INDIGO 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ! ਹੁਣ ਟਰਮੀਨਲ 2 ਦੀ ਥਾਂ ਇੱਥੋਂ ਉੱਡਣਗੇ ਜਹਾਜ਼, ਚੈੱਕ ਕਰ ਲਓ ਸਟੇਟਸ
Delhi Airport News: ਇੰਡੀਗੋ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ ਦੇ ਟਰਮੀਨਲ 3 ਤੋਂ ਚੱਲ ਰਹੀਆਂ ਉਡਾਣਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Delhi IGI Airport: ਦੇਸ਼ ਦੀ ਮੋਹਰੀ ਏਅਰਲਾਈਨ ਕੰਪਨੀ ਇੰਡੀਗੋ ਨੇ ਐਲਾਨ ਕੀਤਾ ਕਿ 15 ਅਪ੍ਰੈਲ, 2025 ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟਰਮੀਨਲ 2 ਤੋਂ ਚੱਲਣ ਵਾਲੀਆਂ ਸਾਰੀਆਂ ਉਡਾਣਾਂ ਹੁਣ ਟਰਮੀਨਲ 1 ਤੋਂ ਚਲਾਈਆਂ ਜਾਣਗੀਆਂ। ਇਸਦਾ ਮਤਲਬ ਹੈ ਕਿ ਹੁਣ ਇੰਡੀਗੋ ਦੀਆਂ ਉਡਾਣਾਂ ਟਰਮੀਨਲ 1 ਤੋਂ ਚਲਾਈਆਂ ਜਾਣਗੀਆਂ।
ਹਾਲਾਂਕਿ, ਟਰਮੀਨਲ 3 ਤੋਂ ਚੱਲਣ ਵਾਲੀਆਂ ਉਡਾਣਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸਦਾ ਮਤਲਬ ਹੈ ਕਿ ਟਰਮੀਨਲ 3 ਤੋਂ ਉਡਾਣਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਇਸ ਬਦਲਾਅ ਤੋਂ ਬਾਅਦ, ਇੰਡੀਗੋ ਹੁਣ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਅਤੇ ਟਰਮੀਨਲ 3 ਦੋਵਾਂ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ।
ਇੰਡੀਗੋ ਨੇ ਯਾਤਰੀਆਂ ਨੂੰ ਦਿੱਤੀ ਸਲਾਹ
ਇੰਡੀਗੋ ਨੇ ਯਾਤਰੀਆਂ ਨੂੰ ਇਸ ਬਦਲਾਅ ਬਾਰੇ ਜਾਣਕਾਰੀ ਦੇਣ ਲਈ ਪਹਿਲਾਂ ਹੀ ਤਿਆਰੀ ਕਰ ਲਈ ਹੈ। ਏਅਰਲਾਈਨ ਯਾਤਰੀਆਂ ਅਤੇ ਉਨ੍ਹਾਂ ਦੇ ਟ੍ਰੈਵਲ ਏਜੰਟਾਂ ਨੂੰ SMS, ਫੋਨ ਕਾਲਾਂ ਅਤੇ ਈਮੇਲਾਂ ਰਾਹੀਂ ਸੂਚਿਤ ਕਰ ਰਹੀ ਹੈ। ਇੰਡੀਗੋ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਯਾਤਰਾ ਤੋਂ ਪਹਿਲਾਂ ਏਅਰਲਾਈਨ ਦੀ ਵੈੱਬਸਾਈਟ ਜਾਂ ਮੋਬਾਈਲ ਐਪ 'ਤੇ ਆਪਣੇ PNR ਨੰਬਰ ਦੀ ਵਰਤੋਂ ਕਰਕੇ ਆਪਣੀ ਉਡਾਣ ਦੇ DEPARTURE ਅਤੇ ARRIVAL ਬਾਰੇ ਜਾਣਕਾਰੀ ਪ੍ਰਾਪਤ ਕਰ ਲੈਣ।
ਇੰਡੀਗੋ ਨੇ ਕਿਹਾ ਕਿ ਉਨ੍ਹਾਂ ਦੀ ਵਚਨਬੱਧਤਾ ਪਹਿਲਾਂ ਵਾਂਗ ਹੀ ਰਹੇਗੀ। ਯਾਤਰੀਆਂ ਨੂੰ ਇੱਕ ਸਸਤੀ, ਸਮੇਂ 'ਤੇ, ਸਤਿਕਾਰਯੋਗ ਅਤੇ ਬਿਨਾਂ ਕਿਸੇ ਪਰੇਸ਼ਾਨੀ ਵਾਲੀ ਯਾਤਰਾ ਦਾ ਅਨੁਭਵ ਕਰਵਾਉਣ ਨੂੰ ਲੈਕੇ ਵਚਨਬੱਧਤਾ ਪ੍ਰਗਟਾਈ। ਕਿਸੇ ਵੀ ਸਹਾਇਤਾ ਜਾਂ ਪੁੱਛਗਿੱਛ ਲਈ, ਯਾਤਰੀ ਇੰਡੀਗੋ ਦੇ ਕਸਟਮਰ ਕੇਅਰ ਨੰਬਰ +0124 6173838 ਜਾਂ +0124 4973838 'ਤੇ ਸੰਪਰਕ ਕਰ ਸਕਦੇ ਹਨ। ਯਾਤਰੀ ਇੰਡੀਗੋ ਦੀ ਵੈੱਬਸਾਈਟ 'ਤੇ ਉਪਲਬਧ "6E Skai" ਚੈਟਬੋਟ ਰਾਹੀਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ, T-2 ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਨ ਟਰਮੀਨਲ-2 ਬੰਦ ਰਹੇਗਾ। ਇਹ ਕੰਮ ਪੰਜ-ਛੇ ਮਹੀਨੇ ਤੱਕ ਚੱਲ ਸਕਦਾ ਹੈ। ਇਸ ਦੇ ਮੱਦੇਨਜ਼ਰ, ਇੰਡੀਗੋ ਪ੍ਰਬੰਧਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 15 ਅਪ੍ਰੈਲ ਤੋਂ, ਟਰਮੀਨਲ-2 ਤੋਂ ਆਉਣ ਅਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਟਰਮੀਨਲ-1 ਤੋਂ ਚੱਲਣਗੀਆਂ।






















