(Source: ECI/ABP News)
Action on Pilots: ਕਈ ਪਾਇਲਟ ਅਤੇ ਕਰੂ ਮੈਂਬਰ ਸ਼ਰਾਬ ਟੈਸਟ 'ਚ ਹੋਏ ਫੇਲ, DGCA ਨੇ ਕੀਤੀ ਇਹ ਕਾਰਵਾਈ
DGCA Enforcement Actions: ਦੋ ਪਾਇਲਟਾਂ, ਦੋ ਚਾਲਕ ਦਲ ਦੇ ਮੈਂਬਰਾਂ ਨੂੰ ਪ੍ਰੀ-ਫਲਾਈਟ 'ਅਲਕੋਹਲ ਟੈਸਟ' ਵਿੱਚ ਦੂਜੀ ਵਾਰ ਫੇਲ ਹੋਣ ਲਈ ਤਿੰਨ ਸਾਲਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
![Action on Pilots: ਕਈ ਪਾਇਲਟ ਅਤੇ ਕਰੂ ਮੈਂਬਰ ਸ਼ਰਾਬ ਟੈਸਟ 'ਚ ਹੋਏ ਫੇਲ, DGCA ਨੇ ਕੀਤੀ ਇਹ ਕਾਰਵਾਈ DGCA carried out enforcement actions for violation of requirements testing of crew for the consumption of alcohol Action on Pilots: ਕਈ ਪਾਇਲਟ ਅਤੇ ਕਰੂ ਮੈਂਬਰ ਸ਼ਰਾਬ ਟੈਸਟ 'ਚ ਹੋਏ ਫੇਲ, DGCA ਨੇ ਕੀਤੀ ਇਹ ਕਾਰਵਾਈ](https://feeds.abplive.com/onecms/images/uploaded-images/2022/05/04/3ae1d1e1aa3cda3c4ee1c708eaed8eef_original.jpg?impolicy=abp_cdn&imwidth=1200&height=675)
DGCA Enforcement Actions: ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਨਿਯਮਾਂ ਦੀ ਉਲੰਘਣਾ ਕਰਨ ਲਈ ਕਈ ਪਾਇਲਟਾਂ ਅਤੇ ਚਾਲਕ ਦਲ ਦੇ ਮੈਂਬਰਾਂ ਵਿਰੁੱਧ ਕਾਰਵਾਈ ਕੀਤੀ ਹੈ। ਇਹ ਕਾਰਵਾਈ 1 ਜਨਵਰੀ 2022 ਤੋਂ 30 ਦਰਮਿਆਨ ਹਾਸਲ ਸ਼ਿਕਾਇਤਾਂ 'ਤੇ ਕੀਤੀ ਗਈ। ਜਿਸ ਵਿੱਚ ਚਾਲਕ ਦਲ ਦੇ 32 ਮੈਂਬਰ ਪ੍ਰੀ-ਫਲਾਈਟ ਅਲਕੋਹਲ ਟੈਸਟ (ਸ਼ਰਾਬ ਦੀ ਖਪਤ ਦਾ ਪਤਾ ਲਗਾਉਣ ਲਈ ਟੈਸਟ) ਵਿੱਚ ਫੇਲ ਹੋ ਗਏ।
ਦੂਜੀ ਵਾਰ ਫੇਲ ਹੋਣ ਵਾਲੇ ਤਿੰਨ ਸਾਲ ਲਈ ਮੁਅੱਤਲ
ਡੀਜੀਸੀਏ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪ੍ਰੀ-ਫਲਾਈਟ 'ਅਲਕੋਹਲ ਟੈਸਟ' 'ਚ ਦੂਜੀ ਵਾਰ ਫੇਲ ਹੋਣ ਕਾਰਨ ਦੋ ਪਾਇਲਟਾਂ, ਦੋ ਕਰੂ ਮੈਂਬਰਾਂ ਨੂੰ ਤਿੰਨ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਾਕੀਆਂ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ। ਫਲਾਈਟ 'ਚ ਉਡਾਣ ਭਰਨ ਤੋਂ ਪਹਿਲਾਂ ਸਾਰੇ ਕਰੂ ਮੈਂਬਰਾਂ ਅਤੇ ਪਾਇਲਟਾਂ ਦੀ ਜਾਂਚ ਕੀਤੀ ਜਾਂਦੀ ਹੈ, ਜੇਕਰ ਕੋਈ ਇਸ ਵਿਚ ਨਹੀਂ ਉਤਰਦਾ ਤਾਂ ਉਸ ਦੇ ਖਿਲਾਫ ਸ਼ਿਕਾਇਤ ਕੀਤੀ ਜਾਂਦੀ ਹੈ ਅਤੇ ਡੀਜੀਸੀਏ ਵੀ ਅਜਿਹੀ ਕਾਰਵਾਈ ਕਰਦਾ ਹੈ।
DGCA ਨੇ ਕਾਰਵਾਈ ਬਾਰੇ ਕੀ ਕਿਹਾ?
ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਇੱਕ ਬਿਆਨ ਵਿੱਚ ਕਿਹਾ, “ਉਨ੍ਹਾਂ ਚੋਂ ਦੋ ਪਾਇਲਟਾਂ ਅਤੇ ਦੋ ਚਾਲਕ ਦਲ ਦੇ ਮੈਂਬਰਾਂ ਨੂੰ ਤਿੰਨ ਸਾਲਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਬਾਕੀ 7 ਪਾਇਲਟਾਂ ਅਤੇ 30 ਚਾਲਕ ਦਲ ਦੇ ਮੈਂਬਰਾਂ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਕਿਉਂਕਿ ਉਹ ਪਹਿਲੀ ਵਾਰ ਬੀਏ (ਬ੍ਰੈਥਲਾਈਜ਼ਰ) ਟੈਸਟ ਵਿੱਚ ਸਕਾਰਾਤਮਕ ਪਾਏ ਗਏ ਸੀ।
ਡੀਜੀਸੀਏ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਏਅਰਲਾਈਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ 50 ਫੀਸਦੀ ਪਾਇਲਟ ਅਤੇ ਚਾਲਕ ਦਲ ਦੇ ਮੈਂਬਰਾਂ ਦਾ 'ਅਲਕੋਹਲ ਟੈਸਟ' ਹੋਵੇ।
ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਸਾਰੇ ਚਾਲਕ ਦਲ ਦੇ ਮੈਂਬਰਾਂ ਨੂੰ ਉਡਾਣ ਤੋਂ ਪਹਿਲਾਂ ਅਲਕੋਹਲ ਦੀ ਖਪਤ ਦਾ ਪਤਾ ਲਗਾਉਣ ਲਈ ਇਹ ਟੈਸਟ ਕਰਵਾਉਣਾ ਪੈਂਦਾ ਸੀ। ਹਾਲਾਂਕਿ, ਜਦੋਂ ਮਹਾਂਮਾਰੀ ਫੈਲੀ, ਜਾਂਚ ਕੁਝ ਮਹੀਨਿਆਂ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ, ਜਾਂਚ ਮੁੜ ਸ਼ੁਰੂ ਕੀਤੀ ਗਈ ਪਰ ਚਾਲਕ ਦਲ ਦੇ ਮੈਂਬਰਾਂ ਦੇ ਇੱਕ ਛੋਟੇ ਹਿੱਸੇ ਲਈ।
ਇਹ ਵੀ ਪੜ੍ਹੋ: Breaking News: ਆਦਮਪੁਰ ਤੋਂ ਕਾਂਗਰਸੀ ਵਿਧਾਇਕ ਹਾਦਸੇ ਦਾ ਸ਼ਿਕਾਰ, ਹਸਪਤਾਲ ‘ਚ ਭਰਤੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)