![ABP Premium](https://cdn.abplive.com/imagebank/Premium-ad-Icon.png)
Air Pollution: ਦਿੱਲੀ ਤੋਂ ਪੰਜਾਬ ਤੱਕ ਦੀ ਹਵਾ 'ਚ ਘੁਲਿਆ ਜ਼ਹਿਰ; ਦੀਵਾਲੀ ਤੋਂ ਬਾਅਦ ਇਨ੍ਹਾਂ ਸ਼ਹਿਰਾਂ 'ਚ ਵਧਿਆ ਹਵਾ ਪ੍ਰਦੂਸ਼ਣ ਦਾ ਪੱਧਰ
Delhi Pollution Update: ਅੱਜ ਤੋਂ ਹਵਾਵਾਂ ਦੀ ਰਫ਼ਤਾਰ 10 ਤੋਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਪ੍ਰਦੂਸ਼ਣ ਵਿੱਚ ਕਮੀ ਆਵੇਗੀ।
![Air Pollution: ਦਿੱਲੀ ਤੋਂ ਪੰਜਾਬ ਤੱਕ ਦੀ ਹਵਾ 'ਚ ਘੁਲਿਆ ਜ਼ਹਿਰ; ਦੀਵਾਲੀ ਤੋਂ ਬਾਅਦ ਇਨ੍ਹਾਂ ਸ਼ਹਿਰਾਂ 'ਚ ਵਧਿਆ ਹਵਾ ਪ੍ਰਦੂਸ਼ਣ ਦਾ ਪੱਧਰ Delhi Pollution Update: Day after Diwali, Delhi records its poorest air quality in 5 years Air Pollution: ਦਿੱਲੀ ਤੋਂ ਪੰਜਾਬ ਤੱਕ ਦੀ ਹਵਾ 'ਚ ਘੁਲਿਆ ਜ਼ਹਿਰ; ਦੀਵਾਲੀ ਤੋਂ ਬਾਅਦ ਇਨ੍ਹਾਂ ਸ਼ਹਿਰਾਂ 'ਚ ਵਧਿਆ ਹਵਾ ਪ੍ਰਦੂਸ਼ਣ ਦਾ ਪੱਧਰ](https://feeds.abplive.com/onecms/images/uploaded-images/2021/11/06/36663320b2e78c4134106468f4cae7cc_original.jpg?impolicy=abp_cdn&imwidth=1200&height=675)
ਨਵੀ ਦਿੱਲੀ: ਦੀਵਾਲੀ ਦੇ ਮੌਕੇ 'ਤੇ ਰਾਜਧਾਨੀ ਦਿੱਲੀ ਅਤੇ ਐੱਨਸੀਆਰ 'ਚ ਕਾਫੀ ਆਤਿਸ਼ਬਾਜ਼ੀ ਹੋਈ, ਜਿਸ ਤੋਂ ਬਾਅਦ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਪਹੁੰਚ ਗਈ। ਵੱਡੀ ਗੱਲ ਇਹ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਦਾ 5 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਹਾਲਾਂਕਿ ਅੱਜ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ ਕਿਉਂਕਿ ਅੱਜ ਹਵਾਵਾਂ ਦੀ ਰਫ਼ਤਾਰ 10 ਤੋਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ।
ਮੌਸਮ ਵਿਗਿਆਨ ਦੇ ਮਾਹਿਰ ਡਾਕਟਰ ਆਰ ਕੇ ਜੇਨਾਮਾਨੀ ਨੇ ਏਬੀਪੀ ਨਿਊਜ਼ ਨੂੰ ਦੱਸਿਆ, “ਦੀਵਾਲੀ ਤੋਂ ਅਗਲੇ ਦਿਨ ਦਿਖਾਈ ਦੇਣ ਵਾਲੇ ਧੂੰਏਂ ਦਾ ਮੁੱਖ ਕਾਰਨ ਪਟਾਕੇ ਅਤੇ ਪਰਾਲੀ ਹੈ। ਇਸ ਦੇ ਨਾਲ ਹੀ ਹਵਾ ਬਿਲਕੁਲ ਵੀ ਨਹੀਂ ਚੱਲ ਰਹੀ ਹੈ। ਇਸ ਕਾਰਨ ਪ੍ਰਦੂਸ਼ਣ ਦਾ ਪੱਧਰ ਵੀ ਕਾਫੀ ਵੱਧ ਗਿਆ ਹੈ ਪਰ ਅੱਜ ਤੋਂ 10 ਤੋਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਪ੍ਰਦੂਸ਼ਣ ਵਿੱਚ ਕਮੀ ਆਵੇਗੀ। 4 ਤੋਂ 5 ਦਿਨਾਂ ਬਾਅਦ ਹਵਾ 'ਚ ਪ੍ਰਦੂਸ਼ਣ ਦਾ ਪੱਧਰ ਘੱਟ ਜਾਵੇਗਾ।
ਪੰਜਾਬ: ਜਲੰਧਰ ਦਾ ਹਾਲ ਸਭ ਤੋਂ ਵੱਧ ਖ਼ਰਾਬ
ਪੰਜਾਬ ਦੇ ਕਈ ਸ਼ਹਿਰਾਂ ਵਿੱਚ ਵੀ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ। ਜਲੰਧਰ ਵਿੱਚ AQI 348 ਦੇ ਨਾਲ ਬੇਹੱਦ ਖਰਾਬ ਹਵਾ ਗੁਣਵੱਤਾ ਦਰਜ ਕੀਤੀ ਗਈ। ਇਸ ਦੇ ਨਾਲ ਹੀ ਲੁਧਿਆਣਾ (300) ਅਤੇ ਪਟਿਆਲਾ (263) ਦਾ ਮਾਹੌਲ ਖਰਾਬ ਸ਼੍ਰੇਣੀ ਵਿੱਚ ਰਿਹਾ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ AQI 152 ਦਰਜ ਕੀਤਾ ਗਿਆ, ਜੋ ਮੱਧਮ ਸੀ।
ਹਰਿਆਣਾ: ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਪਹੁੰਚਿਆ
ਦੀਵਾਲੀ ਦੀ ਸਵੇਰ ਨੂੰ ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਈ। AQI ਸੋਨੀਪਤ ਵਿੱਚ 411, ਰੋਹਤਕ ਵਿੱਚ 449 ਅਤੇ ਹਿਸਾਰ ਵਿੱਚ 421 ਸੀ। ਉਧਰ ਕਰਨਾਲ ਵਿੱਚ ਹਵਾ ਦੀ ਗੁਣਵੱਤਾ 304 ਦੇ AQI ਦੇ ਨਾਲ ਬਹੁਤ ਖਰਾਬ ਸ਼੍ਰੇਣੀ ਵਿੱਚ ਰਹੀ। ਜਦੋਂ ਕਿ ਅੰਬਾਲਾ (268) ਅਤੇ ਪੰਚਕੂਲਾ (157) ਵਿੱਚ ਇਹ ਕ੍ਰਮਵਾਰ ਖ਼ਰਾਬ ਅਤੇ ਦਰਮਿਆਨੇ ਵਰਗ ਵਿੱਚ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)