Coronavirus Updates: ਕੋਰੋਨਾ ਨੇ ਫਿਰ ਪੈਂਦਾ ਕੀਤਾ ਖੌਫ! ਇਨ੍ਹਾਂ ਸੂਬਿਆਂ 'ਚ ਵੱਧ ਰਹੇ ਮਾਮਲੇ, ਦੇਸ਼ 'ਚ ਹੁਣ ਤੱਕ 11 ਮੌਤਾਂ
ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰੀ ਫਿਰ ਦੇਸ਼ ਵਿੱਚ ਵੱਧਣ ਲੱਗ ਪਏ ਹਨ। ਹਰ ਰੋਜ਼ ਕੋਵਿਡ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਬੁੱਧਵਾਰ ਸਵੇਰੇ ਤੱਕ ਭਾਰਤ ਵਿੱਚ 1047 ਐਕਟਿਵ ਕੇਸ ਮਿਲੇ ਹਨ।

Coronavirus Updates: ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰੀ ਫਿਰ ਦੇਸ਼ ਵਿੱਚ ਵੱਧਣ ਲੱਗ ਪਏ ਹਨ। ਹਰ ਰੋਜ਼ ਕੋਵਿਡ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਬੁੱਧਵਾਰ ਸਵੇਰੇ ਤੱਕ ਭਾਰਤ ਵਿੱਚ 1047 ਐਕਟਿਵ ਕੇਸ ਮਿਲੇ ਹਨ। ਮਹਾਰਾਸ਼ਟਰ ਵਿੱਚ 66 ਅਤੇ ਉੱਤਰ ਪ੍ਰਦੇਸ਼ ਵਿੱਚ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 11 ਹੋ ਚੁੱਕੀ ਹੈ। ਦੇਸ਼ ਵਿੱਚ ਕੋਵਿਡ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਕਈ ਰਾਜਾਂ ਵੱਲੋਂ ਹਸਪਤਾਲਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸਿਹਤ ਮੰਤਰਾਲੇ ਨੇ 26 ਮਈ ਤੱਕ ਦੇ ਡਾਟੇ ਨੂੰ ਅੱਪਡੇਟ ਕੀਤਾ ਸੀ। ਉਸ ਦੇ ਮੁਤਾਬਕ, ਦੇਸ਼ ਵਿੱਚ 1010 ਐਕਟਿਵ ਕੇਸ ਸੀ, ਪਰ ਹੁਣ ਇਹ ਗਿਣਤੀ ਵੱਧ ਗਈ ਹੈ। ਮਹਾਰਾਸ਼ਟਰ ਵਿੱਚ 66 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 31 ਕੇਸ ਸਿਰਫ ਮੁੰਬਈ ਸ਼ਹਿਰ ਦੇ ਹਨ। ਜੇ ਮੁੰਬਈ ਦੇ ਕੁੱਲ ਐਕਟਿਵ ਕੇਸ ਦੀ ਗੱਲ ਕਰੀਏ ਤਾਂ ਇਹ ਗਿਣਤੀ ਹੁਣ 325 ਹੋ ਚੁੱਕੀ ਹੈ। ਮੁੰਬਈ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜੇ.ਜੇ. ਹਸਪਤਾਲ ਵਿੱਚ 15 ਬੈਡ ਵਾਲਾ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਗਿਆ ਹੈ।
ਉੱਤਰ ਪ੍ਰਦੇਸ਼ 'ਚ ਵੀ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ। ਇੱਥੇ 26 ਮਈ ਤੱਕ ਐਕਟਿਵ ਕੇਸਾਂ ਦੀ ਗਿਣਤੀ 15 ਸੀ, ਜੋ ਹੁਣ 10 ਹੋਰ ਵੱਧ ਗਈ ਹੈ। ਗਾਜ਼ੀਆਬਾਦ 'ਚ ਵੀ ਲਗਾਤਾਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਇੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 14 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 13 ਮਰੀਜ਼ ਹੋਮ ਆਈਸੋਲੇਸ਼ਨ 'ਚ ਹਨ ਅਤੇ ਇੱਕ ਮਰੀਜ਼ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਗਾਜ਼ੀਆਬਾਦ 'ਚ ਇੱਕ 4 ਮਹੀਨੇ ਦਾ ਬੱਚਾ ਵੀ ਕੋਰੋਨਾ ਪਾਜ਼ੀਟਿਵ ਮਿਲਿਆ ਹੈ। ਰਾਜ ਦੇ ਹਸਪਤਾਲਾਂ ਨੂੰ ਕੋਰੋਨਾ ਨੂੰ ਲੈ ਕੇ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਦੇਸ਼ ਭਰ ਵਿਚ ਇਕ ਵਾਰੀ ਫਿਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਰਾਜਸਥਾਨ ਵਿਚ ਵੀ ਕੋਵਿਡ ਸੰਕਰਮਣ ਨੇ ਦੁਬਾਰਾ ਦਸਤਕ ਦੇ ਦਿੱਤੀ ਹੈ। ਰਾਜ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਕੋਰੋਨਾ ਦੇ ਕੁੱਲ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਜੋਧਪੁਰ ਵਿੱਚ ਵੀ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ, ਜਿੱਥੇ ਇੱਕ ਨਵਜਾਤ ਬੱਚਾ ਸਮੇਤ ਕਈ ਮਰੀਜ਼ ਕੋਵਿਡ ਪਾਜ਼ੀਟਿਵ ਮਿਲੇ ਹਨ। ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਹਲੇ ਤੱਕ ਦੋ ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਮਾਮਲਾ ਚੰਡੀਗੜ੍ਹ ਤੋਂ ਆਇਆ ਹੈ।






















