Corona New Cases Today: ਦੇਸ਼ 'ਚ ਫੈਲੀ ਕੋਰੋਨਾ ਦੀ ਤੀਜੀ ਲਹਿਰ, 24 ਘੰਟਿਆਂ 'ਚ 1 ਲੱਖ 79 ਹਜ਼ਾਰ 729 ਨਵੇਂ ਕੇਸ
ਤਾਜ਼ਾ ਜਾਣਕਾਰੀ ਮੁਤਾਬਕ ਦੇਸ਼ ਵਿੱਚ ਕੁੱਲ ਕੋਰੋਨਾ ਮਾਮਲੇ ਵਧ ਕੇ 3 ਕਰੋੜ 57 ਲੱਖ 7 ਹਜ਼ਾਰ 727 ਹੋ ਗਏ ਹਨ। ਜਦੋਂਕਿ ਇਸ ਮਹਾਂਮਾਰੀ ਕਾਰਨ ਹੁਣ ਤੱਕ ਕੁੱਲ ਮਰਨ ਵਾਲਿਆਂ ਦੀ ਗਿਣਤੀ 4 ਲੱਖ 83 ਹਜ਼ਾਰ 936 ਹੋ ਗਈ ਹੈ।
![Corona New Cases Today: ਦੇਸ਼ 'ਚ ਫੈਲੀ ਕੋਰੋਨਾ ਦੀ ਤੀਜੀ ਲਹਿਰ, 24 ਘੰਟਿਆਂ 'ਚ 1 ਲੱਖ 79 ਹਜ਼ਾਰ 729 ਨਵੇਂ ਕੇਸ Corona New Cases Today: Third wave of Corona spread in the country, 1 lakh 79 thousand 729 new cases in 24 hours Corona New Cases Today: ਦੇਸ਼ 'ਚ ਫੈਲੀ ਕੋਰੋਨਾ ਦੀ ਤੀਜੀ ਲਹਿਰ, 24 ਘੰਟਿਆਂ 'ਚ 1 ਲੱਖ 79 ਹਜ਼ਾਰ 729 ਨਵੇਂ ਕੇਸ](https://feeds.abplive.com/onecms/images/uploaded-images/2022/01/09/79c73772f34a55f719978297613bfaf8_original.jpg?impolicy=abp_cdn&imwidth=1200&height=675)
Corona New Cases Today: ਦੇਸ਼ ਵਿੱਚ ਕੋਰੋਨਾ ਦੀ ਤੀਜੀ ਲਹਿਰ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਬੇਕਾਬੂ ਹੋ ਗਈ ਹੈ। ਕੋਰੋਨਾ ਵਾਇਰਸ ਦੇ ਪਿਛਲੇ 24 ਘੰਟਿਆਂ ਦੌਰਾਨ 1 ਲੱਖ 79 ਹਜ਼ਾਰ 729 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 146 ਲੋਕਾਂ ਦੀ ਮੌਤ ਹੋ ਗਈ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਦੇਸ਼ ਵਿੱਚ ਕੁੱਲ ਕੋਰੋਨਾ ਮਾਮਲੇ ਵਧ ਕੇ 3 ਕਰੋੜ 57 ਲੱਖ 7 ਹਜ਼ਾਰ 727 ਹੋ ਗਏ ਹਨ। ਜਦੋਂਕਿ ਇਸ ਮਹਾਂਮਾਰੀ ਕਾਰਨ ਹੁਣ ਤੱਕ ਕੁੱਲ ਮਰਨ ਵਾਲਿਆਂ ਦੀ ਗਿਣਤੀ 4 ਲੱਖ 83 ਹਜ਼ਾਰ 936 ਹੋ ਗਈ ਹੈ। ਕੋਰੋਨਾ ਦੇ ਨਵੇਂ ਕੇਸ ਤੋਂ ਬਾਅਦ ਹੁਣ ਐਕਟਿਵ ਕੇਸਾਂ ਦੀ ਗਿਣਤੀ 7 ਲੱਖ 23 ਹਜ਼ਾਰ 619 ਹੋ ਗਈ ਹੈ। ਹਾਲਾਂਕਿ ਹੁਣ ਤੱਕ 3 ਕਰੋੜ 45 ਲੱਖ 172 ਲੋਕ ਕੋਰੋਨਾ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ।
ਉਧਰ, ਦੇਸ਼ ਵਿੱਚ ਓਮੀਕਰੋਨ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 4,033 ਹੋ ਗਈ ਹੈ। ਮਹਾਰਾਸ਼ਟਰ ਤੇ ਰਾਜਸਥਾਨ ਵਿੱਚ ਓਮੀਕਰੋਨ ਦੇ ਸਭ ਤੋਂ ਵੱਧ 1,216 ਤੇ 529 ਕੇਸ ਹਨ। ਓਮੀਕਰੋਨ ਦੇ 4,033 ਮਰੀਜ਼ਾਂ ਵਿੱਚੋਂ 1,552 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਓਮੀਕਰੋਨ ਦੇ ਵਧਦੇ ਖ਼ਤਰੇ ਤੇ ਕਰੋਨਾ ਦੀ ਬੇਕਾਬੂ ਰਫ਼ਤਾਰ ਦਰਮਿਆਨ ਟੀਕਾਕਰਨ ਮੁਹਿੰਮ ਤੇਜ਼ ਹੋ ਗਈ ਹੈ। ਹੁਣ ਤੱਕ 151 ਕਰੋੜ ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਐਤਵਾਰ ਨੂੰ ਦੇਸ਼ ਵਿੱਚ ਕੁੱਲ 13 ਲੱਖ 52 ਹਜ਼ਾਰ 717 ਸੈਂਪਲ ਟੈਸਟ ਕੀਤੇ ਗਏ। ਯਾਨੀ ਕੱਲ੍ਹ ਤੱਕ 69 ਕਰੋੜ 15 ਲੱਖ 75 ਹਜ਼ਾਰ 352 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਯਾਨੀ ਕੱਲ੍ਹ ਤੱਕ 69 ਕਰੋੜ 15 ਲੱਖ 75 ਹਜ਼ਾਰ 352 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)