Corona Vaccination: ਦੇਸ਼ 'ਚ ਹੁਣ ਤੱਕ 39 ਕਰੋੜ ਤੋਂ ਵੱਧ ਲਗੇ ਕੋਰੋਨਾ ਟੀਕੇ, ਸਿਹਤ ਮੰਤਰਾਲੇ ਨੇ ਦਿੱਤੀ ਜਾਣਕਾਰੀ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 39,93,62,514 ਟੀਕੇ ਦੀਆਂ ਖੁਰਾਕਾਂ ਬੁੱਧਵਾਰ ਸ਼ਾਮ 7 ਵਜੇ ਤੱਕ ਦਿੱਤੀਆਂ ਜਾ ਚੁੱਕੀਆਂ ਹਨ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਟੀਕਾਕਰਨ ਤਹਿਤ ਹੁਣ ਤੱਕ 39 ਕਰੋੜ 93 ਲੱਖ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 39,93,62,514 ਟੀਕੇ ਦੀਆਂ ਖੁਰਾਕਾਂ ਬੁੱਧਵਾਰ ਸ਼ਾਮ 7 ਵਜੇ ਤੱਕ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 31,84,26,982 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ ਜਦੋਂ ਕਿ 8,09,35,532 ਲੋਕਾਂ ਨੇ ਦੋਨੋ ਖੁਰਾਕ ਦਿੱਤੀ ਗਈ ਹੈ।ਇਸ ਦੇ ਨਾਲ ਹੀ, 16 ਜੁਲਾਈ ਨੂੰ ਸ਼ਾਮ 7 ਵਜੇ ਤੱਕ 38,79,917 ਖੁਰਾਕ ਦਿੱਤੀ ਗਈ ਹੈ।
39 ਕਰੋੜ ਤੋਂ ਵੱਧ ਲੋਕਾਂ ਦੀ ਵੈਕਸੀਨੇਸ਼ਨ
ਸਿਹਤ ਮੰਤਰਾਲੇ ਅਨੁਸਾਰ 15 ਜੁਲਾਈ ਤੱਕ ਦੇਸ਼ ਭਰ ਵਿੱਚ 39 ਕਰੋੜ 53 ਲੱਖ ਕੋਰੋਨਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 38 ਲੱਖ 78 ਹਜ਼ਾਰ ਟੀਕੇ ਲਵਾਏ ਗਏ ਸਨ। ਦੇਸ਼ 'ਚ ਅਜਿਹੇ 31 ਕਰੋੜ ਲੋਕ ਹਨ ਜਿਨ੍ਹਾਂ ਨੂੰ ਹੁਣ ਤਕ ਘੱਟੋ-ਘੱਟ ਇੱਕ ਵੈਕਸੀਨ ਦਿੱਤੀ ਜਾ ਚੁੱਕੀ ਹੈ। ਤਕਰੀਬਨ ਅੱਠ ਕਰੋੜ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਹਨ।
ਟੀਕਾਕਰਨ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹੈ। ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ ਸਭ ਤੋਂ ਵੱਧ 3 ਕਰੋੜ 88 ਲੱਖ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਦੂਜੇ ਨੰਬਰ ‘ਤੇ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ ਤਿੰਨ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ ਹਨ।
ਇਸ ਤੋਂ ਇਲਾਵਾ, ਪੰਜ ਰਾਜ ਅਜਿਹੇ ਹਨ ਜਿੱਥੇ ਦੋ ਕਰੋੜ ਤੋਂ ਵੱਧ ਵੈਕਸੀਨੇਸ਼ਨ ਹੋ ਚੁੱਕਾ ਹੈ ਤੇ ਅੱਠ ਰਾਜਾਂ ਵਿਚ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ ਹਨ। ਇਹ ਅੰਕੜੇ ਵੀਰਵਾਰ ਨੂੰ ਸਵੇਰੇ 7 ਵਜੇ ਸਿਹਤ ਮੰਤਰਾਲੇ ਦੀ ਰਿਪੋਰਟ ‘ਤੇ ਅਧਾਰਤ ਹਨ।
ਵੈਕਸੀਨੇਸ਼ ਵਾਲੇ ਟਾਪ-10 ਰਾਜ
ਉੱਤਰ ਪ੍ਰਦੇਸ਼ - 3 ਕਰੋੜ 88 ਲੱਖ 37 ਹਜ਼ਾਰ 852
ਮਹਾਰਾਸ਼ਟਰ - 3 ਕਰੋੜ 79 ਲੱਖ 24 ਹਜ਼ਾਰ 359
ਗੁਜਰਾਤ - 2 ਕਰੋੜ 85 ਲੱਖ 3 ਹਜ਼ਾਰ 868
ਰਾਜਸਥਾਨ - 2 ਕਰੋੜ 74 ਲੱਖ 43 ਹਜ਼ਾਰ 848
ਕਰਨਾਟਕ - 2 ਕਰੋੜ 64 ਲੱਖ 85 ਹਜ਼ਾਰ 333
ਪੱਛਮੀ ਬੰਗਾਲ - 2 ਕਰੋੜ 50 ਲੱਖ 34 ਹਜ਼ਾਰ 906
ਮੱਧ ਪ੍ਰਦੇਸ਼ - 2 ਕਰੋੜ 45 ਲੱਖ 68 ਹਜ਼ਾਰ 104
ਬਿਹਾਰ - 1 ਕਰੋੜ 93 ਲੱਖ 4 ਹਜ਼ਾਰ 555
ਤਾਮਿਲਨਾਡੂ- 1 ਕਰੋੜ 85 ਲੱਖ 49 ਹਜ਼ਾਰ 626 ਰੁਪਏ
ਆਂਧਰਾ ਪ੍ਰਦੇਸ਼ - 1 ਕਰੋੜ 80 ਲੱਖ 40 ਹਜ਼ਾਰ 284
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Check out below Health Tools-
Calculate Your Body Mass Index ( BMI )