Narada Case: ਫ਼ਿਰਹਾਦ ਹਾਕੀਮ ਅਤੇ ਸੁਬਰਤ ਮੁਖਰਜੀ ਸਮੇਤ 4 ਨੇਤਾਵਾਂ ਨੂੰ ਮਿਲੀ ਜ਼ਮਾਨਤ
ਸੀਬੀਆਈ ਨੇ ਸੋਮਵਾਰ ਸਵੇਰੇ ਸੁਬਰਤ ਮੁਖਰਜੀ, ਫ਼ਿਰਹਾਦ ਹਕੀਮ, ਮਦਨ ਮਿੱਤਰਾ ਅਤੇ ਸ਼ੋਭਨ ਚੈਟਰਜੀ ਨੂੰ ਗ੍ਰਿਫਤਾਰ ਕੀਤਾ ਸੀ।ਹਾਲਾਂਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ਾਮ ਨੂੰ ਚਾਰੋਂ ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।
ਕੋਲਕਾਤਾ: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਨਾਰਦਾ ਸਟਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਪੱਛਮੀ ਬੰਗਾਲ ਦੇ 2 ਮੰਤਰੀਆਂ ਸਮੇਤ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਚਾਰ ਨੇਤਾਵਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਸੀਬੀਆਈ ਨੇ ਸੁਬਰਤ ਮੁਖਰਜੀ, ਫ਼ਿਰਹਾਦ ਹਕੀਮ, ਮਦਨ ਮਿੱਤਰਾ ਅਤੇ ਕੋਲਕਾਤਾ ਦੇ ਸਾਬਕਾ ਮੇਅਰ ਸ਼ੋਭਨ ਚੈਟਰਜੀ ਨੂੰ ਗ੍ਰਿਫਤਾਰ ਕੀਤਾ ਸੀ।
ਦੋ ਮੰਤਰੀਆਂ ਸਮੇਤ ਚਾਰ ਪਾਰਟੀ ਨੇਤਾਵਾਂ ਦੀ ਸੋਮਵਾਰ ਨੂੰ ਗ੍ਰਿਫਤਾਰੀ ਤੋਂ ਬਾਅਦ ਨਿਜ਼ਾਮ ਪੈਲੇਸ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਰੀਬ ਛੇ ਘੰਟਿਆਂ ਬਾਅਦ ਸੀਬੀਆਈ ਦਫਤਰ ਤੋਂ ਨਿਕਲੀ। ਸੀਬੀਆਈ ਦਫਤਰ ਤੋਂ ਬਾਹਰ ਆਉਂਦਿਆਂ ਮਮਤਾ ਨੇ ਕਿਹਾ- ਅਦਾਲਤ ਇਸ ਦਾ ਫ਼ੈਸਲਾ ਕਰੇਗੀ। ਸੀਬੀਆਈ ਨੇ ਟੀਐਮਸੀ ਸਰਕਾਰ ਦੇ ਦੋ ਮੰਤਰੀਆਂ ਸੁਬਰਤ ਮੁਖਰਜੀ ਅਤੇ ਫ਼ਿਰਹਾਦ ਹਕੀਮ ਦੇ ਨਾਲ ਵਿਧਾਇਕ ਮਦਨ ਮਿੱਤਰਾ ਅਤੇ ਕੋਲਕਾਤਾ ਦੇ ਸਾਬਕਾ ਮੇਅਰ ਸ਼ੋਵਨ ਚੈਟਰਜੀ ਨੂੰ ਗ੍ਰਿਫਤਾਰ ਕੀਤਾ ਹੈ।
ਆਪਣੀ ਪਾਰਟੀ ਦੇ ਨੇਤਾਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੁਪਹਿਰ ਬਾਅਦ ਸੀਬੀਆਈ ਦਫ਼ਤਰ ਪਹੁੰਚੀ ਮਮਤਾ ਨੇ ਕਿਹਾ ਕਿ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇ। ਇਸ ਤੋਂ ਬਾਅਦ ਟੀਐਮਸੀ ਸਮਰਥਕਾਂ ਨੇ ਹੰਗਾਮਾ ਕੀਤਾ ਅਤੇ ਸੀਬੀਆਈ ਦਫ਼ਤਰ ਦੇ ਬਾਹਰ ਪੱਥਰਬਾਜ਼ੀ ਕੀਤੀ। ਖਾਸ ਗੱਲ ਇਹ ਹੈ ਕਿ ਨਾਰਦਾ ਘੁਟਾਲੇ ਵਿੱਚ ਚਾਰਾਂ ਨੇਤਾਵਾਂ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ। ਨਾਰਦਾ ਟੇਪ ਸਾਲ 2016 ਵਿੱਚ ਜਾਰੀ ਕੀਤੇ ਗਏ ਸੀ।
ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਸਰਕਾਰ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟੀਐਮਸੀ ਸਮਰਥਕਾਂ ਨੇ ਫਿਰ ਨਿਜ਼ਾਮ ਪੈਲੇਸ ਦੇ ਬਾਹਰ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ। ਸਥਿਤੀ ਨੂੰ ਵੇਖਦੇ ਹੋਏ ਸੀਬੀਆਈ ਨੇ ਵਾਧੂ ਕੇਂਦਰੀ ਬਲਾਂ ਦੀ ਮੰਗ ਕੀਤੀ ਕਿਉਂਕਿ ਪ੍ਰਦਰਸ਼ਨਕਾਰੀ ਨਿਜ਼ਾਮ ਪੈਲੇਸ ਦੇ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀ।
ਇਹ ਵੀ ਪੜ੍ਹੋ: ਕੀ ਹੈ DRDO 2-deoxy-D-glucose (2-DG) ਕੋਰੋਨਾ ਦਵਾਈ, ਜਾਣੋ ਕਿਵੇਂ ਕਰਦੀ ਹੈ ਕੰਮ ਅਤੇ ਹੋਰ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin