ਗਰਮੀ ਨੇ ਕੱਢੇ ਵੱਟ, ਆਮ ਨਾਲੋਂ ਚਾਰ ਡਿਗਰੀ ਵੱਧ ਤਾਪਮਾਨ
ਦਿੱਲੀ ਦੇ ਕਈ ਇਲਾਕਿਆਂ 'ਚ ਪਾਰਾ 40 ਡਿਗਰੀ ਤੋਂ ਪਾਰ ਪਹੁੰਚ ਗਿਆ। ਦਿੱਲੀ ਦੇ ਸਪੋਰਟਸ ਕੰਪਲੈਕਸ 'ਚ ਤਾਪਮਾਨ 40.05 ਡਿਗਰੀ ਸੈਲਸੀਅਸ ਮਾਪਿਆ ਗਿਆ।
ਨਵੀਂ ਦਿੱਲੀ: ਅਪ੍ਰੈਲ ਮਹੀਨੇ ਦੀ ਸ਼ੁਰੂਆਤ 'ਚ ਹੀ ਤਾਪਮਾਨ ਨੇ ਦਿੱਲੀ-ਐਨਸੀਆਰ 'ਚ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਕਈ ਇਲਾਕਿਆਂ 'ਚ ਪਾਰਾ 40 ਡਿਗਰੀ ਤੋਂ ਪਾਰ ਪਹੁੰਚ ਗਿਆ। ਦਿੱਲੀ ਦੇ ਸਪੋਰਟਸ ਕੰਪਲੈਕਸ 'ਚ ਤਾਪਮਾਨ 40.05 ਡਿਗਰੀ ਸੈਲਸੀਅਸ ਮਾਪਿਆ ਗਿਆ।
ਆਮ ਨਾਲੋਂ ਚਾਰ ਡਿਗਰੀ ਜ਼ਿਆਦਾ ਤਾਪਮਾਨ
ਇਸ ਤੋਂ ਇਲਾਵਾ ਨਰੇਲਾ 'ਚ 40.3 ਡਿਗਰੀ ਤਾਪਮਾਨ ਰਿਹਾ। ਪੀਤਮਪੁਰਾ 'ਚ ਤਾਪਮਾਨ 40.01 ਮਾਪਿਆ ਗਿਆ। ਸੋਮਵਾਰ ਦਿੱਲੀ ਦਾ ਔਸਤ ਤਾਪਮਾਨ ਆਮ ਨਾਲੋਂ 4 ਡਿਗਰੀ ਜ਼ਿਆਦਾ ਦਰਜ ਹੋਇਆ। ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਕਿ ਇਸ ਸਾਲ ਇਸ ਮਹੀਨੇ ਦਾ ਇਹ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਹੈ। ਉੱਥੇ ਹੀ ਦਿੱਲੀ ਯੂਨੀਵਰਸਿਟੀ, ਆਇਆ ਨਗਰ, ਜਾਫਰਪੁਰ ਇਲਾਕਿਆਂ 'ਚ ਤਾਪਮਾਨ 39 ਡਿਗਰੀ ਤੋਂ ਜ਼ਿਆਦਾ ਰਿਹਾ। ਨਜਫਗੜ੍ਹ 'ਚ ਤਾਪਮਾਨ 40.3 ਡਿਗਰੀ ਸੈਲਸੀਅਸ ਮਾਪਿਆ ਗਿਆ। ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਗਰਮੀ ਕਾਫੀ ਪਹਿਲਾਂ ਸ਼ੁਰੂ ਹੋ ਗਈ ਹੈ। ਜਿਸ ਤਰ੍ਹਾਂ ਅਪ੍ਰੈਲ ਮਹੀਨੇ ਹੀ ਤਾਪਮਾਨ ਆਮ ਨਾਲੋਂ ਏਨਾ ਵੱਧ ਹੈ ਤਾਂ ਜਾਪ ਰਿਹਾ ਕਿ ਇਸ ਵਾਰ ਗਰਮੀ ਕਾਫੀ ਜ਼ਿਆਦਾ ਪਵੇਗੀ।
8 ਅਪ੍ਰੈਲ ਤੋਂ 11 ਅਪ੍ਰੈਲ ਤਕ ਗਰਮੀ ਤੋਂ ਮਿਲੇਗੀ ਰਾਹਤ
ਗੱਲ ਜੇਕਰ ਨੌਇਡਾ ਦੀ ਕੀਤੀ ਜਾਵੇ ਤਾਂ ਉੱਥੇ ਤਾਪਮਾਨ 40 ਡਿਗਰੀ ਰਿਹਾ। ਮੌਸਮਵਿਭਾਗ ਮੁਤਾਬਕ ਮੰਗਲਵਾਰ ਬੱਦਲ ਛਾਏ ਰਹਿਣਗੇ। ਵਿਭਾਗ ਨੇ ਹਨ੍ਹੇਰੀ ਸਮੇਤ ਬਿਜਲੀ ਡਿੱਗਣ ਦਾ ਖਦਸ਼ਾ ਜਤਾਇਆ ਹੈ। ਹਾਲਾਂਕਿ ਇਸ ਦੌਰਾਨ ਗਰਮੀ ਤੋਂ ਰਾਹਤ ਮਿਲੇਗੀ।
ਮੌਸਮ ਵਿਭਾਗ ਨੇ ਇਸ ਗੱਲ ਦੀ ਵੀ ਸੂਚਨਾ ਦਿੱਤੀ ਹੈ ਕਿ 8 ਅਪ੍ਰੈਲ ਤੋਂ ਲੈਕੇ 11 ਅਪ੍ਰੈਲ ਤਕ ਤਾਪਮਾਨ 'ਚ ਕੁਝ ਗਿਰਾਵਟ ਜ਼ਰੂਰ ਦਰਜ ਹੋਵੇਗੀ। ਇਹ ਤਾਪਮਾਨ 36 ਤੋਂ 37 ਡਿਗਰੀ ਦੇ ਵਿਚ ਰਹਿਣ ਦੀ ਉਮੀਦ ਹੈ। ਵਿਭਾਗ ਨੇ ਇਹ ਗੱਲ ਵੀ ਸਾਫ ਕਰ ਦਿੱਤੀ ਕਿ 11 ਅਪ੍ਰੈਲ ਦੇ ਬਾਅਦ ਤੋਂ ਤਾਪਮਾਨ 'ਚ ਵਾਧਾ ਦਰਜ ਕੀਤਾ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ