(Source: ECI/ABP News/ABP Majha)
ਦਿੱਲੀ 'ਚ ਕੋਰੋਨਾ ਕਹਿਰ ਜਾਰੀ, ਆਕਸੀਜਨ ਦੀ ਘਾਟ ਨਾਲ ਹੋ ਰਹੀਆਂ ਮੌਤਾਂ
ਸ਼ਨੀਵਾਰ ਦਿੱਲੀ ਦੇ ਬੱਤਰਾ ਹਸਪਤਾਲ 'ਚ ਗੈਸਟ੍ਰੋਐਂਟਰੋਲੌਜੀ ਵਿਭਾਗ ਦੇ ਮੁਖੀ ਸਮੇਤ ਕੋਰੋਨਾ ਇਨਫੈਕਟਡ 12 ਮਰੀਜ਼ਾਂ ਦੀ ਕਥਿਤ ਰੂਪ ਨਾਲ ਆਕਸੀਜਨ ਦੀ ਕਮੀ ਨਾਲ ਮੌਤ ਹੋ ਗਈ। ਹਸਪਤਾਲ ਦੇ ਕਾਰਜਕਾਰੀ ਨਿਰਦੇਸ਼ਕ ਸੁਧਾਂਸ਼ੂ ਬੰਕਾਟਾ ਨੇ ਕਿਹਾ, ਰੋਗੀ ਦੇ ਇਕ ਵਾਰ ਆਕਸੀਜਨ ਸਪੋਰਟ ਤੋਂ ਹਟਦਿਆਂ ਹੀ ਉਸ ਨੂੰ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਨਵੀਂ ਦਿੱਲੀ: ਦਿੱਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ 'ਚ ਦਿੱਲੀ 'ਚ ਕੋਰੋਨਾ ਨਾਲ 412 ਮੌਤਾਂ ਹੋਈਆਂ ਹਨ ਤੇ 25,219 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 27,421 ਲੋਕ ਰਿਕਵਰ ਹੋਏ ਹਨ। ਦਿੱਲੀ 'ਚ ਇਸ ਸਮੇਂ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਸੰਖਿਆ 96,747 ਹੈ। ਉੱਥੇ ਹੀ ਦਿੱਲੀ 'ਚ ਕੋਰੋਨਾ ਪੌਜ਼ੇਟੀਵਿਟੀ ਰੇਟ 31.61 ਫੀਸਦ ਹੈ।
ਸ਼ਨੀਵਾਰ ਦਿੱਲੀ ਦੇ ਬੱਤਰਾ ਹਸਪਤਾਲ 'ਚ ਗੈਸਟ੍ਰੋਐਂਟਰੋਲੌਜੀ ਵਿਭਾਗ ਦੇ ਮੁਖੀ ਸਮੇਤ ਕੋਰੋਨਾ ਇਨਫੈਕਟਡ 12 ਮਰੀਜ਼ਾਂ ਦੀ ਕਥਿਤ ਰੂਪ ਨਾਲ ਆਕਸੀਜਨ ਦੀ ਕਮੀ ਨਾਲ ਮੌਤ ਹੋ ਗਈ। ਹਸਪਤਾਲ ਦੇ ਕਾਰਜਕਾਰੀ ਨਿਰਦੇਸ਼ਕ ਸੁਧਾਂਸ਼ੂ ਬੰਕਾਟਾ ਨੇ ਕਿਹਾ, ਰੋਗੀ ਦੇ ਇਕ ਵਾਰ ਆਕਸੀਜਨ ਸਪੋਰਟ ਤੋਂ ਹਟਦਿਆਂ ਹੀ ਉਸ ਨੂੰ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ। ਬਦਕਿਮਸਮਤੀ ਨਾਲ ਸਾਨੂੰ ਹੋਰ ਮੌਤਾਂ ਹੋਣ ਦਾ ਖਦਸ਼ਾ ਹੈ। ਬੱਤਰਾ ਹਸਪਤਾਲ ਦੇ ਮੈਡੀਕਲ ਨਿਰਦੇਸ਼ਕ ਡਾਕਟਰ ਐਸਸੀਐਲ ਗੁਪਤਾ ਨੇ ਕਿਹਾ ਕਿ ਆਕਸੀਜਨ ਦੀ ਕਮੀ ਨਾਲ ਮਰਨ ਵਾਲਿਆਂ 'ਚ ਹਸਪਤਾਲ ਦੇ ਗੈਸਟ੍ਰੋਐਂਟਰੋਲੌਜੀ ਵਿਭਾਗ ਦੇ ਮੁਖੀ ਆਰਕੇ ਹਿਮਤਾਨੀ ਵੀ ਸ਼ਾਮਲ ਹਨ। ਉਨ੍ਹਾਂ ਨੂੰ 15-20 ਦਿਨ ਪਹਿਲਾਂ ਭਰਤੀ ਕਰਵਾਇਆ ਗਿਆ ਸੀ।
<blockquote class="twitter-tweet"><p lang="hi" dir="ltr">दिल्ली में पिछले 24 घंटों में 412 मौतें, 25,219 कोविड मामले और 27,421 रिकवरी रिपोर्ट की गई; सक्रिय मामले 96,747 हैं। <a href="https://t.co/worUpApgcJ" rel='nofollow'>pic.twitter.com/worUpApgcJ</a></p>— ANI_HindiNews (@AHindinews) <a href="https://twitter.com/AHindinews/status/1388535905435086851?ref_src=twsrc%5Etfw" rel='nofollow'>May 1, 2021</a></blockquote> <script async src="https://platform.twitter.com/widgets.js" charset="utf-8"></script>
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘਟਨਾ ਤੇ ਸ਼ੋਕ ਜਤਾਉਂਦਿਆਂ ਟਵੀਟ ਕੀਤਾ, 'ਇਹ ਖਬਰ ਬਹੁਤ ਹੀ ਜ਼ਿਆਦਾ ਦੁਖਦਾਈ ਹੈ। ਸਮੇਂ ਤੇ ਆਕਸੀਜਨ ਦੇਕੇ ਇਨ੍ਹਾਂ ਦੀ ਜਾਨ ਬਚ ਸਕਦੀ ਸੀ। ਦਿੱਲੀ ਨੂੰ ਉਸ ਦੇ ਕੋਟੇ ਦੀ ਆਕਸੀਜਨ ਦਿੱਤੀ ਜਾਵੇ। ਆਪਣੇ ਲੋਕਾਂ ਦੀਆਂ ਇਸ ਤਰ੍ਹਾਂ ਹੁੰਦੀਆਂ ਮੌਤਾਂ ਹੁਣ ਹੋਰ ਨਹੀਂ ਦੇਖੀਆਂ ਜਾਂਦੀਆਂ। ਦਿੱਲੀ ਨੂੰ 976 ਟਨ ਆਕਸੀਜਨ ਚਾਹੀਦੀ ਹੈ ਤੇ ਕੱਲ ਸਿਰਫ 312 ਟਨ ਆਕਸੀਜਨ ਦਿੱਤੀ ਗਈ। ਏਨੀ ਘੱਟ ਆਕਸੀਜਨ 'ਚ ਦਿੱਲੀ ਕਿਵੇਂ ਸਾਹ ਲਵੇ।