Kuno National Park: ਕੁਨੋ ਨੈਸ਼ਨਲ ਪਾਰਕ ਵਿੱਚ ਦੱਖਣੀ ਅਫਰੀਕਾ ਤੋਂ ਲਿਆਂਦੇ ਗਏ ਇੱਕ ਚੀਤੇ ਦੀ ਮੌਤ, ਇੱਕ ਮਹੀਨੇ ਵਿੱਚ ਇਹ ਦੂਜਾ ਮਾਮਲਾ
Kuno National Park: ਦੱਖਣੀ ਅਫਰੀਕਾ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਭੇਜੇ ਗਏ 12 ਚੀਤਿਆਂ ਵਿੱਚੋਂ ਇੱਕ ਦੀ ਐਤਵਾਰ ਨੂੰ ਮੌਤ ਹੋ ਗਈ। ਇਸ ਤੋਂ ਪਹਿਲਾਂ ਨਾਮੀਬੀਆ ਤੋਂ ਕੇਐਨਪੀ ਵਿੱਚ ਲਿਆਂਦੇ ਗਏ ਸਾਸ਼ਾ ਨਾਂ ਦੇ ਚੀਤੇ ਦੀ...
Kuno National Park: ਦੱਖਣੀ ਅਫਰੀਕਾ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਭੇਜੇ ਗਏ 12 ਚੀਤਿਆਂ ਵਿੱਚੋਂ ਇੱਕ ਦੀ ਐਤਵਾਰ ਨੂੰ ਮੌਤ ਹੋ ਗਈ। ਇਹ ਜਾਣਕਾਰੀ ਇੱਕ ਸੀਨੀਅਰ ਜੰਗਲਾਤ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਚੀਤਾ ‘ਉਦੈ’ ਛੇ ਸਾਲ ਦਾ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਕਰੀਬ ਇੱਕ ਮਹੀਨੇ ਵਿੱਚ ਕੇਐਨਪੀ ਵਿੱਚ ਇਹ ਦੂਜੀ ਅਜਿਹੀ ਘਟਨਾ ਹੈ। ਇਸ ਤੋਂ ਪਹਿਲਾਂ ਨਾਮੀਬੀਆ ਤੋਂ ਕੇਐਨਪੀ ਵਿੱਚ ਲਿਆਂਦੇ ਗਏ ਸਾਸ਼ਾ ਨਾਂ ਦੇ ਚੀਤੇ ਦੀ 27 ਮਾਰਚ ਨੂੰ ਗੁਰਦਿਆਂ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ।
ਮੱਧ ਪ੍ਰਦੇਸ਼ ਦੇ ਪ੍ਰਮੁੱਖ ਚੀਫ਼ ਕੰਜ਼ਰਵੇਟਰ (ਜੰਗਲੀ ਜੀਵ) ਜੇਐਸ ਚੌਹਾਨ ਨੇ ਕਿਹਾ, 'ਅੱਜ ਸਵੇਰੇ ਜਾਂਚ ਦੌਰਾਨ ਦੱਖਣੀ ਅਫ਼ਰੀਕਾ ਤੋਂ ਲਿਆਂਦੇ ਗਏ ਚੀਤੇ ਦੀ ਗਰਦਨ ਝੁਕੀ ਹੋਈ ਸੀ ਅਤੇ ਉਹ ਸਿਰ ਨਹੀਂ ਚੁੱਕ ਰਿਹਾ ਸੀ। ਇਸ ਤੋਂ ਬਾਅਦ ਉਸ ਦਾ ਇਲਾਜ ਕਰ ਰਹੇ ਪਸ਼ੂ ਪਾਲਕਾਂ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਇਲਾਜ ਲਈ ਵੱਡੇ ਘੇਰੇ ਵਿੱਚੋਂ ਬਾਹਰ ਕੱਢਿਆ ਗਿਆ। ਬਦਕਿਸਮਤੀ ਨਾਲ ਇਸ ਚੀਤੇ ਦੀ ਸ਼ਾਮ ਚਾਰ ਵਜੇ ਮੌਤ ਹੋ ਗਈ।
ਦਰਅਸਲ, ਦੇਸ਼ ਨੂੰ 12 ਚੀਤਿਆਂ ਦਾ ਤੋਹਫਾ ਮਿਲਿਆ ਸੀ, ਜਦੋਂ ਚੀਤਿਆਂ ਦਾ ਦੂਜਾ ਜੱਥਾ ਭਾਰਤ ਲਿਆਂਦਾ ਗਿਆ ਸੀ। ਇਨ੍ਹਾਂ ਚੀਤਿਆਂ ਨੂੰ ਹਵਾਈ ਸੈਨਾ ਦੇ ਵਿਸ਼ੇਸ਼ ਸੀ-17 ਗਲੋਬਮਾਸਟਰ ਜਹਾਜ਼ ਰਾਹੀਂ ਗਵਾਲੀਅਰ ਹਵਾਈ ਅੱਡੇ 'ਤੇ ਲਿਆਂਦਾ ਗਿਆ। ਇੱਥੋਂ ਇਨ੍ਹਾਂ ਚੀਤਿਆਂ ਨੂੰ ਹੈਲੀਕਾਪਟਰ ਰਾਹੀਂ ਸ਼ਿਓਪੁਰ ਦੇ ਕੁਨੋ ਨੈਸ਼ਨਲ ਪਾਰਕ ਲਿਜਾਇਆ ਗਿਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਅਤੇ ਕੇਂਦਰੀ ਮੰਤਰੀਆਂ ਦੀ ਮੌਜੂਦਗੀ ਵਿੱਚ ਚੀਤਿਆਂ ਨੂੰ ਘੇਰਾਬੰਦੀ ਵਿੱਚ ਛੱਡਿਆ ਗਿਆ। ਇਸ ਦੇ ਨਾਲ ਹੀ ਪਿਛਲੇ ਸਾਲ ਪੀਐਮ ਮੋਦੀ ਨੇ ਕੁਨੋ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਲਿਆਂਦੇ ਅੱਠ ਚੀਤਿਆਂ ਨੂੰ ਛੱਡਿਆ ਸੀ।
ਇਹ ਵੀ ਪੜ੍ਹੋ: Health Care: ਬਿਨਾਂ ਜੁਰਾਬਾਂ ਦੇ ਜੁੱਤੀਆਂ ਪਾਉਣ ਨਾਲ ਭਾਵੇਂ ਕੋਈ ਸਮੱਸਿਆ ਨਹੀਂ ਹੁੰਦੀ, ਪਰ ਇਹ ਬਣ ਸਕਦੈ ਕਈ ਬਿਮਾਰੀਆਂ ਦਾ ਕਾਰਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Indian Army: ਭਾਰਤੀ ਫੌਜ ਦੀ ਮਹਿਲਾ ਅਧਿਕਾਰੀ ਹੁਣ ਚਲਾਏਗੀ ਹਾਵਿਤਜ਼ਰ ਤੋਪ ਅਤੇ ਰਾਕੇਟ ਸਿਸਟਮ, ਕਮਾਂਡ ਰੋਲ ਲਈ ਦਿੱਤੀ ਜਾਵੇਗੀ ਟ੍ਰੇਨਿੰਗ