(Source: ECI/ABP News)
Coronavirus in India: ਲਗਾਤਾਰ ਦੂਜੇ ਦਿਨ ਭਾਰਤ 'ਚ 12 ਹਜ਼ਾਰ ਤੋਂ ਵੱਧ ਮਾਮਲੇ, ਜਾਣੋ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ
Corona Cases, 17 June 2022: ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਜ਼ਬਰਦਸਤ ਵਾਧਾ ਹੋ ਰਿਹਾ ਹੈ। ਲਗਾਤਾਰ ਦੂਜੇ ਦਿਨ 12 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ।
![Coronavirus in India: ਲਗਾਤਾਰ ਦੂਜੇ ਦਿਨ ਭਾਰਤ 'ਚ 12 ਹਜ਼ਾਰ ਤੋਂ ਵੱਧ ਮਾਮਲੇ, ਜਾਣੋ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ Coronavirus updates today 17 June 2022, India reports 12847 new Corona cases, 14 deaths in last 24 hours Coronavirus in India: ਲਗਾਤਾਰ ਦੂਜੇ ਦਿਨ ਭਾਰਤ 'ਚ 12 ਹਜ਼ਾਰ ਤੋਂ ਵੱਧ ਮਾਮਲੇ, ਜਾਣੋ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ](https://feeds.abplive.com/onecms/images/uploaded-images/2022/06/17/0e95ed2997eb4f0149c13372807be3d6_original.jpg?impolicy=abp_cdn&imwidth=1200&height=675)
Coronavirus India Surge in new cases of corona in the country increase in figures compared to yesterday 12847 new cases registered
Covid 19 Cases in India Update Today: ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਲਗਾਤਾਰ ਦੂਜੇ ਦਿਨ 12 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 12,847 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਭਾਰਤ ਵਿੱਚ ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 63,063 ਹੋ ਗਈ ਹੈ।
ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ 4,32,70,577 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਤੱਕ 4,26,82,697 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਕੁੱਲ 7,985 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਨਾਲ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਦੇਸ਼ ਭਰ ਵਿੱਚ ਕੁੱਲ 63,063 ਮਰੀਜ਼ ਇਲਾਜ ਅਧੀਨ ਹਨ। ਦੇਸ਼ ਵਿੱਚ ਹੁਣ ਤੱਕ ਕੁੱਲ 5,24,817 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
भारत में पिछले 24 घंटों में #COVID19 के 12,847 नए मामले सामने आए हैं, 7,985 लोग डिस्चार्ज हुए और कोरोना से 14 लोगों की मौत हुई है।
— ANI_HindiNews (@AHindinews) June 17, 2022
कुल मामले: 4,32,70,577
सक्रिय मामले: 63,063
कुल रिकवरी: 4,26,82,697
कुल मौतें: 5,24,817
कुल वैक्सीनेशन: 1,95,84,03,471 pic.twitter.com/2jevYDfVOq
ਅਚਾਨਕ ਆਇਆ ਅੰਕੜਿਆਂ ਵਿੱਚ ਉਛਾਲ
ਜੇਕਰ ਪਿਛਲੇ ਦਿਨ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 16 ਜੂਨ ਨੂੰ ਦੇਸ਼ 'ਚ ਕਰੀਬ 12 ਹਜ਼ਾਰ 2 ਸੌ ਮਾਮਲੇ ਦਰਜ ਹੋਏ ਸੀ। ਪਿਛਲੇ ਕੁਝ ਦਿਨਾਂ ਤੋਂ ਇਹ ਅੰਕੜਾ ਲਗਾਤਾਰ 8 ਹਜ਼ਾਰ ਦੇ ਕਰੀਬ ਬਣ ਰਿਹਾ ਸੀ, ਪਰ ਹੁਣ ਕੋਰੋਨਾ ਦੇ ਮਾਮਲਿਆਂ 'ਚ ਅਚਾਨਕ ਵੱਡਾ ਉਛਾਲ ਆਇਆ ਹੈ। ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਕਾਰਨ ਹੁਣ ਚੌਥੀ ਲਹਿਰ ਦਾ ਖ਼ਤਰਾ ਹੈ। ਇਸੇ ਲਈ ਦੇਸ਼ ਭਰ ਵਿੱਚ ਟੀਕਾਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਰੋਜ਼ਾਨਾ ਸੰਕਰਮਣ ਦਰ 2.35 ਪ੍ਰਤੀਸ਼ਤ ਹੈ, ਜਦੋਂ ਕਿ ਹਫਤਾਵਾਰੀ ਲਾਗ ਦਰ 2.38 ਪ੍ਰਤੀਸ਼ਤ ਹੈ। ਕੋਵਿਡ-19 ਨਾਲ ਮੌਤ ਦਰ 1.21 ਫੀਸਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਟਰਾਂਸਪੋਰਟ ਮਾਫੀਆ ਦੀਆਂ ਵੱਡੀ ਗਿਣਤੀ ਬੱਸਾਂ ਬੰਦ, ਜਿਹੜੀਆਂ ਰਹਿ ਗਈਆਂ, ਉਨ੍ਹਾਂ 'ਤੇ ਵੀ ਜਲਦ ਸ਼ਿਕੰਜਾ: ਲਾਲਜੀਤ ਭੁੱਲਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)