ਕੋਰੋਨਾ ਗਾਈਡਲਾਈਨਜ਼ ਜਾਰੀ, ਇਕ ਮਰੀਜ਼ ਮਿਲਣ 'ਤੇ 20 ਘਰਾਂ ਦਾ ਇਲਾਕਾ ਹੋਵੇਗਾ ਸੀਲ
ਇਕ ਤੋਂ ਜ਼ਿਆਦਾ ਕੇਸ ਮਿਲਣ 'ਤੇ 60 ਮਕਾਨਾਂ ਦਾ ਇਲਾਕਾ ਸੀਲ ਕਰ ਦਿੱਤਾ ਜਾਵੇਗਾ।
ਲਖਨਊ: ਯੂਪੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈਕੇ ਸਰਕਾਰ ਨੇ ਨਿਯਮ ਸਖਤ ਕਰ ਦਿੱਤੇ ਹਨ। ਸ਼ਹਿਰੀ ਇਲਾਕਿਆਂ 'ਚ ਕੋਰੋਨਾ ਮਰੀਜ਼ ਮਿਲਣ 'ਤੇ ਇਲਾਕਾ ਕੰਟੇਨਮੈਂਟ ਜ਼ੋਨ ਸਾਬਿਤ ਹੋਵੇਗਾ। ਇਕ ਮਰੀਜ਼ ਮਿਲਣ 'ਤੇ 20 ਮਕਾਨਾਂ ਦਾ ਇਲਾਕਾ ਸੀਲ ਹੋਵੇਗਾ। ਇਕ ਤੋਂ ਜ਼ਿਆਦਾ ਕੇਸ ਮਿਲਣ 'ਤੇ 60 ਮਕਾਨਾਂ ਦਾ ਇਲਾਕਾ ਸੀਲ ਕਰ ਦਿੱਤਾ ਜਾਵੇਗਾ।
ਨਿਯਮ ਦੇ ਮੁਤਾਬਕ ਕੰਟੇਨਮੈਟ ਜ਼ੋਨ 'ਚ ਲੋਕਾਂ ਦੀ ਆਵਾਜਾਈ ਬੰਦ ਹੋਵੇਗੀ। ਉੱਥੋਂ ਦੇ ਲੋਕਾਂ ਨੂੰ 14 ਦਿਨ ਤਕ ਇਸ ਸਥਿਤੀ 'ਚ ਰਹਿਣਾ ਪਵੇਗਾ। ਇਲਾਕੇ 'ਚ ਸਰਵੀਲੈਂਸ ਟੀਮ ਸਰਵੇਖਣ ਤੇ ਜਾਂਚ ਕਰੇਗੀ। ਸਾਰੇ ਜ਼ਿਲ੍ਹਾ ਅਧਿਕਾਰੀਆਂ ਤੇ ਪੁਲਿਸ ਅਫਸਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਬਹੁਮੰਜ਼ਿਲਾ ਅਪਾਰਟਮੈਂਟ ਲਈ ਨਿਯਮ ਕੁਝ ਵੱਖਰੇ ਹੋਣਗੇ। ਇਕ ਮਰੀਜ਼ ਮਿਲਣ 'ਤੇ ਅਪਾਰਟਮੈਂਟ ਦੀ ਉਸ ਮੰਜ਼ਿਲ ਨੂੰ ਬੰਦ ਕਰ ਦਿੱਤਾ ਜਾਵੇਗਾ। ਇਕ ਤੋਂ ਜ਼ਿਆਦਾ ਮਰੀਜ਼ ਮਿਲਣ 'ਤੇ ਗਰੁੱਪ ਹਾਊਸਿੰਗ ਦਾ ਸਬੰਧਤ ਬਲੌਕ ਸੀਲ ਹੋਵੇਗਾ। 14 ਦਿਨਾਂ ਤਕ ਇਕ ਵੀ ਮਰੀਜ਼ ਨਾ ਮਿਲਣ 'ਤੇ ਹੀ ਕੰਟੇਨਮੈਂਟ ਜ਼ੋਨ ਸਮਾਪਤ ਹੋਵੇਗਾ।
ਯੂਪੀ 'ਚ ਕੋਰੋਨਾ ਦੀ ਤਾਜ਼ਾ ਸਥਿਤੀ
ਕੱਲ੍ਹ ਯੂਪੀ 'ਚ 24 ਘੰਟੇ 'ਚ ਕੋਰੋਨਾ ਦੇ 4,164 ਨਵੇਂ ਮਾਮਲੇ ਆਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ 19,738 ਹੈ। ਇਨਫੈਕਸ਼ਨ ਨਾਲ ਹੁਣ ਤਕ 8,881 ਲੋਕਾਂ ਦੀ ਮੌਤ ਹੋਈ ਹੈ। ਹੁਣ ਤਕ ਸੂਬੇ 'ਚ 3,54,13,966 ਸੈਂਪਲ ਜਾਂਚ ਲਈ ਲਏ ਗਏ ਹਨ। ਕੱਲ੍ਹ 78,959 ਸੈਂਪਲ ਆਰਟੀ-ਪੀਸੀਆਰ ਜਾਂਚ ਲਈ ਭੇਜੇ ਗਏ। ਸਿਰਫ ਯੂਪੀ ਹੀ ਨਹੀਂ ਦੇਸ਼ ਦੇ ਕਈ ਹੋਰ ਸੂਬਿਆਂ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਦਿਨ ਬ ਦਿਨ ਵਧ ਰਹੀ ਹੈ। ਜਿਸ ਤੋਂ ਸਰਕਾਰਾਂ ਵੀ ਫਿਕਰਮੰਦ ਹਨ। ਇਸੇ ਲਈ ਹੀ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਰਹੀਆਂ ਹਨ।
https://play.google.com/store/
https://apps.apple.com/in/app/