Delhi Rain: ਦਿੱਲੀ 'ਚ ਹੋਈ ਅਜਿਹੀ ਬਰਸਾਤ, ਨਵੀਂ ਸੰਸਦ 'ਚ ਭਰ ਗਿਆ ਪਾਣੀ, ਕਾਂਗਰਸ ਨੇ ਕਰ'ਤੀ ਆਹ ਡਿਮਾਂਡ
Water Logging in New Parliament House: ਮਣਿਕਮ ਨੇ ਨੋਟਿਸ ਵਿੱਚ ਕਿਹਾ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਮੈਂ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਇੱਕ ਵਿਸ਼ੇਸ਼ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੰਦਾ ਹਾਂ, ਜੋ ਇਮਾਰਤ ਦੀ ਪੂਰੀ ਜਾਂਚ ਕਰੇਗੀ।
Water Logging in New Parliament House: ਦਿੱਲੀ 'ਚ ਬੁੱਧਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਨਵੀਂ ਸੰਸਦ ਭਵਨ 'ਚ ਪਾਣੀ ਭਰ ਜਾਣ ਕਾਰਨ ਕਾਂਗਰਸ 'ਚ ਕਾਫੀ ਗੁੱਸਾ ਹੈ। ਕਾਂਗਰਸ ਨੇ ਇਸ ਸਬੰਧੀ ਨੋਟਿਸ ਵੀ ਦਿੱਤਾ ਹੈ। ਕਾਂਗਰਸ ਨੇ ਸੰਸਦ 'ਚ ਪਾਣੀ ਭਰਨ 'ਤੇ ਸਵਾਲ ਚੁੱਕਦਿਆਂ ਹੋਇਆਂ ਇਹ ਨੋਟਿਸ ਦਿੱਤਾ ਹੈ।
ਕਈ ਥਾਵਾਂ 'ਤੇ ਜਮ੍ਹਾ ਹੋਇਆ ਪਾਣੀ
ਤਾਮਿਲਨਾਡੂ ਦੀ ਵਿਰੁਧੁਨਗਰ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਣਿਕਮ ਟੈਗੋਰ ਬੀ. ਨੇ ਨੋਟਿਸ ਜਾਰੀ ਕਰਦਿਆਂ ਲਿਖਿਆ, "ਮੈਂ ਤੁਹਾਨੂੰ ਇਸ ਸਦਨ ਦੀ ਕਾਰਵਾਈ ਮੁਲਤਵੀ ਕਰਨ ਲਈ ਪ੍ਰਸਤਾਵ ਪੇਸ਼ ਕਰਨ ਦੀ ਇਜਾਜ਼ਤ ਮੰਗਣ ਦੇ ਆਪਣੇ ਇਰਾਦੇ ਬਾਰੇ ਸੂਚਿਤ ਕਰਦਾ ਹਾਂ, ਤਾਂ ਜੋ ਕਿਸੇ ਮਹੱਤਵਪੂਰਨ ਮੁੱਦੇ 'ਤੇ ਚਰਚਾ ਕੀਤੀ ਜਾ ਸਕੇ।" ਲੋਕ ਸਭਾ ਸਪੀਕਰ ਨੂੰ ਸੰਬੋਧਿਤ ਕਰਦਿਆਂ ਹੋਇਆਂ ਇਸ ਪੱਤਰ ਵਿੱਚ ਮਣਿਕਮ ਟੈਗੋਰ ਨੇ ਲਿਖਿਆ ਹੈ ਕਿ ਮੈਂ ਬੁੱਧਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਆਪਣੀ ਚਿੰਤਾ ਪ੍ਰਗਟ ਕਰ ਰਿਹਾ ਹਾਂ।
Paper leakage outside,
— Manickam Tagore .B🇮🇳மாணிக்கம் தாகூர்.ப (@manickamtagore) August 1, 2024
water leakage inside. The recent water leakage in the Parliament lobby used by the President highlights urgent weather resilience issues in the new building, just a year after completion.
Moving Adjournment motion on this issue in Loksabha. #Parliament pic.twitter.com/kNFJ9Ld21d
ਕੱਲ੍ਹ ਹੋਈ ਬਰਸਾਤ ਤੋਂ ਬਾਅਦ ਸੰਸਦ ਭਵਨ ਦੀ ਲੌਬੀ ਅਤੇ ਕਈ ਥਾਵਾਂ ’ਚ ਪਾਣੀ ਭਰ ਗਿਆ। ਜਿਸ ਰਸਤੇ ਤੋਂ ਭਾਰਤ ਦੇ ਰਾਸ਼ਟਰਪਤੀ ਨਵੇਂ ਸੰਸਦ ਭਵਨ ਵਿੱਚ ਦਾਖਲ ਹੁੰਦੇ ਸਨ, ਉੱਥੇ ਇਹ ਪਰੇਸ਼ਾਨੀ ਹੈ। ਇਹ ਘਟਨਾ ਇਮਾਰਤ ਵਿੱਚ ਮੌਜੂਦ ਸਮੱਸਿਆਵਾਂ ਨੂੰ ਉਜਾਗਰ ਕਰਦੀ ਹੈ, ਭਾਵੇਂ ਇਸ ਨੂੰ ਬਣਿਆਂ ਸਿਰਫ਼ ਇੱਕ ਸਾਲ ਹੀ ਹੋਇਆ ਹੈ।
ਨਵੀਂ ਇਮਾਰਤ ਦਾ ਨਿਰੀਖਣ ਕਰਨ ਦੀ ਮੰਗ
ਮਣਿਕਮ ਨੇ ਅੱਗੇ ਲਿਖਿਆ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਮੈਂ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਇੱਕ ਵਿਸ਼ੇਸ਼ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੰਦਾ ਹਾਂ, ਜੋ ਇਮਾਰਤ ਦੀ ਪੂਰੀ ਜਾਂਚ ਕਰੇਗੀ। ਕਮੇਟੀ ਪਾਣੀ ਦੇ ਲੀਕੇਜ ਦੇ ਕਾਰਨਾਂ 'ਤੇ ਵੀ ਧਿਆਨ ਦੇਵੇਗੀ। ਇਸ ਤੋਂ ਇਲਾਵਾ ਇਮਾਰਤ ਦੇ ਡਿਜ਼ਾਈਨ ਅਤੇ ਸਮੱਗਰੀ ਦਾ ਵੀ ਮੁਲਾਂਕਣ ਕੀਤਾ ਜਾਵੇਗਾ। ਇਸ ਤੋਂ ਬਾਅਦ, ਲੋੜੀਂਦੀ ਮੁਰੰਮਤ ਦੀ ਸਿਫਾਰਸ਼ ਕੀਤੀ ਜਾਵੇਗੀ।
ਨੋਟਿਸ ਦੇ ਅੰਤ ਵਿੱਚ ਮਣਿਕਮ ਨੇ ਲਿਖਿਆ ਹੈ ਕਿ ਮੈਂ ਸਾਰੇ ਮੈਂਬਰਾਂ ਨੂੰ ਸਾਡੀ ਸੰਸਦ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਇਸ ਪਹਿਲ ਦਾ ਸਮਰਥਨ ਕਰਨ ਦੀ ਅਪੀਲ ਕਰਦਾ ਹਾਂ। ਇਸ ਨੋਟਿਸ ਪੱਤਰ ਦੀ ਕਾਪੀ ਲੋਕ ਸਭਾ ਦੇ ਸਪੀਕਰ, ਸੰਸਦੀ ਮਾਮਲਿਆਂ ਦੇ ਮੰਤਰਾਲੇ ਨੂੰ ਵੀ ਭੇਜੀ ਗਈ ਹੈ।