CoWIN ਪੋਰਟਲ ਤੇ ਹਿੰਦੀ ਤੋਂ ਇਲਾਵਾ 14 ਖੇਤਰੀ ਭਾਸ਼ਾਵਾਂ ਹੋਣਗੀਆਂ ਉਪਲਬਧ
ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਕੈਬਨਿਟ ਦੇ ਸਾਥੀਆਂ ਨੂੰ ਦੱਸਿਆ ਕਿ ਨਮੂਨਿਆਂ ਦੀ ਜਾਂਚ ਵਧਾਉਣ ਲਈ 17 ਨਵੀਆਂ ਪ੍ਰਯੋਗਸ਼ਾਲਾਵਾਂ ਨੂੰ INSACOG ਨੈਟਵਰਕ ਵਿਚ ਸ਼ਾਮਲ ਕੀਤਾ ਜਾਵੇਗਾ।
ਨਵੀਂ ਦਿੱਲੀ: ਕੋਵਿਡ ਪੋਰਟਲ (ਕੋਵਿਨ) ‘ਤੇ ਅਗਲੇ ਹਫ਼ਤੇ ਤੋਂ ਹਿੰਦੀ ਅਤੇ 14 ਖੇਤਰੀ ਭਾਸ਼ਾਵਾਂ 'ਚ ਜਾਣਕਾਰੀ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਕੋਵਿਡ -19 ਵੇਰੀਐਂਟ ਦੀ ਨਿਗਰਾਨੀ ਲਈ 17 ਹੋਰ ਪ੍ਰਯੋਗਸ਼ਾਲਾਵਾਂ ਸ਼ਾਮਲ ਕੀਤੀਆਂ ਜਾਣਗੀਆਂ।
ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਦੀ ਪ੍ਰਧਾਨਗੀ ਹੇਠ ਕੋਵਿਡ -19 ਤੇ ਸੋਮਵਾਰ ਨੂੰ ਹੋਈ ਉੱਚ ਪੱਧਰੀ ਕੈਬਨਿਟ ਸਮੂਹ (ਜੀਓਐਮ) ਦੀ 26 ਵੀਂ ਬੈਠਕ ਦੌਰਾਨ ਇਨ੍ਹਾਂ ਫੈਸਲਿਆਂ ਦਾ ਐਲਾਨ ਕੀਤਾ ਗਿਆ।
ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਕੈਬਨਿਟ ਦੇ ਸਾਥੀਆਂ ਨੂੰ ਦੱਸਿਆ ਕਿ ਨਮੂਨਿਆਂ ਦੀ ਜਾਂਚ ਵਧਾਉਣ ਲਈ 17 ਨਵੀਆਂ ਪ੍ਰਯੋਗਸ਼ਾਲਾਵਾਂ ਨੂੰ INSACOG ਨੈਟਵਰਕ ਵਿਚ ਸ਼ਾਮਲ ਕੀਤਾ ਜਾਵੇਗਾ। ‘ਇੰਡੀਅਨ ਸਾਰਸ-ਕੋਵ 2 ਕਨਸੋਰਟੀਅਮ ਆਨ ਜੀਨੋਮਿਕਸ (ਇਨਸੈਕੋਜੀ)’ ਦੇਸ਼ ਭਰ ਵਿੱਚ ਫੈਲੀਆਂ ਦਸ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਦਾ ਇੱਕ ਸਮੂਹ ਹੈ, ਜਿਸ ਦੀ ਸਥਾਪਨਾ ਪਿਛਲੇ ਸਾਲ 25 ਦਸੰਬਰ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਨੈਟਵਰਕ 10 ਪ੍ਰਯੋਗਸ਼ਾਲਾਵਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਚਲਾ ਰਿਹਾ ਹੈ। ਦੇਸ਼ ਦੀ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਡਾ.ਹਰਸ਼ਵਰਧਨ ਨੇ ਕਿਹਾ ਕਿਹਾ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਦਰ ਘਟੀ ਹੈ। ਪਿਛਲੇ 26 ਦਿਨਾਂ 'ਚ ਪਹਿਲੀ ਵਾਰ ਇਕ ਦਿਨ 'ਚ ਤਿੰਨ ਲੱਖ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: CBI ਦਫ਼ਤਰ ਤੋਂ 6 ਘੰਟੇ ਬਾਅਦ ਬਾਹਰ ਆਈ ਸੀਐੱਮ ਮਮਤਾ, ਮੰਤਰੀ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪਹੁੰਚੀ ਸੀ ਨਿਜ਼ਾਮ ਪੈਲੇਸ
ਇਹ ਵੀ ਪੜ੍ਹੋ: ਕੀ ਹੈ DRDO 2-deoxy-D-glucose (2-DG) ਕੋਰੋਨਾ ਦਵਾਈ, ਜਾਣੋ ਕਿਵੇਂ ਕਰਦੀ ਹੈ ਕੰਮ ਅਤੇ ਹੋਰ ਜਾਣਕਾਰੀ
ਇਹ ਵੀ ਪੜ੍ਹੋ: ਜਾਣੋ ਕਿਸ ਮਾਮਲੇ ‘ਤੇ ਮਹਿਲਾ ਕਮਿਸ਼ਨ ਨੇ ਮੰਗਿਆ ਪੰਜਾਬ ਸਰਕਾਰ ਤੋਂ ਜਵਾਬ, ਦਿੱਤੀ ਧਰਨੇ ‘ਤੇ ਜਾਣ ਦੀ ਚੇਤਾਵਨੀ
ਇਹ ਵੀ ਪੜ੍ਹੋ: Narada Case: ਫ਼ਿਰਹਾਦ ਹਾਕੀਮ ਅਤੇ ਸੁਬਰਤ ਮੁਖਰਜੀ ਸਮੇਤ 4 ਨੇਤਾਵਾਂ ਨੂੰ ਮਿਲੀ ਜ਼ਮਾਨਤ
ਇਹ ਵੀ ਪੜ੍ਹੋ: PSEB Class 10 results 2021: ਪੰਜਾਬ ਬੋਰਡ ਵਲੋਂ 10ਵੀਂ ਅਤੇ 8ਵੀਂ ਕਲਾਸ ਦੇ ਨਤੀਜੇ ਐਲਾਨੇ ਗਏ, ਇੰਝ ਕਰੋ ਚੈੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin