Liquor Policy Case: ਅਰਵਿੰਦ ਕੇਜਰੀਵਾਲ ਪੁਹੰਚੇ CBI ਦਫਤਰ, ਭਗਵੰਤ ਮਾਨ ਦਾ ਕਾਫ਼ਲਾ ਪੁਲਿਸ ਨੇ ਰੋਕਿਆ
Delhi : ਸੀਬੀਆਈ ਹੈੱਡਕੁਆਰਟਰ ਜਾਂਦੇ ਸਮੇਂ ਪੁਲਿਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ 'ਆਪ' ਆਗੂਆਂ ਦੇ ਕਾਫ਼ਲੇ ਨੂੰ ਰਸਤੇ ਵਿੱਚ ਹੀ ਰੋਕ ਲਿਆ।
CBI summons Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਸੀਬੀਆਈ ਹੈੱਡਕੁਆਰਟਰ ਜਾਂਦੇ ਸਮੇਂ ਪੁਲਿਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਕੈਬਨਿਟ ਮੰਤਰੀਆਂ ਦੇ ਕਾਫ਼ਲੇ ਨੂੰ ਰਸਤੇ ਵਿੱਚ ਹੀ ਰੋਕ ਲਿਆ। ਇਸ ਤੋਂ ਬਾਅਦ ਸੀਐਮ ਕੇਜਰੀਵਾਲ ਇਕੱਲੇ ਹੀ ਸੀਬੀਆਈ ਹੈੱਡਕੁਆਰਟਰ ਪਹੁੰਚੇ। ਇਸ ਦੇ ਨਾਲ ਹੀ ਪੁਲਿਸ ਦੀ ਇਸ ਕਾਰਵਾਈ ਤੋਂ ਨਾਰਾਜ਼ 'ਆਪ' ਆਗੂ ਹੁਣ ਲੋਧੀ ਰੋਡ 'ਤੇ ਧਰਨੇ 'ਤੇ ਬੈਠਣ ਦੀ ਤਿਆਰੀ ਕਰ ਰਹੇ ਹਨ।
'ਭਾਜਪਾ ਤੋਂ ਇਹ ਦੇਖਿਆ ਨਹੀਂ ਜਾ ਰਿਹਾ'
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, 'ਸਾਡੀ ਪਾਰਟੀ ਅੱਗੇ ਵਧ ਰਹੀ ਹੈ। ਹੁਣ ਇਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਹੈ। ਇਹ ਸਭ ਇਨ੍ਹਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਸਾਡੀ ਸਰਕਾਰ ਵੱਲੋਂ ਸਕੂਲਾਂ, ਹਸਪਤਾਲਾਂ ਤੇ ਰੁਜ਼ਗਾਰ ਦੇਣ ਦਾ ਜੋ ਕੰਮ ਕੀਤਾ ਗਿਆ ਹੈ, ਉਹ ਭਾਜਪਾ ਨੂੰ ਨਜ਼ਰ ਨਹੀਂ ਆ ਰਿਹਾ। ਭਾਜਪਾ ਇਸ ਗੱਲ ਤੋਂ ਚਿੰਤਤ ਹੈ ਕਿ ਇੰਨੇ ਸ਼ਾਨਦਾਰ ਤਰੀਕੇ ਨਾਲ ਕੰਮ ਕਿਵੇਂ ਹੋ ਰਿਹਾ ਹੈ। ਮਨੀਸ਼ ਸਿਸੋਦੀਆ ਦੇ ਘਰ ਅਤੇ ਹੋਰ ਥਾਵਾਂ 'ਤੇ ਕਈ ਵਾਰ ਛਾਪੇਮਾਰੀ ਕੀਤੀ ਗਈ, ਪਰ ਕੁਝ ਨਹੀਂ ਮਿਲਿਆ, ਫਿਰ ਵੀ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
#WATCH इन्होंने(BJP) देखा कि केजरीवाल कर्नाटक भी जा रहे हैं, मध्य प्रदेश भी जा रहे हैं, छत्तीसगढ़ भी हो आए। गुजरात में भी इनके लिए मुश्किल खड़ी कर दी यह सब देखकर आज उन्होंने अरविंद जी को बुला लिया। दो शाह बैठे हैं एक अमित शाह और एक तानाशाह वे हर दिन फरमान जारी करते हैं: पंजाब के… pic.twitter.com/i4BccIcdct
— ANI_HindiNews (@AHindinews) April 16, 2023
'ਕਿਹੜੀ ਸੰਵਿਧਾਨਕ ਸੰਸਥਾ 'ਤੇ ਭਰੋਸਾ ਕੀਤਾ ਜਾਵੇ'
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਲੋਕਾਂ ਲਈ ਭੁੱਖ ਹੜਤਾਲ 'ਤੇ ਵੀ ਗਏ ਹਨ। ਜਦਕਿ ਉਸਦੀ ਸਿਹਤ ਉਸਨੂੰ ਇਜਾਜ਼ਤ ਨਹੀਂ ਦੇ ਰਹੀ। ਡਾਕਟਰਾਂ ਨੇ ਵੀ ਉਸ ਨੂੰ ਮਨ੍ਹਾ ਕਰ ਦਿੱਤਾ ਸੀ, ਇਸ ਦੇ ਬਾਵਜੂਦ ਉਸ ਨੇ ਦੇਸ਼ ਲਈ ਅੰਦੋਲਨ ਕੀਤਾ, ਮਰਨ ਵਰਤ 'ਤੇ ਚਲੇ ਗਏ। ਮੋਦੀ ਸਰਕਾਰ ਲਗਾਤਾਰ ਸਾਨੂੰ ਨਿਸ਼ਾਨਾ ਬਣਾ ਰਹੀ ਹੈ। ਕਿਸ ਸੰਵਿਧਾਨਕ ਸੰਸਥਾ 'ਤੇ ਭਰੋਸਾ ਕੀਤਾ ਜਾਵੇ। ਹਰ ਚੀਜ਼ ਲਈ ਸੁਪਰੀਮ ਕੋਰਟ ਜਾਣਾ ਪੈਂਦਾ ਹੈ। ਹਰ ਰਾਜ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ, ਉੱਥੇ ਰਾਜਪਾਲ ਰਾਹੀਂ ਸਰਕਾਰ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।