ਤਾਮਿਲਨਾਡੂ 'ਚ ਕਾਂਗਰਸ-DMK ਦੇ ਵਿਚ ਸੀਟਾਂ ਨੂੰ ਲੈਕੇ ਪੇਚ ਫਸਿਆ, ਸੰਕਟ 'ਚ ਗਠਜੋੜ
ਕਾਂਗਰਸ ਸੂਤਰਾਂ ਨੇ ਇਹ ਵੀ ਦੱਸਿਆ ਕਿ ਜੇਕਰ DMK ਕਾਂਗਰਸ ਨੂੰ ਸਨਮਾਨਜਨਕ ਸੀਟਾਂ ਨਹੀਂ ਦਿੰਦੀ ਤਾਂ ਪਾਰਟੀ ਵੱਖਰੇ ਤੌਰ 'ਤੇ ਚੋਣਾਂ ਲੜਨ 'ਤੇ ਵਿਚਾਰ ਕਰ ਸਕਦੀ ਹੈ।
ਨਵੀਂ ਦਿੱਲੀ: ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਉਨ੍ਹਾਂ ਸੂਬਿਆਂ 'ਚ ਜ਼ਿਆਦਾ ਜ਼ੋਰ ਲਾ ਰਹੀ ਹੈ। ਜਿੱਥੇ ਉਹ ਸਿੱਧੀ ਲੜਾਈ 'ਚ ਹਨ। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਦਾ ਸੰਗਠਨ ਕੇਰਲ ਤੇ ਅਸਮ 'ਚ ਅਜੇ ਵੀ ਮਜਬੂਤ ਹੈ। ਅਸਮ 'ਚ ਜਿੱਥੇ ਇਸ ਵਾਰ ਕਾਂਗਰਸ ਦੇ ਸਾਹਮਣੇ ਚਿਹਰਿਆਂ ਦਾ ਸੰਕਟ ਹੈ ਉੱਥੇ ਕੇਰਲ 'ਚ ਸਾਰਿਆਂ ਨੂੰ ਇਕਜੁੱਟ ਰੱਖਣਾ ਪਾਰਟੀ ਲਈ ਵੱਡੀ ਚੁਣੌਤੀ ਹੈ।
ਏਬੀਪੀ ਨਿਊਜ਼ ਨੂੰ ਮਿਲੀ ਐਕਸਕਲੂਸਿਵ ਜਾਣਕਾਰੀ ਦੇ ਮੁਤਾਬਕ, ਤਾਮਿਲਨਾਡੂ 'ਚ ਕਾਂਗਰਸ ਤੇ DMK ਦੇ ਵਿਚ ਪੇਚ ਫਸ ਗਿਆ ਹੈ। DMK ਇਸ ਵਾਰ ਕਾਂਗਰਸ ਨੂੰ ਜ਼ਿਆਦਾ ਸੀਟਾਂ ਦੇਣ ਦੇ ਮੂਡ 'ਚ ਨਹੀਂ ਜਦਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ 41 ਸੀਟਾਂ 'ਤੇ ਚੋਣਾਂ ਲੜੀਆਂ ਸਨ। ਇਸ ਵਾਰ DMK ਕਾਂਗਰਸ ਨੂੰ 25 ਤੋਂ ਜ਼ਿਆਦਾ ਸੀਟਾਂ ਨਹੀਂ ਦੇਣਾ ਚਾਹੁੰਦੀ ਤੇ ਇਹੀ ਵਜ੍ਹਾ ਹੈ ਕਿ ਕਾਂਗਰਸ DMK 'ਤੇ ਦਬਾਅ ਬਣਾਉਣ ਲਈ ਰਾਹੁਲ ਗਾਂਧੀ ਦੀਆਂ ਜ਼ਿਆਦਾ ਤੋਂ ਜ਼ਿਆਦਾ ਰੈਲੀਆਂ ਤੇ ਸੰਮੇਲਨ ਤਾਮਿਲਨਾਡੂ 'ਚ ਕਰਵਾ ਰਹੀ ਹੈ।
ਕਾਂਗਰਸ ਦਾ ਵੱਖਰਾ ਚੋਣ ਲੜਨਾ ਵੀ ਸੰਭਵ
ਕਾਂਗਰਸ ਸੂਤਰਾਂ ਨੇ ਇਹ ਵੀ ਦੱਸਿਆ ਕਿ ਜੇਕਰ DMK ਕਾਂਗਰਸ ਨੂੰ ਸਨਮਾਨਜਨਕ ਸੀਟਾਂ ਨਹੀਂ ਦਿੰਦੀ ਤਾਂ ਪਾਰਟੀ ਵੱਖਰੇ ਤੌਰ 'ਤੇ ਚੋਣਾਂ ਲੜਨ 'ਤੇ ਵਿਚਾਰ ਕਰ ਸਕਦੀ ਹੈ। ਬੰਗਾਲ 'ਚ ਵੀ ਕਰੀਬ ਕਰੀਬ ਹਾਲਾਤ ਇਹੀ ਹਨ। ਗਠਜੋੜ ਦਾ ਐਲਾਨ ਹੋਣ ਤੋਂ ਬਾਅਦ ਵੀ ਕਾਂਗਰਸ-ਲੈਫਟ ਦੇ ਵਿਚ ਸੀਟਾਂ 'ਤੇ ਅਜੇ ਤਕ ਸਹਿਮਤੀ ਨਹੀਂ ਬਣ ਸਕੀ ਤੇ ਉੱਥੇ ਹੀ ਰਾਹੁਲ ਗਾਂਧੀ ਦੇ ਪੱਛਮੀ ਬੰਗਾਲ 'ਚ ਲੈਫਟ ਦੇ ਨਾਲ ਚੋਣ ਪ੍ਰਚਾਰ ਨੂੰ ਲੈਕੇ ਅਜੇ ਵੀ ਤਸਵੀਰ ਸਾਫ ਨਹੀਂ ਹੈ।
ਰਾਹੁਲ ਗਾਂਧੀ ਚਾਰ ਚੋਣਾਂਵੀ ਸੂਬਿਆਂ 'ਚ ਪ੍ਰਚਾਰ ਤਾਂ ਕਰ ਰਹੇ ਹਨ ਪਰ ਪੱਛਮੀ ਬੰਗਾਲ ਤੋਂ ਦੂਰੀ ਬਣਾਈ ਹੋਈ ਹੈ। ਹਾਲਾਂਕਿ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਬੰਗਾਲ 'ਚ ਸੀਟਾਂ ਦੇ ਤਾਲਮੇਲ 'ਤੇ ਸਮਝੌਤਾ ਹੋ ਗਿਆ ਹੈ ਤੇ ਐਲਾਨ ਵੀ ਇਕ ਦੋ ਦਿਨ 'ਚ ਕਰ ਦਿੱਤਾ ਜਾਵੇਗਾ।