ਪੜਚੋਲ ਕਰੋ
ਸਰੀਰ ‘ਚ ਮਹੀਨਿਆਂ ਤੱਕ ਰਹਿ ਸਕਦਾ ਹੈ ਕੋਰੋਨਾਵਾਇਰਸ, ਦੁਨੀਆ ‘ਚ ਸਾਹਮਣੇ ਆਏ ਕਈ ਕੇਸ
ਕੋਰੋਨਾਵਾਇਰਸ ਉਮੀਦ ਤੋਂ ਵੱਧ ਸਮੇਂ ਲਈ ਮਨੁੱਖੀ ਸਰੀਰ ‘ਚ ਰਹਿ ਸਕਦਾ ਹੈ। ਹਾਲ ਹੀ ਦੇ ਮਾਮਲਿਆਂ ‘ਚ ਇਹ ਦੱਸਿਆ ਗਿਆ ਹੈ ਕਿ ਇਹ ਖ਼ਤਰਨਾਕ ਵਾਇਰਸ ਕਈ ਹਫ਼ਤਿਆਂ ਤਕ ਅਤੇ ਕੁਝ ਮਾਮਲਿਆਂ ‘ਚ ਮਹੀਨਿਆਂ ਤਕ ਮਨੁੱਖੀ ਸਰੀਰ ‘ਚ ਰਹਿ ਸਕਦਾ ਹੈ।

ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਉਮੀਦ ਤੋਂ ਵੱਧ ਸਮੇਂ ਲਈ ਮਨੁੱਖੀ ਸਰੀਰ ‘ਚ ਰਹਿ ਸਕਦਾ ਹੈ। ਹਾਲ ਹੀ ਦੇ ਮਾਮਲਿਆਂ ‘ਚ ਇਹ ਦੱਸਿਆ ਗਿਆ ਹੈ ਕਿ ਇਹ ਖ਼ਤਰਨਾਕ ਵਾਇਰਸ ਕਈ ਹਫ਼ਤਿਆਂ ਤਕ ਅਤੇ ਕੁਝ ਮਾਮਲਿਆਂ ‘ਚ ਮਹੀਨਿਆਂ ਤਕ ਮਨੁੱਖੀ ਸਰੀਰ ‘ਚ ਰਹਿ ਸਕਦਾ ਹੈ। ਚਾਰਲਸ ਪਿਗਨਲ (42) ‘ਚ ਵਾਇਰਸ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਕੋਰੋਨਾ ਸੰਕਰਮਣ ਦੀ ਪੁਸ਼ਟੀ ਕੀਤੀ ਗਈ। ਹਸਪਤਾਲ ‘ਚ ਬਿਤਾਏ ਦੋ ਦਿਨਾਂ ਦੌਰਾਨ ਉਸ ਨੂੰ ਨਾ ਤਾਂ ਖੰਘ ਹੋਈ ਤੇ ਨਾ ਹੀ ਤੇਜ਼ ਬੁਖਾਰ ਹੋਇਆ। ਪਿਗਨਲ ਨੇ ਤੰਦਰੁਸਤ ਮਹਿਸੂਸ ਕੀਤਾ ਅਤੇ ਮਹਿਸੂਸ ਕੀਤਾ ਕਿ ਉਸਨੂੰ ਕੋਰੋਨਾ ਦੇ ਸਿਰਫ ਹਲਕੇ ਲੱਛਣ ਸੀ। ਪਰ ਬਗੈਰ ਕਿਸੇ ਲੱਛਣਾਂ ਅਤੇ ਸੰਕੇਤਾਂ ਦੇ ਪਿਗਨਲ ਜਾਂਚ ਤੋਂ ਪੰਜ ਹਫ਼ਤਿਆਂ ਬਾਅਦ ਫਿਰ ਸਕਾਰਾਤਮਕ ਸੀ। ਉਸ ਨੂੰ ਆਖਰਕਾਰ ਸਕਾਰਾਤਮਕ ਟੈਸਟ ਦੇ 40 ਦਿਨਾਂ ਬਾਅਦ ਸਿੰਗਾਪੁਰ ਦੇ ਨੈਸ਼ਨਲ ਸੈਂਟਰ ਫਾਰ ਇਨਫੈਕਸ਼ਨਲ ਰੋਗ ਆਈਸੋਲੇਸ਼ਨ ਵਾਰਡ ਤੋਂ ਛੁੱਟੀ ਦੇ ਦਿੱਤੀ ਗਈ। 24 ਘੰਟਿਆਂ ‘ਚ ਕੀਤੀ ਗਈ ਦੋ ਜਾਂਚਾਂ ਦੌਰਾਨ ਉਸਦੀ ਰਿਪੋਰਟ ਨੈਗਟਿਵ ਆਈ, ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਛੁੱਟੀ ਦੇ ਦਿੱਤੀ। ਪਿਗਨਲ ਵਰਗੇ ਕੇਸ ਦੁਨੀਆ ਭਰ ਵਿੱਚ ਸਾਹਮਣੇ ਆ ਰਹੇ ਹਨ। ਦੁਨੀਆ ਭਰ ਦੇ ਡਾਕਟਰ ਅਤੇ ਮੈਡੀਕਲ ਕਰਮਚਾਰੀ ਹੈਰਾਨ ਹਨ ਕਿ ਕਿਉਂ ਕੁਝ ਮਰੀਜ਼ਾਂ ਦੇ ਸਰੀਰ ‘ਚ ਵਾਇਰਸ ਖ਼ਤਮ ਨਹੀਂ ਹੋ ਰਿਹਾ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਮੁਤਾਬਕ, ਇੱਕ ਕੋਰੋਨਾਵਾਇਰਸ ਦੇ ਠੀਕ ਹੋਣ ਲਈ ਮਰੀਜ਼ ਨੂੰ 72 ਘੰਟਿਆਂ ਲਈ ਬੁਖਾਰ ਨਹੀਂ ਹੋਣਾ ਚਾਹੀਦਾ। ਇਸਦੇ ਇਲਾਵਾ ਵਿਅਕਤੀ ਨੂੰ ਸਾਹ ਲੈਣ ‘ਚ ਵੀ ਸੁਧਾਰ ਹੋਣਾ ਚਾਹੀਦਾ ਹੈ ਅਤੇ ਉਸਦੀ ਦੋ ਟੈਸਟ ਰਿਪੋਰਟਾਂ 24 ਘੰਟਿਆਂ ਦੌਰਾਨ ਨਕਾਰਾਤਮਕ ਹੋਣੀਆਂ ਚਾਹੀਦੀਆਂ ਹਨ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















