ਮਾਸਕ ਨਾ ਪਹਿਣਨ ਵਾਲੇ ਹੋ ਜਾਓ ਖ਼ਬਰਦਾਰ, ਸ਼ੁੱਕਰਵਾਰ ਢਾਈ ਹਜਾਰ ਚਲਾਨ ਕੱਟੇ
ਚਲਾਨ ਦੀਆਂ ਵਧੀਆਂ ਦਰਾਂ ਦਾ ਨੋਟੀਫਿਕੇਸ਼ਨ ਉਨ੍ਹਾਂ ਨੂੰ ਸ਼ੁੱਕਰਵਾਰ ਸ਼ਾਮ ਨੂੰ ਮਿਲਿਆ ਇਸ ਲਈ ਸ਼ੁੱਕਰਵਾਰ ਫਿਲਹਾਲ ਮਾਸਕ ਨਾ ਪਹਿਣਨ ਦਾ ਚਲਾਨ ਪੁਰਾਣੀਆਂ ਦਰਾਂ ਨਾਲ ਯਾਨੀ 500 ਰੁਪਏ ਦੇ ਹਿਸਾਬ ਨਾਲ ਹੀ ਕੱਟਿਆ ਗਿਆ ਹੈ।
ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀ ਸਖਤੀ ਵੀ ਦਿਨ ਬ ਦਿਨ ਵਧ ਰਹੀ ਹੈ। ਦਿੱਲੀ ਸਰਕਾਰ ਨੇ ਮਾਸਕ ਨਾ ਪਹਿਣਨ ਵਾਲਿਆਂ ਦਾ ਚਲਾਨ 500 ਰੁਪਏ ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਵੀ ਵੱਖ-ਵੱਖ ਟੀਮਾਂ ਬਣਾ ਕੇ ਮਾਸਕ ਨਾ ਪਹਿਣਨ ਵਾਲਿਆਂ ਦੇ ਚਲਾਨ ਕੱਟ ਰਹੀ ਹੈ। ਸ਼ੁੱਕਰਵਾਰ ਦਿੱਲੀ ਪੁਲਿਸ ਨੇ ਦੁਪਹਿਰ ਚਾਰ ਵਜੇ ਤਕ 2,430 ਲੋਕਾਂ ਦੇ ਮਾਸਕ ਨਾ ਪਹਿਣਨ ਕਾਰਨ ਚਲਾਨ ਕੱਟੇ।
ਦਿੱਲੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਲਾਨ ਦੀਆਂ ਵਧੀਆਂ ਦਰਾਂ ਦਾ ਨੋਟੀਫਿਕੇਸ਼ਨ ਉਨ੍ਹਾਂ ਨੂੰ ਸ਼ੁੱਕਰਵਾਰ ਸ਼ਾਮ ਨੂੰ ਮਿਲਿਆ ਇਸ ਲਈ ਸ਼ੁੱਕਰਵਾਰ ਫਿਲਹਾਲ ਮਾਸਕ ਨਾ ਪਹਿਣਨ ਦਾ ਚਲਾਨ ਪੁਰਾਣੀਆਂ ਦਰਾਂ ਨਾਲ ਯਾਨੀ 500 ਰੁਪਏ ਦੇ ਹਿਸਾਬ ਨਾਲ ਹੀ ਕੱਟਿਆ ਗਿਆ ਹੈ। ਮਾਸਕ ਨਾ ਪਹਿਣਨ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਨ ਵਾਲੇ ਤੇ ਸੜਕ ‘ਤੇ ਥੁੱਕਣ ਵਾਲਿਆਂ ਦਾ ਵੀ ਪੁਲਿਸ ਚਲਾਨ ਕਰ ਰਹੀ ਹੈ। ਸ਼ਨੀਵਾਰ ਤੋਂ ਮਾਸਕ ਵਾਇਲੇਸ਼ਨ ਦਾ ਚਲਾਨ ਦੋ ਹਜਾਰ ਰੁਪਏ ਹੋਵੇਗਾ।
ਦਿੱਲੀ ਪੁਲਿਸ ਨੇ ਕੋਰੋਨਾ ਦੇ ਨਿਯਮ ਨਾ ਮੰਨਣ ਵਾਲੇ 5 ਲੱਖ ਤੋਂ ਜਿਆਦਾ ਲੋਕਾਂ ਦੇ ਚਲਾਨ ਕੀਤੇ ਹਨ। ਜਿੰਨ੍ਹਾਂ ‘ਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨ ਵਾਲੇ, ਸੜਕ ‘ਤੇ ਥੁੱਕਣ ਵਾਲਿਆਂ ਦਾ ਚਲਾਨ ਵੀ ਸ਼ਾਮਲ ਹੈ। ਇਨ੍ਹਾਂ ਚਲਾਨਾਂ ਨਾਲ ਦਿੱਲੀ ਪੁਲਿਸ 26 ਕਰੋੜ ਰੁਪਏ ਤੋਂ ਜਿਆਦਾ ਇਕੱਠਾ ਕਰ ਚੁੱਕੀ ਹੈ। ਦਿੱਲੀ ਪੁਲਿਸ ਨੇ ਪਿਛਲੇ 5 ਮਹੀਨਿਆਂ ‘ਚ ਹੁਣ ਤਕ 5 ਲੱਖ, 38 ਹਜਾਰ, 709 ਲੋਕਾਂ ਦੇ ਚਲਾਨ ਕੱਟੇ ਗਏ।
ਦਿੱਲੀ ‘ਤੇ ਧਾਵਾ ਬੋਲਣਗੇ ਕਿਸਾਨ! ਦੇਸ਼ ਭਰ ਦੀਆਂ 500 ਕਿਸਾਨ ਜਥੇਬੰਦੀਆਂ ਹੋਣਗੀਆਂ ਇਕਜੁੱਟ
ਦਿੱਲੀ ‘ਚ ਵਧਦੇ ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਹੁਣ ਵਿਆਹ ਜਾਂ ਕਿਸੇ ਦੂਜੇ ਪ੍ਰੋਗਰਾਮ ‘ਚ 50 ਤੋਂ ਜਿਆਦਾ ਲੋਕਾਂ ਦੀ ਭੀੜ ‘ਤੇ ਪਾਬੰਦੀ ਹੈ ਤੇ ਇਸ ਨਿਯਮ ਨੂੰ ਲਾਗੂ ਕਰਾਉਣ ਲਈ ਵੀ ਦਿੱਲੀ ਪੁਲਿਸ ਸਖਤੀ ਨਾਲ ਜੁੱਟ ਗਈ ਹੈ। ਸ਼ੁੱਕਰਵਾਰ ਨੂੰ ਦਿੱਲੀ ਦੇ ਇਕ ਹੋਟਲ ‘ਚ ਚੱਲ ਰਹੀ ਪਾਰਟੀ ‘ਚ ਨਿਯਮਾਂ ਤੋਂ ਜਿਆਦਾ ਭੀੜ ਹੋਣ ਦੇ ਚੱਲਦਿਆਂ ਪੁਲਿਸ ਨੇ ਇਕ ਐਫਆਈਆਰ ਵੀ ਦਰਜ ਕੀਤੀ ਹੈ।
ਅਕਾਲੀ ਦਲ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਮਜੀਠੀਆ 'ਤੇ ਸ਼ਿਕੰਜਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ