਚੱਕਾ ਜਾਮ ਕੀਤਾ ਗਿਆ ਹੈ।
ਜੀਂਦ: ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨ ਤੇ ਅੜ੍ਹਤੀਏ ਲਗਾਤਾਰ ਕੇਂਦਰ ਸਰਕਾਰ ਖਿਲਾਫ ਸੜਕਾਂ 'ਤੇ ਨਿਤਰੇ ਹੋਏ ਹਨ। ਅੱਜ ਹਰਿਆਣਾ 'ਚ 3 ਘੰਟੇ ਦਾ ਚੱਕਾ ਜਾਮ ਕੀਤਾ ਗਿਆ ਹੈ। ਇਸ ਦੌਰਾਨ ਸੜਕਾਂ ਜਾਮ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਪ੍ਰਸ਼ਾਸਨ ਨੇ ਵੀ ਜਨਤਾ ਨੂੰ ਅਲਰਟ ਕੀਤਾ ਹੈ ਤੇ ਘਰਾਂ ਅੰਦਰ ਹੀ ਰਹਿਣ ਦੀ ਹਦਾਇਤ ਦਿੱਤੀ ਹੈ।
ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਅਲਰਟ ਕੀਤਾ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ 12 ਤੋਂ 3 ਵਜੇ ਤੱਕ ਲੋਕ ਘਰਾਂ ਅੰਦਰ ਹੀ ਰਹਿਣ। ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ। ਜੀਂਦ ਦੇ ਡੀਐਸਪੀ ਨੇ ਦੱਸਿਆ ਕਿ 8 ਡੀਐਸਪੀ, 20 ਇੰਸਪੈਕਟਰ ਤੇ 800 ਪੁਲਿਸ ਮੁਲਾਜ਼ਮ ਡਿਉਟੀ ਤੇ ਤਾਇਨਾਤ ਕੀਤੇ ਗਏ ਹਨ। ਕਾਨੂੰਨ ਵਿਵਸਥਾ ਨੂੰ ਠੀਕ ਰੱਖਣ ਲਈ ਪੈਟਰੋਲਿੰਗ ਪਾਰਟੀਆਂ ਅਲੱਗ ਤੋਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ 'ਚ ਲੈਣ ਨਹੀਂ ਦਿੱਤਾ ਜਾਵੇਗਾ।
ਪੁਲਿਸ ਦਾ ਕਹਿਣਾ ਹੈ ਕੇ ਜੇ ਹਲਾਤ ਤਣਾਅਪੂਰਨ ਹੁੰਦੇ ਹਨ ਤਾਂ ਪੁਲਿਸ ਸਖ਼ਤੀ ਨਾਲ ਨਿਪਟੇਗੀ। ਮੁੱਖ ਮਾਰਗ ਤੇ ਲੱਗੇ ਜਾਮ ਨੂੰ ਵੇਖਦੇ ਹੋਏ ਟਰੈਫਿਕ ਨੂੰ ਕਈ ਰੂਟਾਂ ਤੇ ਡਾਈਵਰਟ ਕੀਤਾ ਗਿਆ ਹੈ।