Coronavirus Update: ਕੋਰੋਨਾ ਦਾ ਸਭ ਤੋਂ ਵੱਡਾ ਅਟੈਕ, 24 ਘੰਟਿਆਂ 'ਚ 217,353 ਨਵੇਂ ਕੇਸ, 1185 ਮੌਤਾਂ
Coronavirus Cases In India: ਦੇਸ਼ ਵਿੱਚ ਹੁਣ ਤੱਕ 26 ਕਰੋੜ 34 ਲੱਖ ਤੋਂ ਵੱਧ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਕੱਲ੍ਹ 14 ਲੱਖ ਸੈਂਪਲ ਟੈਸਟ ਕੀਤੇ ਗਏ ਸੀ। ਰੋਜ਼ਾਨਾ ਪੌਜ਼ੇਟੀਵਿਟੀ ਦਰ 13 ਪ੍ਰਤੀਸ਼ਤ ਤੋਂ ਵੱਧ ਹੈ।
![Coronavirus Update: ਕੋਰੋਨਾ ਦਾ ਸਭ ਤੋਂ ਵੱਡਾ ਅਟੈਕ, 24 ਘੰਟਿਆਂ 'ਚ 217,353 ਨਵੇਂ ਕੇਸ, 1185 ਮੌਤਾਂ Coronavirus update in India: With 2.17 lakh new cases, India records all-time high Covid tally in a day Coronavirus Update: ਕੋਰੋਨਾ ਦਾ ਸਭ ਤੋਂ ਵੱਡਾ ਅਟੈਕ, 24 ਘੰਟਿਆਂ 'ਚ 217,353 ਨਵੇਂ ਕੇਸ, 1185 ਮੌਤਾਂ](https://feeds.abplive.com/onecms/images/uploaded-images/2021/04/16/a565d667468f682146a21f388ef69998_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੇਸ਼ ਵਿੱਚ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਹਰ ਦਿਨ ਰਿਕਾਰਡ ਤੋੜ ਰਹੀ ਹੈ। ਸ਼ੁੱਕਰਵਾਰ ਨੂੰ ਦੇਸ਼ ਵਿੱਚ ਪਹਿਲੀ ਵਾਰ ਸਭ ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਗਏ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 217,353 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 1185 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ, 1,35,302 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 2,00,739 ਨਵੇਂ ਮਾਮਲੇ ਸਾਹਮਣੇ ਆਏ ਸੀ। ਇਸ ਦੇ ਨਾਲ ਹੀ ਪਿਛਲੇ ਸਾਲ 30 ਸਤੰਬਰ ਨੂੰ ਦੇਸ਼ ਵਿੱਚ ਗਿਆਰਾਂ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਅੱਜ ਦੇਸ਼ ਦੀ ਕੋਰੋਨਾ ਦੀ ਸਥਿਤੀ
ਕੁਲ ਕੋਰੋਨਾ ਕੇਸ - ਇੱਕ ਕਰੋੜ 42 ਲੱਖ 91 ਹਜ਼ਾਰ 917
ਕੁੱਲ ਡਿਸਚਾਰਜ - ਇੱਕ ਕਰੋੜ 25 ਲੱਖ 47 ਹਜ਼ਾਰ 866
ਕੁੱਲ ਐਕਟਿਵ ਕੇਸ- 15 ਲੱਖ 69 ਹਜ਼ਾਰ 743
ਕੁੱਲ ਮੌਤ - 1 ਲੱਖ 74 ਹਜ਼ਾਰ 308
ਕੁੱਲ ਟੀਕਾਕਰਨ - 11 ਕਰੋੜ 72 ਲੱਖ 23 ਹਜ਼ਾਰ 509 ਖੁਰਾਕ ਦਿੱਤੀ ਗਈ
ਹਰਿਦੁਆਰ ਕੁੰਭ: ਨਿਰੰਜਨੀ ਅਖਾੜਾ ਨੇ ਪਿੱਛੇ ਹਟਣ ਦਾ ਫੈਸਲਾ ਕੀਤਾ
ਹਰਿਦੁਆਰ ਕੁੰਭ ਵਿਚ ਸ਼ਾਮਲ ਸੰਤਾਂ ਦੇ 13 ਅਖਾੜਿਆਂ ਚੋਂ ਇੱਕ ਨਿਰੰਜਨੀ ਅਖਾੜਾ ਨੇ ਸੂਬੇ ਵਿਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਤੇ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਸਮਾਗਮ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ।
ਕੋਵਿਡ-19 ਕਾਰਨ ਹਰਿਦੁਆਰ ਕੁੰਭ ਦੀ ਮਿਆਦ ਸਿਰਫ ਇੱਕ ਮਹੀਨਾ ਰੱਖੀ ਗਈ ਸੀ ਜਦੋਂ ਕਿ ਆਮ ਹਾਲਤਾਂ ਵਿੱਚ ਹਰ 12 ਸਾਲਾਂ ਬਾਅਦ ਲਾਇਆ ਜਾਂਦਾ ਕੁੰਭ ਮੇਲਾ ਜਨਵਰੀ ਦੇ ਅੱਧ ਤੋਂ ਅਪ੍ਰੈਲ ਤੱਕ ਚਲਦਾ ਹੈ।
ਮਹਾਰਾਸ਼ਟਰ ਵਿਚ ਸਭ ਤੋਂ ਮਾੜੇ ਹਾਲਾਤ
ਕੱਲ੍ਹ ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਸੰਕਰਮਣ ਦੇ 61,695 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 36,39,855 ਹੋ ਗਈ। ਇਸ ਮਹਾਂਮਾਰੀ ਕਾਰਨ 349 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 59,153 ਹੋ ਗਈ ਹੈ।
ਇਹ ਵੀ ਪੜ੍ਹੋ: ਕੈਪਟਨ ਸਾਬ੍ਹ! ਅਜੇ ਵੀ ਕੁਝ ਕਰ ਲਓ, ਨਹੀਂ ਤਾਂ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ....ਬਿੱਟੂ ਦੀ ਸਲਾਹ ਮਗਰੋਂ ਕਾਂਗਰਸ 'ਚ ਭੂਚਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)