ਪੜਚੋਲ ਕਰੋ
Advertisement
(Source: ECI/ABP News/ABP Majha)
CWC Meeting: ਰਾਹੁਲ ਦੇ ਬਿਆਨ 'ਤੇ, ਸੁਰਜੇਵਾਲਾ ਨੇ ਦਿੱਤੀ ਸਫਾਈ, ਕਿਹਾ- ਮੋਦੀ ਸਾਸ਼ਨ ਖਿਲਾਫ ਲੜਨ ਦੀ ਲੋੜ
Congress Working Committee Meeting: ਸਿੱਬਲ ਦੇ ਟਵੀਟ 'ਤੇ ਪਾਰਟੀ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਰਾਹੁਲ ਗਾਂਧੀ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ ਤੇ ਉਹ ਗਲਤ ਖ਼ਬਰਾਂ ਤੋਂ ਗੁੰਮਰਾਹ ਨਾ ਹੋਣ।
ਨਵੀਂ ਦਿੱਲੀ: ਪਾਰਟੀ ਵਿੱਚ ਲੀਡਰਸ਼ਿਪ 'ਚ ਬਦਲਾਅ ਦੇ ਮੁੱਦੇ ‘ਤੇ ਅੱਜ ਬੁਲਾਈ ਗਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋਂ ਲੀਡਰਸ਼ਿਪ 'ਚ ਬਦਲਾਅ ਬਾਰੇ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਦੇ ਮੁੱਦੇ ਤੋਂ ਸ਼ੁਰੂ ਹੋਇਆ ਹੰਗਾਮਾ ਟਵਿੱਟਰ 'ਤੇ ਜਨਤਕ ਹੋ ਗਿਆ।
ਆਪਸ ਵਿੱਚ ਲੜਨ ਦੀ ਬਜਾਏ ਮੋਦੀ ਸਰਕਾਰ ਨਾਲ ਲੜਨ ਦੀ ਲੋੜ: ਸੁਰਜੇਵਾਲਾ
ਸਿੱਬਲ ਦੇ ਟਵੀਟ 'ਤੇ ਪਾਰਟੀ ਦੇ ਰਾਸ਼ਟਰੀ ਬੁਲਾਰੇ ਸੁਰਜੇਵਾਲਾ ਨੇ ਟਵੀਟ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਰਾਹੁਲ ਗਾਂਧੀ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ ਤੇ ਉਹ ਗਲਤ ਖ਼ਬਰਾਂ ਤੋਂ ਗੁੰਮਰਾਹ ਨਾ ਹੋਣ।
ਆਪਣੇ ਟਵੀਟ ਵਿੱਚ ਸੁਰਜੇਵਾਲਾ ਨੇ ਲਿਖਿਆ, “ਰਾਹੁਲ ਗਾਂਧੀ ਨੇ ਨਾ ਤਾਂ ਅਜਿਹਾ ਸ਼ਬਦ ਕਿਹਾ ਤੇ ਨਾ ਹੀ ਅਜਿਹਾ ਕੋਈ ਸੰਕੇਤ ਦਿੱਤਾ। ਕਿਰਪਾ ਕਰਕੇ ਮੀਡੀਆ ਵਿੱਚ ਚੱਲ ਰਹੀ ਗਲਤ ਚਰਚਾ ਤੇ ਗਲਤ ਜਾਣਕਾਰੀ ਤੋਂ ਗੁੰਮਰਾਹ ਨਾ ਹੋਵੋ।"
ਇਸ ਦੇ ਨਾਲ ਹੀ ਸੁਰਜੇਵਾਲਾ ਨੇ ਇੱਕ ਵਾਰ ਫਿਰ ਬਹਾਨੇ ਨਾਲ ਭਾਜਪਾ 'ਤੇ ਹਮਲਾ ਕੀਤਾ ਤੇ ਆਪਣੇ ਟਵੀਟ ਵਿੱਚ ਕਿਹਾ, “ਆਪਸ ਵਿੱਚ ਲੜ ਕੇ ਆਪਣੇ ਆਪ ਨੂੰ ਜਾਂ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੀ ਥਾਂ, ਸਾਨੂੰ ਸਾਰਿਆਂ ਨੂੰ ਮਿਲ ਕੇ ਮੋਦੀ ਸਰਕਾਰ ਦੇ ਨਿਰਦਈ ਸ਼ਾਸਨ ਵਿਰੁੱਧ ਲੜਨਾ ਪਏਗਾ।" ਸੁਰਜੇਵਾਲਾ ਦੇ ਟਵੀਟ ਤੋਂ ਥੋੜ੍ਹੀ ਦੇਰ ਬਾਅਦ ਸਿੱਬਲ ਨੇ ਰਾਹੁਲ ਗਾਂਧੀ ਬਾਰੇ ਆਪਣਾ ਟਵੀਟ ਵੀ ਡਿਲੀਟ ਕਰ ਦਿੱਤਾ ਤੇ ਇੱਕ ਨਵਾਂ ਟਵੀਟ ਕਰਦਿਆਂ ਕਿਹਾ ਕਿ ਰਾਹੁਲ ਨੇ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਤਰ੍ਹਾਂ ਦੇ ਕੋਈ ਦੋਸ਼ ਨਹੀਂ ਲਾਏ, ਇਸ ਲਈ ਉਹ ਆਪਣਾ ਟਵੀਟ ਮਿਟਾ ਰਹੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Sh. Rahul Gandhi hasn’t said a word of this nature nor alluded to it. Pl don’t be mislead by false media discourse or misinformation being spread. But yes, we all need to work together in fighting the draconian Modi rule rather then fighting & hurting each other & the Congress. https://t.co/x6FvPpe7I1
— Randeep Singh Surjewala (@rssurjewala) August 24, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement