Rahul Gandhi Nomination: ਰਾਹੁਲ ਨੇ ਰਾਏਬਰੇਲੀ ਤੋਂ ਨਾਮਜ਼ਦਗੀ ਭਰੀ, ਸੋਨੀਆ-ਪ੍ਰਿਅੰਕਾ ਸਮੇਤ ਪੂਰਾ ਗਾਂਧੀ ਪਰਿਵਾਰ ਆਇਆ ਨਜ਼ਰ
Rahul Gandhi Nomination: ਸਭ ਦੀਆਂ ਨਜ਼ਰਾਂ ਇੰਨ੍ਹੀਂ ਦਿਨੀਂ ਰਾਹੁਲ ਗਾਂਧੀ ਉੱਤੇ ਟਿਕੀਆਂ ਹੋਈਆਂ ਸਨ ਕਿ ਉਹ ਕਿਸ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕਰਣਗੇ। ਜੀ ਹਾਂ ਉਨ੍ਹਾਂ ਨੇ ਕੁੱਝ ਸਮੇਂ ਪਹਿਲਾਂ ਹੀ UP ਦੀ ਰਾਏਬਰੇਲੀ ਲੋਕ ਸਭਾ ਸੀਟ ਤੋਂ
Rahul Gandhi Nomination News: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਯਾਨੀਕਿ ਅੱਜ 3 ਮਈ ਨੂੰ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਵੀ ਮੌਜੂਦ ਸਨ। ਰਾਹੁਲ ਦੀ ਨਾਮਜ਼ਦਗੀ ਸਮੇਂ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਉਨ੍ਹਾਂ ਦੇ ਪਤੀ ਰੌਬਰਟ ਵਾਡਰਾ ਵੀ ਮੌਜੂਦ ਸਨ। ਰਾਹੁਲ ਗਾਂਧੀ ਇਸ ਸੀਟ ਤੋਂ ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਵਿਰੁੱਧ ਚੋਣ ਲੜ ਰਹੇ ਹਨ। ਦਿਨੇਸ਼ ਪ੍ਰਤਾਪ ਨੇ 2019 ਵਿੱਚ ਵੀ ਇਸੇ ਸੀਟ ਤੋਂ ਚੋਣ ਲੜੀ ਸੀ।
उत्तर प्रदेश के रायबरेली से जननायक का नामांकन pic.twitter.com/CVndMRzBxk
— Congress (@INCIndia) May 3, 2024
ਕਾਂਗਰਸ ਨੇ ਸ਼ੁੱਕਰਵਾਰ ਸਵੇਰੇ ਹੀ ਰਾਏਬਰੇਲੀ ਅਤੇ ਅਮੇਠੀ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ਰਾਹੁਲ ਜਿੱਥੇ ਰਾਏਬਰੇਲੀ ਸੀਟ ਤੋਂ ਚੋਣ ਲੜ ਰਹੇ ਹਨ, ਉਥੇ ਹੀ ਗਾਂਧੀ ਪਰਿਵਾਰ ਦਾ ਗੜ੍ਹ ਮੰਨੀ ਜਾਂਦੀ ਅਮੇਠੀ ਸੀਟ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ। ਸੋਨੀਆ ਗਾਂਧੀ ਰਾਏਬਰੇਲੀ ਤੋਂ ਸੰਸਦ ਮੈਂਬਰ ਰਹਿ ਚੁੱਕੀ ਹੈ। ਫਿਲਹਾਲ ਇਹ ਸੀਟ ਉਨ੍ਹਾਂ ਦੇ ਰਾਜ ਸਭਾ 'ਚ ਜਾਣ ਤੋਂ ਬਾਅਦ ਖਾਲੀ ਹੈ। 2019 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਰਾਏਬਰੇਲੀ ਤੋਂ ਜਿੱਤ ਹਾਸਲ ਕੀਤੀ ਸੀ, ਪਰ ਰਾਹੁਲ ਨੂੰ ਅਮੇਠੀ ਤੋਂ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਦੇ ਨਾਲ ਹੀ ਨਾਮਜ਼ਦਗੀ ਤੋਂ ਪਹਿਲਾਂ ਕਾਂਗਰਸ ਦੇ ਅਧਿਕਾਰਤ ਐਕਸ ਹੈਂਡਲ ਤੋਂ ਸੋਨੀਆ ਗਾਂਧੀ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਗਈ ਸੀ, ਜਿਸ ਦਾ ਕੈਪਸ਼ਨ ਸੀ- 'ਨਮਸਤੇ ਰਾਏਬਰੇਲੀ'। ਗਾਂਧੀ ਪਰਿਵਾਰ ਅਮੇਠੀ ਦੇ ਫੁਰਸਤਗੰਜ ਦੇ ਹਵਾਈ ਅੱਡੇ 'ਤੇ ਪਹੁੰਚਿਆ। ਇੱਥੇ ਪਹੁੰਚਣ ਦੀ ਤਸਵੀਰ ਵੀ ਸ਼ੇਅਰ ਕੀਤੀ ਗਈ, ਜਿਸ ਵਿੱਚ ਰਾਹੁਲ ਨਾਲ ਪ੍ਰਿਯੰਕਾ ਅਤੇ ਸੋਨੀਆ ਨਜ਼ਰ ਆ ਰਹੀਆਂ ਸਨ।
ਰਾਏਬਰੇਲੀ ਦੇ ਨਾਲ-ਨਾਲ ਰਾਹੁਲ ਵਾਇਨਾਡ ਤੋਂ ਵੀ ਚੋਣ ਲੜ ਰਹੇ ਹਨ
ਰਾਏਬਰੇਲੀ ਦੇ ਨਾਲ-ਨਾਲ ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਲੜ ਰਹੇ ਹਨ। ਇਹ ਦੂਜੀ ਵਾਰ ਹੈ ਜਦੋਂ ਰਾਹੁਲ ਇੱਕੋ ਚੋਣ ਵਿੱਚ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ। ਪਿਛਲੀ ਵਾਰ ਵੀ ਉਹ ਅਮੇਠੀ ਦੇ ਨਾਲ ਵਾਇਨਾਡ ਤੋਂ ਚੋਣ ਲੜੇ ਸਨ। ਜਿੱਥੇ ਉਹ ਅਮੇਠੀ ਤੋਂ ਲਗਭਗ 50 ਹਜ਼ਾਰ ਵੋਟਾਂ ਨਾਲ ਹਾਰ ਗਏ ਸਨ, ਉਹ ਵਾਇਨਾਡ ਤੋਂ ਬੰਪਰ ਵੋਟਾਂ ਨਾਲ ਜਿੱਤ ਕੇ ਸੰਸਦ ਪਹੁੰਚੇ ਸਨ। ਵਾਇਨਾਡ 'ਚ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਵੋਟਿੰਗ ਪੂਰੀ ਹੋ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਰਾਹੁਲ ਇੱਥੇ ਆਸਾਨੀ ਨਾਲ ਜਿੱਤ ਸਕਦੇ ਹਨ। ਹਾਲਾਂਕਿ 4 ਜੂਨ ਨੂੰ ਨਤੀਜੇ ਆਉਣ ਤੋਂ ਬਾਅਦ ਹੀ ਤਸਵੀਰ ਸਪੱਸ਼ਟ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।