Farmer Protest: ਭਲਕੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰਨ ਦੀ ਮਿਲੀ ਕਿਸਾਨਾਂ ਨੂੰ ਇਜਾਜ਼ਤ, ਜਾਣੋ ਕੀ ਹੈ ਤਿਆਰੀ
ਸੂਤਰਾਂ ਮੁਤਾਬਕ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਸਬੰਧੀ ਕੁਝ ਸ਼ਰਤਾਂ ਕਿਸਾਨਾਂ ਦੇ ਸਾਹਮਣੇ ਰੱਖੀਆਂ ਹਨ। ਜੇਕਰ ਇਹ ਪੂਰੀਆਂ ਹੁੰਦੀਆਂ ਹਨ ਤਾਂ ਲਗਪਗ 200 ਕਿਸਾਨ ਜੰਤਰ-ਮੰਤਰ ਆਉਣਗੇ।
ਨਵੀਂ ਦਿਲੀ: ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਲਹਿਰ ਲੰਬੇ ਸਮੇਂ ਤੋਂ ਚੱਲ ਰਹੀ ਹੈ। ਇਸ ਦੌਰਾਨ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ ਕਿਸਾਨਾਂ ਨੇ ਇਜਾਜ਼ਤ ਮੰਗੀ ਹੈ। ਹਾਲਾਂਕਿ ਸੂਤਰਾਂ ਮੁਤਾਬਕ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਕੋਈ ਲਿਖਤੀ ਇਜਾਜ਼ਤ ਨਹੀਂ ਦਿੱਤੀ ਹੈ।
ਸੂਤਰਾਂ ਮੁਤਾਬਕ ਪੁਲਿਸ ਨੇ ਪ੍ਰਦਰਸ਼ਨ ਸਬੰਧੀ ਕੁਝ ਸ਼ਰਤਾਂ ਕਿਸਾਨਾਂ ਦੇ ਸਾਹਮਣੇ ਰੱਖੀਆਂ ਹਨ। ਜੇ ਇਨ੍ਹਾਂ ਸ਼ਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ, ਤਾਂ ਲਗਪਗ 200 ਕਿਸਾਨ ਭਲਕੇ ਬੱਸਾਂ ਰਾਹੀਂ ਜੰਤਰ-ਮੰਤਰ ਵਿਖੇ ਆਉਣਗੇ ਅਤੇ ਜੰਤਰ-ਮੰਤਰ ਵਿਖੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਗੇ। ਇਸ ਦੇ ਨਾਲ ਹੀ ਬੱਸ ਪੁਲਿਸ ਨਿਗਰਾਨੀ ਹੇਠ ਜੰਤਰ-ਮੰਤਰ ਪਹੁੰਚੇਗੀ।
ਸਵੇਰੇ ਪਹੁੰਚਣਗੇ ਜੰਤਰ-ਮੰਤਰ
ਜਾਣਕਾਰੀ ਮੁਤਾਬਕ ਕਿਸਾਨ ਸਵੇਰੇ 11.30 ਵਜੇ ਜੰਤਰ-ਮੰਤਰ ਪਹੁੰਚਣਗੇ। ਉਨ੍ਹਾਂ ਨੂੰ ਜੰਤਰ ਮੰਤਰ ਵਿਖੇ ਚਰਚ ਵਾਲੇ ਪਾਸੇ ਸ਼ਾਂਤੀ ਨਾਲ ਬਿਠਾਇਆ ਜਾਵੇਗਾ। ਪੁਲਿਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ 5 ਕੰਪਨੀਆਂ ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤੀਆਂ ਜਾਣਗੀਆਂ।
ਪ੍ਰਦਰਸ਼ਨ ਸ਼ਾਮ ਤੱਕ ਜਾਰੀ ਰਹੇਗਾ
ਨਾਲ ਹੀ ਹਰੇਕ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਬੈਰੀਕੇਡ ਦੇ ਅੰਦਰ ਜਾਣ ਦਿੱਤਾ ਜਾਵੇਗਾ। ਸ਼ਾਮ 5 ਵਜੇ ਤੱਕ ਕਿਸਾਨ ਆਪਣਾ ਵਿਰੋਧ ਖ਼ਤਮ ਕਰਕੇ ਸਿੰਘੂ ਸਰਹੱਦ 'ਤੇ ਵਾਪਸ ਪਰਤਣਗੇ। ਹਾਲਾਂਕਿ ਦਿੱਲੀ ਪੁਲਿਸ ਨੇ ਅਧਿਕਾਰਤ ਤੌਰ 'ਤੇ ਅਜੇ ਤੱਕ ਪ੍ਰਦਰਸ਼ਨ ਦੀ ਇਜਾਜ਼ਤ ਬਾਰੇ ਕੁਝ ਨਹੀਂ ਕਿਹਾ ਹੈ।
ਕਿਸਾਨ ਸੰਸਦ
ਕਿਸਾਨ ਯੂਨੀਅਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ਦੌਰਾਨ ਜੰਤਰ ਮੰਤਰ ਵਿਖੇ ‘ਕਿਸਾਨ ਸੰਸਦ’ ਦਾ ਆਯੋਜਨ ਕੀਤਾ ਜਾਵੇਗਾ। 22 ਜੁਲਾਈ ਤੋਂ ਸਿੰਘੂ ਸਰਹੱਦ ਤੋਂ 200 ਪ੍ਰਦਰਸ਼ਨਕਾਰੀ ਹਰ ਰੋਜ਼ ਉੱਥੇ ਪਹੁੰਚਣਗੇ। ਇੱਕ ਦਿਨ ਪਹਿਲਾਂ, ਦਿੱਲੀ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਵਿੱਚ ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਵਿਖੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਗੇ ਅਤੇ ਕੋਈ ਵੀ ਪ੍ਰਦਰਸ਼ਨਕਾਰੀ ਸੰਸਦ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਖੁਦ ਨੂੰ ਬ੍ਰਾਹਮਣ ਕਹਿ ਫਸ ਗਏ Suresh Raina, ਸੋਸ਼ਲ ਮੀਡੀਆ ਯੂਜ਼ਰਸ ਨੇ ਲਾਈ ਕਲਾਸ
ਇਹ ਵੀ ਪੜ੍ਹੋ: 'ਸਿਲਸਿਲਾ ਸਿਡਨਾਜ਼ ਕਾ' 'ਚ ਨਜ਼ਰ ਆਏਗੀ Shehnaaz-sidharth ਦੀ ਜੋੜੀ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ
ਇਹ ਵੀ ਪੜ੍ਹੋ: Captain vs Sidhu: ਕੈਪਟਨ ਚੁਫੇਰਿਆਂ ਘਿਰੇ, ਹੁਣ ਸਿੱਧੂ ਨੂੰ ਗਲੇ ਲਾਏ ਬਿਨਾ ਨਹੀਂ ਕੋਈ ਚਾਰਾ!
ਇਹ ਵੀ ਪੜ੍ਹੋ: Hina Khan ਦੇ ਪਿਤਾ ਦੀ ਮੌਤ ਨੂੰ ਤਿੰਨ ਮਹੀਨੇ ਪੂਰੇ, ਐਕਟਰਸ ਨੇ ਥ੍ਰੋਬੈਕ ਤਸਵੀਰਾਂ ਸ਼ੇਅਰ ਕਰ ਪਿਤਾ ਨੂੰ ਕੀਤਾ ਯਾਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904