'ਸਹਿਮਤੀ ਦੇ ਨਾਲ ਬਣਾਏ ਸੰਬੰਧ ਕੁੱਟ-ਮਾਰ ਦਾ ਲਾਇਸੈਂਸ ਨਹੀਂ ਦਿੰਦੇ ...', ਹਾਈ ਕੋਰਟ ਨੇ ਇੰਸਪੈਕਟਰ ਦੇ ਮਾਮਲੇ 'ਚ ਕੀ-ਕੀ ਕਿਹਾ?
ਕਰਨਾਟਕ ਹਾਈ ਕੋਰਟ ਨੇ ਇੱਕ ਸਮਾਜਿਕ ਕਰਮਚਾਰੀ ਦੀ ਸ਼ਿਕਾਇਤ 'ਤੇ ਫੈਸਲਾ ਸੁਣਾਇਆ। ਜਿਸ ਵਿੱਚ ਕਿਹਾ ਗਿਆ ਕਿ ਸਹਿਮਤੀ ਨਾਲ ਬਣਾਏ ਗਏ ਸੰਬੰਧਾਂ ਨੂੰ ਕੁੱਟਮਾਰ ਦਾ ਲਾਇਸੈਂਸ ਨਹੀਂ ਦਿੱਤਾ ਜਾਂਦਾ। ਆਓ ਜਾਣਦੇ ਹਾਂ ਪੂਰਾ ਮਾਮਲਾ ਹੈ ਕੀ?

ਕਰਨਾਟਕ ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਸਹਿਮਤੀ ਵਾਲੇ ਰਿਸ਼ਤੇ ਕੁੱਟਮਾਰ ਨੂੰ ਜਾਇਜ਼ ਨਹੀਂ ਠਹਿਰਾਉਂਦੇ। ਇਹ ਫੈਸਲਾ ਇੱਕ ਸਰਕਲ ਥਾਣੇਦਾਰ ਨਾਲ ਸਬੰਧਤ ਮਾਮਲੇ ਵਿੱਚ ਆਇਆ ਹੈ। ਇਕ ਸਮਾਜ ਸੇਵੀ ਨੇ ਇੰਸਪੈਕਟਰ 'ਤੇ ਗੰਭੀਰ ਦੋਸ਼ ਲਗਾਏ ਸਨ। ਮਹਿਲਾ ਨੇ ਮਹਿਲਾ ਥਾਣੇ 'ਚ ਸਰੀਰਕ ਅਤੇ ਜਿਨਸੀ ਸ਼ੋਸ਼ਣ ਦੀ ਰਿਪੋਰਟ ਦਰਜ ਕਰਵਾਈ। ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇੰਸਪੈਕਟਰ ਨੇ ਉਸ ਨਾਲ ਕੁੱਟਮਾਰ ਕੀਤੀ, ਧਮਕੀਆਂ ਦਿੱਤੀਆਂ ਅਤੇ ਬਲਾਤਕਾਰ ਕੀਤਾ।
ਹੋਰ ਪੜ੍ਹੋ : 1 ਲੱਖ ਦੇ ਨਿਵੇਸ਼ ਨਾਲ ਸਰਕਾਰੀ ਸਕੀਮ ਬਣਾ ਦੇਵੇਗੀ ਕਰੋੜਪਤੀ, ਜਾਣੋ ਕੀ ਹੈ ਤਰੀਕਾ
ਅਦਾਲਤ ਨੇ ਸੁਣਵਾਈ ਦੌਰਾਨ ਕੀ ਕਿਹਾ?
ਇੰਸਪੈਕਟਰ ਨੇ ਔਰਤ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਦਲੀਲ ਦਿੱਤੀ ਕਿ ਉਨ੍ਹਾਂ ਦਾ ਸੰਬੰਧ ਹਮੇਸ਼ਾ ਸਹਿਮਤੀ ਨਾਲ ਬਣਿਆ ਸੀ। ਜਸਟਿਸ ਐਮ ਨਾਗਪ੍ਰਸੰਨਾ ਨੇ ਰਿਸ਼ਤੇ ਦੇ ਸਹਿਮਤੀ ਵਾਲੇ ਪਹਿਲੂ 'ਤੇ ਸੁਣਵਾਈ ਕੀਤੀ। ਜਿਸ ਤੋਂ ਬਾਅਦ ਫੈਸਲੇ 'ਚ ਕਿਹਾ ਗਿਆ ਕਿ ਸਹਿਮਤੀ ਵਾਲੇ ਰਿਸ਼ਤੇ ਕੁੱਟਮਾਰ ਕਰਨ ਦਾ ਲਾਇਸੈਂਸ ਨਹੀਂ ਦਿੰਦੇ।
ਇਸ ਦੇ ਨਾਲ, ਸੈਕਸ਼ਨ 376 (2) (ਐਨ) ਤਹਿਤ ਬਲਾਤਕਾਰ ਦਾ ਦੋਸ਼ ਰੱਦ ਕਰ ਦਿੱਤਾ ਗਿਆ। ਹਾਲਾਂਕਿ, ਅਦਾਲਤ ਨੇ ਕੁੱਟਮਾਰ ਕਰਨਾ, ਡਰਾਉਣ ਅਤੇ ਕਤਲ ਦੀ ਕੋਸ਼ਿਸ਼ ਨਾਲ ਜੁੜੇ ਦੋਸ਼ਾਂ ਨੂੰ ਕਾਇਮ ਰੱਖਿਆ। ਅਦਾਲਤ ਨੇ ਕਿਹਾ ਕਿ ਇਨ੍ਹਾਂ ਗੰਭੀਰ ਦੋਸ਼ਾਂ ਨੂੰ ਮੁਕੱਦਮਾ ਚਲਾਇਆ ਜਾਵੇ।
ਸ਼ਿਕਾਇਤਕਰਤਾ ਔਰਤ ਅਤੇ ਇੰਸਪੈਕਟਰ ਵਿਚਕਾਰ ਸੰਬੰਧ 2017 ਵਿੱਚ ਸ਼ੁਰੂ ਹੋਏ ਸਨ। ਮਈ 2021 ਵਿੱਚ, ਔਰਤ ਮਹਿਲਾ ਥਾਣੇ ਪਹੁੰਚੀ, ਜਿੱਥੇ ਉਸਨੇ ਇੰਸਪੈਕਟਰ ਦੇ ਖਿਲਾਫ ਕੁੱਟਮਾਰ, ਧਮਕੀ ਅਤੇ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ। ਨਵੰਬਰ 2021 ਵਿੱਚ, ਇੰਸਪੈਕਟਰ ਨੇ ਸ਼ਿਕਾਇਤਕਰਤਾ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਅਤੇ ਉਸਨੂੰ ਇੱਕ ਹੋਟਲ ਵਿੱਚ ਲੈ ਗਿਆ। ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਅਗਲੀ ਸਵੇਰ ਔਰਤ ਨੂੰ ਬੱਸ ਸਟਾਪ 'ਤੇ ਛੱਡ ਦਿੱਤਾ।
ਇਸ ਘਟਨਾ ਤੋਂ ਬਾਅਦ ਔਰਤ ਨੇ ਉਸਦੇ ਖਿਲਾਫ ਬਲਾਤਕਾਰ, ਅਗਵਾ ਅਤੇ ਹੱਤਿਆ ਦੀ ਕੋਸ਼ਿਸ਼ ਸਮੇਤ ਕਈ ਅਪਰਾਧਾਂ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਤੋਂ ਬਾਅਦ ਇੰਸਪੈਕਟਰ ਨੇ ਮਹਿਲਾ ਦੇ ਬੱਚਿਆਂ ਨੂੰ ਕਥਿਤ ਤੌਰ 'ਤੇ ਧਮਕੀਆਂ ਦਿੱਤੀਆਂ। ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਉਸਨੇ ਆਪਣੀ ਸ਼ਿਕਾਇਤ ਵਾਪਸ ਨਾ ਲਈ ਤਾਂ ਉਹ ਉਸਨੂੰ ਮਾਰ ਦੇਵੇਗਾ। ਇਸ ਤੋਂ ਬਾਅਦ, ਭਾਰਤੀ ਦੰਡਾਵਲੀ ਦੀ ਧਾਰਾ 504 ਅਤੇ 506 ਦੇ ਤਹਿਤ ਭੜਕਾਉਣ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ ਵੀ ਦਰਜ ਕੀਤੇ ਗਏ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
