(Source: ECI/ABP News/ABP Majha)
Bageshwar Dham : ਬਾਗੇਸ਼ਵਰ ਬਾਬਾ ਧੀਰੇਂਦਰ ਸ਼ਾਸਤਰੀ ਦਾ ਕਿਉਂ ਹੋ ਰਿਹਾ ਵਿਰੋਧ ? ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਦੱਸੀ ਵਜ੍ਹਾ
Bageshwar Dham : ਬਾਗੇਸ਼ਵਰ ਧਾਮ ਬਾਬਾ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ (Dhirendra Krishna Shastri) ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜਿੱਥੇ ਇੱਕ ਪਾਸੇ ਸ਼ਾਸਤਰੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕਈ ਨੇਤਾ ਵੀ
Bageshwar Dham : ਬਾਗੇਸ਼ਵਰ ਧਾਮ ਬਾਬਾ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ (Dhirendra Krishna Shastri) ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜਿੱਥੇ ਇੱਕ ਪਾਸੇ ਸ਼ਾਸਤਰੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕਈ ਨੇਤਾ ਵੀ ਉਨ੍ਹਾਂ ਦੇ ਸਮਰਥਨ ਵਿੱਚ ਸਾਹਮਣੇ ਆ ਰਹੇ ਹਨ। ਇਸੇ ਕੜੀ ਵਿੱਚ ਅੱਜ ਦਿੱਲੀ ਵਿੱਚ ਲੋਕ ਧੀਰੇਂਦਰ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਸ ਪ੍ਰਦਰਸ਼ਨ 'ਚ ਭਾਜਪਾ ਨੇਤਾ ਕਪਿਲ ਮਿਸ਼ਰਾ (Kapil Mishra) ਵੀ ਸ਼ਾਮਲ ਹਨ।
ਧੀਰੇਂਦਰ ਸ਼ਾਸਤਰੀ ਦੇ ਸਮਰਥਨ 'ਚ ਦਿੱਲੀ ਦੇ ਰੋਹਿਣੀ ਇਲਾਕੇ 'ਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 'ਏਬੀਪੀ ਨਿਊਜ਼' ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨਾਲ ਵਿਰੋਧ ਦੇ ਅਸਲ ਕਾਰਨਾਂ ਬਾਰੇ ਚਰਚਾ ਕੀਤੀ। ਇਹ ਪ੍ਰਦਰਸ਼ਨ ਰੋਹਿਣੀ ਦੇ ਜਾਪਾਨੀ ਪਾਰਕ ਵਿੱਚ ਹੋ ਰਿਹਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀ ਲੋਕਾਂ ਨੇ ਧੀਰੇਂਦਰ ਸ਼ਾਸਤਰੀ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ ਅਤੇ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਇਤਰਾਜ਼ ਜਤਾਇਆ।
ਇਹ ਵੀ ਪੜ੍ਹੋ : ਬਠਿੰਡਾ ਨਗਰ ਨਿਗਮ ਨੂੰ ਲੈ ਕੇ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਹੋਏ ਆਹਮੋ ਸਾਹਮਣੇ
ਕਪਿਲ ਮਿਸ਼ਰਾ ਨੇ ਦੱਸਿਆ ਉਹ ਕਿਉਂ ਸਮਰਥਨ 'ਚ ਉਤਰੇ
ਪ੍ਰਦਰਸ਼ਨ 'ਚ ਸ਼ਾਮਲ ਹੋਏ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ 'ਏਬੀਪੀ ਨਿਊਜ਼' ਨਾਲ ਵਿਸ਼ੇਸ਼ ਗੱਲਬਾਤ 'ਚ ਕਿਹਾ, ''ਜੋ ਵੀ ਧਰਮ ਪਰਿਵਰਤਨ ਦੇ ਖਿਲਾਫ ਗੱਲ ਕਰੇਗਾ, ਧਾਰਮਿਕ ਨੇਤਾ ਜਾਂ ਕਥਾਵਾਚਕ, ਲਵ-ਜੇਹਾਦ ਦੇ ਖਿਲਾਫ ਖੁੱਲ ਕੇ ਚਰਚਾ ਕਰਨਗੇ, ਉਨ੍ਹਾਂ ਦੇ ਨਾਲ ਖੜੇ ਹੋਣਾ ਸਾਡਾ ਫਰਜ਼ ਹੈ। ਇਸੇ ਲਈ ਅਸੀਂ ਅੱਜ ਇਸ ਧਰਨੇ ਵਿੱਚ ਸ਼ਾਮਲ ਹੋਏ ਹਾਂ।
ਇਸ ਵਜ੍ਹਾ ਤੋਂ ਹੋ ਰਿਹਾ ਵਿਰੋਧ - ਕਪਿਲ ਮਿਸ਼ਰਾ
ਏਬੀਪੀ ਟੀਮ ਨੇ ਕਪਿਲ ਮਿਸ਼ਰਾ ਤੋਂ ਪੁੱਛਿਆ ਕਿ ਧੀਰੇਂਦਰ 'ਤੇ ਅੰਧਵਿਸ਼ਵਾਸ ਨੂੰ ਵਧਾਵਾ ਦੇਣ ਦੇ ਦੋਸ਼ਾਂ 'ਤੇ ਉਨ੍ਹਾਂ ਦਾ ਕੀ ਕਹਿਣਾ ਹੈ ਤਾਂ ਇਸ ਦੇ ਜਵਾਬ 'ਚ ਕਪਿਲ ਨੇ ਕਿਹਾ, ''ਸਿਰਫ ਵਿਵਾਦ ਇਹ ਹੈ ਕਿ ਉਨ੍ਹਾਂ (ਧਰਿੰਦਰ) ਨੇ ਘਰ ਵਾਪਸੀ ਕਿਉਂ ਨਹੀਂ ਕਰਵਾਈ , ਅੰਧਵਿਸ਼ਵਾਸ, ਚਮਤਕਾਰ ਵਰਗੀਆਂ ਗੱਲਾਂ ਸਿਰਫ ਅਸਲ ਵਿੱਚ ਘਰ ਵਾਪਸੀ 'ਤੇ ਪਰਦਾ ਪਾਉਣ ਲਈ ਹੀ ਕੀਤਾ ਗਿਆ ਹੈ। ਜੋ ਲੋਕ ਲਵ-ਜੇਹਾਦ ਜਾਂ ਘਰ ਵਾਪਸੀ ਦੀ ਗੱਲ ਨਹੀਂ ਕਰਨਾ ਚਾਹੁੰਦੇ, ਉਹ ਧੀਰੇਂਦਰ ਸ਼ਾਸਤਰੀ ਦਾ ਵਿਰੋਧ ਕਰ ਰਹੇ ਹਨ।ਤੁਹਾਨੂੰ ਦੱਸ ਦਈਏ ਕਿ ਇੱਥੇ ਘਰ ਵਾਪਸੀ ਦਾ ਮਤਲਬ ਆਪਣੇ ਧਰਮ 'ਚ ਪਰਤਣਾ ਹੈ। ਕਿਸੇ ਹੋਰ ਧਰਮ ਨੂੰ ਅਪਣਾਉਣਾ।
ਕਪਿਲ ਮਿਸ਼ਰਾ ਨੇ ਇਹ ਵੀ ਕਿਹਾ ਕਿ ਜੋ ਲੋਕ ਅੰਧਵਿਸ਼ਵਾਸ ਦੀ ਗੱਲ ਕਰਦੇ ਹਨ, ਉਹ ਪਹਿਲਾਂ ਮੈਨੂੰ ਦਿਖਾਉਣ ਕਿ ਉਨ੍ਹਾਂ ਨੇ ਫਰਜ਼ੀ ਪੁਜਾਰੀਆਂ ਖਿਲਾਫ ਕੀ ਸ਼ਿਕਾਇਤਾਂ ਕੀਤੀਆਂ ਹਨ। ਉਨ੍ਹਾਂ ਕਿਹਾ, ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਉਨ੍ਹਾਂ ਨੂੰ ਧੀਰੇਂਦਰ ਜੀ ਕੋਲ ਨਹੀਂ ਜਾਣਾ ਚਾਹੀਦਾ ਅਤੇ ਜਿਨ੍ਹਾਂ ਨੂੰ ਵਿਸ਼ਵਾਸ ਹੈ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ। ਕਪਿਲ ਮਿਸ਼ਰਾ ਨੇ ਇਹ ਵੀ ਦੱਸਿਆ ਕਿ ਉਹ ਅੱਜ ਤੱਕ ਧੀਰੇਂਦਰ ਸ਼ਾਸਤਰੀ ਨੂੰ ਨਹੀਂ ਮਿਲੇ ਹਨ।