ਕਾਂਗਰਸ ਦਾ ਨਵਾਂ ਪ੍ਰਧਾਨ ਚੁਣਨ ਲਈ 5 ਗਰੁੱਪ ਬਣਾਏ, ਸ਼ਾਮ ਨੂੰ ਹੋਵੇਗਾ ਵੱਡਾ ਐਲਾਨ
ਬੈਠਕ ਵਿੱਚ ਪੰਜ ਸਮੂਹ ਬਣਾਏ ਗਏ ਹਨ, ਜੋ ਵੱਖ-ਵੱਖ ਖੇਤਰਾਂ ਦੇ ਲੀਡਰਾਂ ਤੋਂ ਉਨ੍ਹਾਂ ਦੀ ਰਾਏ ਜਾਣਨਗੇ। 8 ਵਜੇ ਤਕ ਇਸ ਬਾਰੇ ਰਿਪੋਰਟ ਸੌਂਪੀ ਜਾਏਗੀ। 8 ਵਜੇ ਦੁਬਾਰਾ ਕਮੇਟੀ ਦੀ ਬੈਠਕ ਕੀਤੀ ਜਾਏਗੀ, ਯਾਨੀ ਅੱਜ ਸ਼ਾਮ ਤਕ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ।
ਨਵੀਂ ਦਿੱਲੀ: ਕਾਂਗਰਸ ਦਾ ਨਵਾਂ ਪ੍ਰਧਾਨ ਚੁਣਨ ਲਈ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਕੀਤੀ ਜਾ ਰਹੀ ਹੈ। ਬੈਠਕ ਵਿੱਚ ਪੰਜ ਸਮੂਹ ਬਣਾਏ ਗਏ ਹਨ, ਜੋ ਵੱਖ-ਵੱਖ ਖੇਤਰਾਂ ਦੇ ਲੀਡਰਾਂ ਤੋਂ ਉਨ੍ਹਾਂ ਦੀ ਰਾਏ ਜਾਣਨਗੇ। 8 ਵਜੇ ਤਕ ਇਸ ਬਾਰੇ ਰਿਪੋਰਟ ਸੌਂਪੀ ਜਾਏਗੀ। 8 ਵਜੇ ਦੁਬਾਰਾ ਕਮੇਟੀ ਦੀ ਬੈਠਕ ਕੀਤੀ ਜਾਏਗੀ, ਯਾਨੀ ਅੱਜ ਸ਼ਾਮ ਤਕ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ।
Sonia Gandhi on leaving from Congress Working Committee meeting: Now consultation(to decide next party chief) is going on and naturally me and Rahul ji cannot be a part of it pic.twitter.com/OcMoztJtuQ
— ANI (@ANI) August 10, 2019
ਜਾਣਕਾਰੀ ਮੁਤਾਬਕ ਜੇ ਅੱਜ ਗੱਲ ਨੇਪਰੇ ਨਾ ਚੜ੍ਹੀ ਤਾਂ ਕੱਲ ਫਿਰ CWC ਦੀ ਬੈਠਕ ਹੋ ਸਕਦੀ ਹੈ। ਕਾਂਗਰਸ ਪ੍ਰਧਾਨ ਨੂੰ ਲੈ ਕੇ ਮੁਕੁਲ ਵਾਸਨਿਕ, ਮੱਲਿਕਾਰਜੁਨ ਖੜਗੇ ਵਰਗੇ ਚਿਹਰਿਆਂ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ। UPA ਸੋਨੀਆ ਗਾਂਧੀ ਨੇ ਕਿਹਾ ਹੈ ਕਿ ਉਹ ਤੇ ਰਾਹੁਲ ਗਾਂਧੀ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹਨ।
Adhir Ranjan Chaudhary after Congress Working Committee(CWC) meeting ends: We will meet again at 8.30 pm, it(name of new party chief) is expected to be finalized by 9 pm today itself pic.twitter.com/HC05bFke5v
— ANI (@ANI) August 10, 2019
ਅੱਜ ਹੋਈ ਬੈਠਕ ਦੇ ਬਾਅਦ ਕਾਂਗਰਸ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਾਰੇ ਲੀਡਰਾਂ ਨੇ ਰਾਹੁਲ ਗਾਂਧੀ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਪਰ ਰਾਹੁਲ ਗਾਂਧੀ ਨੇ ਅਸਤੀਫਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਨਮੋਹਨ ਸਿੰਘ, ਹਰੀਸ਼ ਰਾਵਤ, ਮੀਰਾ ਕੁਮਾਰ, ਅਹਿਮਦ ਪਟੇਲ, ਗੁਲਾਮ ਨਬੀ ਆਜ਼ਾਦ, ਪੀ ਚਿਦੰਬਰਮ ਸਮੇਤ ਕਈ ਲੀਡਰ ਪਹੁੰਚੇ।
Delhi: Congress Working Committee (CWC) meeting underway at party office. pic.twitter.com/2RbzDziJXo
— ANI (@ANI) August 10, 2019