Coronavirus: ਰਾਹਤ ਦੀ ਖ਼ਬਰ, 45 ਦਿਨਾਂ 'ਚ ਪਹਿਲੀ ਵਾਰ ਨਵੇਂ ਕੇਸਾਂ ਦੀ ਗਿਣਤੀ ਸਭ ਤੋਂ ਘੱਟ, ਜਾਣੋ ਤਾਜ਼ਾ ਹਲਾਤ
Coronavirus: ਦੇਸ਼ ਵਿਚ ਮਾਰੂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ। ਹਾਲਾਂਕਿ, ਨਵੇਂ ਕੇਸਾਂ ਦੀ ਗਿਣਤੀ ਦਿਨੋ ਦਿਨ ਘਟਦੀ ਵਿਖ ਰਹੀ ਹੈ।ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਇੱਕ ਲੱਖ 73 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ ਜੋ ਕਿ ਪਿਛਲੇ 45 ਦਿਨਾਂ ਵਿੱਚ ਸਭ ਤੋਂ ਘੱਟ ਹਨ।
Coronavirus: ਦੇਸ਼ ਵਿਚ ਮਾਰੂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ। ਹਾਲਾਂਕਿ, ਨਵੇਂ ਕੇਸਾਂ ਦੀ ਗਿਣਤੀ ਦਿਨੋ ਦਿਨ ਘਟਦੀ ਵਿਖ ਰਹੀ ਹੈ।ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਇੱਕ ਲੱਖ 73 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ ਜੋ ਕਿ ਪਿਛਲੇ 45 ਦਿਨਾਂ ਵਿੱਚ ਸਭ ਤੋਂ ਘੱਟ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਦੋ ਲੱਖ 84 ਹਜ਼ਾਰ 601 ਮਰੀਜ਼ਾਂ ਦਾ ਇਲਾਜ ਵੀ ਕੀਤਾ ਗਿਆ ਹੈ।
ਜਾਣੋ ਦੇਸ਼ ਵਿੱਚ ਕੋਰੋਨਾ ਦੀ ਕੀ ਹੈ ਤਾਜ਼ਾ ਸਥਿਤੀ
ਕੱਲ੍ਹ ਕੋਰੋਨਾ ਨਾਲ 3617 ਲੋਕਾਂ ਦੀ ਹੋਈ ਮੌਤ
ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਹੁਣ ਤੱਕ ਦੋ ਕਰੋੜ 51 ਲੱਖ 78 ਹਜ਼ਾਰ 11 ਵਿਅਕਤੀ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਹੁਣ ਦੇਸ਼ ਵਿਚ ਰਿਕਵਰੀ ਦਰ 90.80 ਪ੍ਰਤੀਸ਼ਤ ਹੋ ਗਈ ਹੈ।ਉਸੇ ਸਮੇਂ, ਹਫਤਾਵਾਰੀ ਪੌਜ਼ੇਟਿਵੀਟੀ ਰੇਟ ਹੁਣ 9.84 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ, ਜੋ ਪਿਛਲੇ ਪੰਜ ਦਿਨਾਂ ਵਿੱਚ 10 ਫੀਸਦ ਤੋਂ ਵੀ ਘੱਟ ਹੈ। ਦੇਸ਼ ਵਿੱਚ ਕੱਲ੍ਹ ਕੋਰੋਨਾ ਦੇ 3617 ਵਿਅਕਤੀਆਂ ਦੀ ਮੌਤ ਹੋ ਗਈ।
ਹੁਣ ਤੱਕ ਕੁੱਲ 34 ਕਰੋੜ 11 ਲੱਖ 19 ਹਜ਼ਾਰ 909 ਸੈਂਪਲ ਟੈਸਟ ਕੀਤੇ ਗਏ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਹੈ ਕਿ ਬੀਤੇ ਦਿਨੀਂ ਭਾਰਤ ਵਿੱਚ ਕੋਰੋਨਾ ਵਾਇਰਸ ਲਈ 20 ਲੱਖ 80 ਹਜ਼ਾਰ 48 ਨਮੂਨੇ ਟੈਸਟ ਕੀਤੇ ਗਏ ਸਨ। ਇਸ ਤੋਂ ਬਾਅਦ ਦੇਸ਼ ਵਿਚ ਹੁਣ ਤੱਕ ਕੁੱਲ 34 ਕਰੋੜ 11 ਲੱਖ 19 ਹਜ਼ਾਰ 909 ਨਮੂਨੇ ਦੇ ਟੈਸਟ ਹੋ ਚੁੱਕੇ ਹਨ।
ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਵਿੱਚ 11 ਹਜ਼ਾਰ ਤੋਂ ਵੱਧ ਮੌਤਾਂ
ਦਿੱਲੀ ਵਿਚ ਦੂਸਰੀ ਲਹਿਰ ਦੌਰਾਨ ਲੌਕਡਾਊਨ ਤੋਂ ਲੈ ਕੇ ਸ਼ੁੱਕਰਵਾਰ (28 ਮਈ) ਤੱਕ ਸ਼ਹਿਰ ਵਿਚ ਕੋਰੋਨਾ ਕਾਰਨ 11,590 ਜਾਨਾਂ ਗਈਆਂ।ਅੰਕੜਿਆਂ ਅਨੁਸਾਰ 19 ਮਈ ਤੱਕ ਦਿੱਲੀ ਵਿੱਚ ਕੋਰੋਨਾ ਨਾਲ ਸਬੰਧਤ ਮੌਤਾਂ ਦੀ ਕੁੱਲ ਗਿਣਤੀ 12,361 ਸੀ। ਸ਼ਹਿਰ ਵਿੱਚ ਇਸ ਸਮੇਂ ਕੁੱਲ ਮੌਤਾਂ ਦੀ ਗਿਣਤੀ 23,591 ਹੈ, ਜਿਨ੍ਹਾਂ ਵਿੱਚ ਸ਼ੁੱਕਰਵਾਰ ਨੂੰ 139 ਮੌਤਾਂ ਦਰਜ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :