ਕਾਂਗਰਸ ਕੋਲ 2019 'ਚ 300 ਸੀਟਾਂ ਜਿੱਤਣ ਦਾ ਇਹ ਫਾਰਮੂਲਾ
ਨਵੀਂ ਦਿੱਲੀ: ਦਿੱਲੀ ਵਿੱਚ ਹੋਈ ਕਾਂਗਰਸ ਦੀ ਨਵ-ਗਠਿਤ ਕਾਰਜਕਾਰਨੀ ਦੀ ਬੈਠਕ 'ਚ ਮਹਾਗਠਜੋੜ੍ਹ ਦਾ ਮੁੱਦਾ ਗਰਮਾਇਆ ਰਿਹਾ। ਬੀਜੇਪੀ ਨੂੰ ਬਾਹਰ ਦਾ ਰਾਹ ਦਿਖਾਉਣ ਲਈ ਸੋਨੀਆ ਗਾਂਧੀ ਤੋਂ ਲੈ ਕੇ ਪੀ ਚਿਦੰਬਰਮ ਨੇ ਆਪਣੇ ਭਾਸ਼ਣ 'ਚ ਗਠਜੋੜ ਦੀ ਲੋੜ 'ਤੇ ਜ਼ੋਰ ਦਿੱਤਾ। ਚਿਦੰਬਰਮ ਨੇ ਦਾਅਵਾ ਕੀਤਾ ਕਿ ਕਾਂਗਰਸ ਆਪਣੇ ਦਮ 'ਤੇ ਤਿੱਗਣੀਆਂ ਸੀਟਾਂ ਹਾਸਲ ਕਰ ਸਕਦੀ ਹੈ। ਇਸ ਮੌਕੇ ਸੋਨੀਆ ਗਾਂਧੀ ਨੇ ਕਿਹਾ ਕਿ ਲੋਕਤੰਤਰ ਬਚਾਉਣ ਲਈ ਇੱਕੋ ਵਿਚਾਰਧਾਰਾ ਵਾਲੇ ਰਾਜਨੀਤਕ ਦਲਾਂ ਨੂੰ ਵਿਅਕਤੀਗਤ ਇੱਛਾਵਾਂ ਛੱਡ ਕੇ ਇਕੱਠੇ ਹੋਣਾ ਚਾਹੀਦਾ ਹੈ।
ਚਿਦੰਬਰਮ ਨੇ ਸੀਟਾਂ ਦੁੱਗਣੀਆਂ ਦਾ ਕੀਤਾ ਦਾਅਵਾ
ਪੀ. ਚਿਦੰਬਰਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸ ਆਪਣੇ ਬਲਬੂਤੇ 12 ਰਾਜਾਂ ਵਿੱਚ ਸੀਟਾਂ ਤਿੱਗਣੀਆਂ ਕਰ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੀ 300 ਸੀਟਾਂ 'ਤੇ ਜਿੱਤ ਪੱਕੀ ਹੈ। ਜਦਕਿ ਬਹੁਮਤ ਦਾ ਅੰਕੜਾ ਸਹਿਯੋਗੀ ਪਾਰਟੀਆਂ ਸਹਾਰੇ ਹਾਸਲ ਕੀਤਾ ਜਾ ਸਕਦਾ ਹੈ। ਇਸ ਤੋਂ ਸਾਫ ਹੈ ਕਿ ਕਾਂਗਰਸ 300 ਸੀਟਾਂ ਤੇ ਇਕੱਲੇ ਜਦਕਿ 250 ਸੀਟਾਂ ਤੇ ਰਾਜਨੀਤਕ ਗਠਜੋੜ ਦੀ ਲੋੜ ਸਮਝ ਰਹੀ ਹੈ।
ਕਾਂਗਰਸ ਕੋਲ ਫਿਲਹਾਲ 48 ਸੀਟਾਂ ਹਨ ਤੇ ਚਿੰਦੰਬਰਮ ਦੇ ਦਾਅਵੇ ਮੁਤਾਬਕ ਕਾਂਗਰਸ 48 ਤੋਂ 150 ਸੀਟਾਂ ਤੇ ਪਹੁੰਚ ਕਰ ਸਕਦੀ ਹੈ। ਇਹ ਉਹ ਸੀਟਾਂ ਹਨ ਜਿੱਥੇ ਕਾਂਗਰਸ ਤੇ ਬੀਜੇਪੀ ਦੀ ਸਿੱਧੀ ਲੜਾਈ ਹੈ ਜਿਵੇਂ ਕਿ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਪੰਜਾਬ, ਹਰਿਆਣਾ, ਹਿਮਾਚਲ, ਕਰਨਾਟਕ ਤੇ ਆਸਾਮ ਆਦਿ।
ਇਨ੍ਹਾਂ ਰਾਜਾਂ ਤੋਂ ਇਲਾਵਾ ਬਾਕੀ ਰਾਜਾਂ ਚ ਚਿਦੰਬਰਮ ਨੇ ਹੋਰ ਥਾਵਾਂ ਤੇ ਗਠਜੋੜ ਕਰਨ ਲਈ ਕਿਹਾ ਤਾਂ ਜੋ ਬੀਜੇਪੀ ਨੂੰ ਬੀਹਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਕਾਂਗਰਸ ਦੇ ਹੋਰ ਨੇਤਾਵਾਂ ਨੇ ਵੀ ਗਠਬੰਧਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਗਠਜੋੜ ਦੌਰਾਨ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇ।