(Source: ECI/ABP News)
ਕਿਸਾਨ ਅੰਦੋਲਨ 'ਚ ਕੇਜਰੀਵਾਲ ਸਰਕਾਰ ਨੇ ਦਿੱਲੀ ਪੁਲਿਸ ਨੂੰ DTC ਬੱਸਾਂ ਦੇਣ ਤੋਂ ਕੀਤਾ ਇਨਕਾਰ
ਟ੍ਰਾਂਸਪੋਰਟ ਵਿਭਾਗ ਨੇ DTC ਨੂੰ ਨਿਰਦੇਸ਼ ਦਿੱਤੇ ਹਨ ਕਿ ਬਿਨਾਂ ਸਰਕਾਰ ਦੀ ਇਜਾਜ਼ਤ ਦੇ ਦਿੱਲੀ ਪੁਲਿਸ ਨੂੰ ਬੱਸਾਂ ਨਾ ਦੇਣ।
![ਕਿਸਾਨ ਅੰਦੋਲਨ 'ਚ ਕੇਜਰੀਵਾਲ ਸਰਕਾਰ ਨੇ ਦਿੱਲੀ ਪੁਲਿਸ ਨੂੰ DTC ਬੱਸਾਂ ਦੇਣ ਤੋਂ ਕੀਤਾ ਇਨਕਾਰ Delhi Government orders to not provide DTC Buses to Delhi police in farmers protest ਕਿਸਾਨ ਅੰਦੋਲਨ 'ਚ ਕੇਜਰੀਵਾਲ ਸਰਕਾਰ ਨੇ ਦਿੱਲੀ ਪੁਲਿਸ ਨੂੰ DTC ਬੱਸਾਂ ਦੇਣ ਤੋਂ ਕੀਤਾ ਇਨਕਾਰ](https://static.abplive.com/wp-content/uploads/sites/5/2021/02/04124426/ddelhi-police.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਦਿੱਲੀ ਪੁਲਿਸ ਨੂੰ ਕਿਹਾ ਹੈ ਕਿ ਉਹ ਡੀਟੀਸੀ ਦੀਆਂ 576 ਬੱਸਾਂ ਵਾਪਸ ਦੇ ਦੇਣ। ਸੂਤਰਾਂ ਮੁਤਾਬਕ ਦਿੱਲੀ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ DTC ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਦਿੱਲੀ ਪੁਲਿਸ ਨੂੰ ਮੁਹੱਈਆ ਕਰਵਾਈਆਂ ਬੱਸਾਂ ਵਾਪਸ ਭੇਜੀਆਂ ਜਾਣ।
ਦਿੱਲੀ ਟ੍ਰਾਂਸਪੋਰਟ ਵਿਭਾਗ ਦੀਆਂ ਇਹ ਸਾਰੀਆਂ ਬੱਸਾਂ ਕਿਸਾਨ ਅੰਦੋਲਨ 'ਚ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਆਵਾਜਾਈ ਲਈ ਵਰਤੀਆਂ ਜਾ ਰਹੀਆਂ ਹਨ। DTC ਵੱਲੋਂ ਬੱਸਾਂ ਦਿੱਲੀ ਪੁਲਿਸ ਨੂੰ ਜਾਰੀ ਕੀਤੀਆਂ ਜਾਂਦੀਆਂ ਹਨ।
ਇਸ ਦੇ ਨਾਲ ਹੀ ਟ੍ਰਾਂਸਪੋਰਟ ਵਿਭਾਗ ਨੇ DTC ਨੂੰ ਨਿਰਦੇਸ਼ ਦਿੱਤੇ ਹਨ ਕਿ ਬਿਨਾਂ ਸਰਕਾਰ ਦੀ ਇਜਾਜ਼ਤ ਦੇ ਦਿੱਲੀ ਪੁਲਿਸ ਨੂੰ ਬੱਸਾਂ ਨਾ ਦੇਣ। ਟ੍ਰਾਂਸਪੋਰਟ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਵੱਲੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ DTC ਦੀਆਂ ਬੱਸਾਂ ਵਰਤੀਆਂ ਜਾ ਰਹੀਆਂ ਹਨ।
ਸੂਤਰਾਂ ਮੁਤਾਬਕ ਦਿੱਲੀ ਦੀਆਂ ਕਰੀਬ 10 ਫੀਸਦ ਬੱਸਾਂ ਦਿੱਲੀ ਪੁਲਿਸ ਦੀ ਡਿਊਟੀ 'ਚ ਲੱਗਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਸ ਲਈ ਕਿਹਾ ਜਾ ਰਿਹਾ ਹੈ ਕਿ ਜੇਕਰ ਦਿੱਲੀ ਪੁਲਿਸ ਨੂੰ ਬੱਸਾਂ ਦੀ ਲੋੜ ਹੈ ਤਾਂ ਉਹ ਕਾਂਟ੍ਰੈਕਟ ਬੱਸਾਂ ਹਾਇਰ ਕਰੇ ਨਾ ਕਿ DTC ਦੀਆਂ ਬੱਸਾਂ ਬਲੌਕ ਕਰੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)