IND vs NZ: ਡਿਜ਼ਨੀ+ਹੋਟਸਟਾਰ ਨੇ ਬਣਾਇਆ ਨਵਾਂ ਸਟ੍ਰੀਮਿੰਗ ਰਿਕਾਰਡ, 50 ਮਿਲੀਅਨ ਸਮਕਾਰੀ ਦਰਸ਼ਕਾਂ ਨੂੰ ਕੀਤਾ ਹਿੱਟ
IND vs NZ: ਡਿਜ਼ਨੀ+ਹੋਟਸਟਾਰ ਨੇ ਬਣਾਇਆ ਨਵਾਂ ਸਟ੍ਰੀਮਿੰਗ ਰਿਕਾਰਡ, 50 ਮਿਲੀਅਨ ਸਮਕਾਰੀ ਦਰਸ਼ਕਾਂ ਨੂੰ ਕੀਤਾ ਹਿੱਟ
IND vs NZ: ਡਿਜ਼ਨੀ ਦੀ ਵੀਡੀਓ ਸਟ੍ਰੀਮਿੰਗ ਸੇਵਾ Disney+ Hotstar ਨੇ 15 ਨਵੰਬਰ ਨੂੰ ਇੱਕ ਨਵਾਂ ਗਲੋਬਲ ਲਾਈਵ ਸਟ੍ਰੀਮਿੰਗ ਦਰਸ਼ਕ ਰਿਕਾਰਡ ਬਣਾ ਲਿਆ ਹੈ, ਕਿਉਂਕਿ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵਿਸ਼ਵ ਕੱਪ 2023 ਸੈਮੀਫਾਈਨਲ ਮੈਚ ਦੌਰਾਨ ਨਿਊਜ਼ੀਲੈਂਡ ਦੇ ਖਿਲਾਫ 50ਵਾਂ ਸੈਂਕੜਾ ਲਗਾਇਆ ਹੈ।
ਦੱਸ ਦਈਏ ਕਿ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਵਿਰਾਟ ਨੇ ਆਪਣਾ 50ਵਾਂ ਵਨਡੇ ਸੈਂਕੜਾ ਲਗਾਇਆ। ਕੋਹਲੀ ਨੇ ਹੁਣ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ। ਸਚਿਨ ਨੇ 2003 'ਚ 673 ਦੌੜਾਂ ਬਣਾਈਆਂ ਸਨ। ਕੋਹਲੀ ਦੇ ਹੁਣ 711 ਦੌੜਾਂ ਹਨ। ਵਿਰਾਟ 117 ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਮੈਚ ਨੂੰ ਡਿਜੀਟਲ ਮਾਧਿਅਮ ਰਾਹੀਂ ਦੇਖਣ ਦੇ ਮਾਮਲੇ 'ਚ ਨਵਾਂ ਰਿਕਾਰਡ ਬਣਾਇਆ ਗਿਆ। ਡਿਜ਼ਨੀ ਦੀ ਵੀਡੀਓ ਸਟ੍ਰੀਮਿੰਗ ਸੇਵਾ Disney+Hotstar ਨੇ ਮੈਚ ਦੌਰਾਨ ਗਲੋਬਲ ਲਾਈਵ ਸਟ੍ਰੀਮਿੰਗ ਦਰਸ਼ਕ ਰਿਕਾਰਡ ਕਾਇਮ ਕੀਤਾ। Disney+Hotstar ਨੇ 50 ਮਿਲੀਅਨ ਦਰਸ਼ਕਾਂ ਦਾ ਹੈਰਾਨ ਕਰਨ ਵਾਲਾ ਅੰਕੜਾ ਹਾਸਲ ਕੀਤਾ। ਇਸ ਤੋਂ ਪਹਿਲਾਂ ਰਿਕਾਰਡ 44 ਮਿਲੀਅਨ ਦਰਸ਼ਕਾਂ ਦਾ ਸੀ। ਇਹ ਰਿਕਾਰਡ 5 ਨਵੰਬਰ ਨੂੰ ਭਾਰਤ ਬਨਾਮ ਦੱਖਣੀ ਅਫਰੀਕਾ ਮੈਚ ਦੌਰਾਨ ਬਣਿਆ ਸੀ।
ਇਹ ਵੀ ਪੜ੍ਹੋ: Virat Kohli: ਕੋਹਲੀ ਵੱਲੋਂ ਸੈਂਕੜਾ ਲਗਾਉਣ ਤੋਂ ਬਾਅਦ ਅਨੁਸ਼ਕਾ ਦੀਆਂ ਅੱਖਾਂ 'ਚ ਆਏ ਖੁਸ਼ੀ ਦੇ ਹੰਝੂ, ਫਲਾਇੰਗ KISS ਕਰਦੇ ਵੀਡੀਓ ਵਾਇਰਲ
ਜਾਣੋ ਮੈਚ ਦਾ ਹਾਲ
ਵਿਰਾਟ ਕੋਹਲੀ ਨੇ ਵਨਡੇ ਸੈਂਕੜਿਆਂ ਦਾ ਅਰਧ ਸੈਂਕੜਾ ਪੂਰਾ ਕਰਕੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ, ਜਦਕਿ ਸ਼੍ਰੇਅਸ ਅਈਅਰ ਨੇ ਲਗਾਤਾਰ ਦੂਜੇ ਮੈਚ ਵਿੱਚ ਸੈਂਕੜਾ ਜੜ ਕੇ ਭਾਰਤ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਚਾਰ ਵਿਕਟਾਂ ’ਤੇ 397 ਦੌੜਾਂ ਦਾ ਵੱਡਾ ਸਕੋਰ ਬਣਾਉਣ ਵਿੱਚ ਮਦਦ ਕੀਤੀ।
ਬੁੱਧਵਾਰ ਨੂੰ ਕੋਹਲੀ ਨੇ 117 ਗੇਂਦਾਂ 'ਤੇ 113 ਦੌੜਾਂ ਬਣਾਈਆਂ, ਜਦਕਿ ਅਈਅਰ ਨੇ 70 ਗੇਂਦਾਂ 'ਤੇ 105 ਦੌੜਾਂ ਬਣਾਈਆਂ। ਦੋਵਾਂ ਨੇ 128 ਗੇਂਦਾਂ ਵਿੱਚ 163 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੇ 29 ਗੇਂਦਾਂ 'ਚ 47 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿਵਾਈ, ਜਦਕਿ ਅੱਧ ਵਿਚਾਲੇ ਰਿਟਾਇਰਡ ਹਰਟ ਹੋਏ ਸ਼ੁਭਮਨ ਗਿੱਲ ਨੇ ਆਖਰੀ ਓਵਰ 'ਚ ਵਾਪਸੀ ਕਰਦੇ ਹੋਏ 80 ਦੌੜਾਂ ਦੀ ਅਜੇਤੂ ਪਾਰੀ ਖੇਡੀ, ਕੁੱਲ 66 ਗੇਂਦਾਂ ਵਿੱਚ। ਕੇਐੱਲ ਰਾਹੁਲ 20 ਗੇਂਦਾਂ 'ਤੇ 39 ਦੌੜਾਂ ਬਣਾ ਕੇ ਅਜੇਤੂ ਰਹੇ।
ਇਹ ਵੀ ਪੜ੍ਹੋ: Babar Azam: ਬਾਬਰ ਆਜ਼ਮ ਨੇ ਕਪਤਾਨੀ ਤੋਂ ਦਿੱਤਾ ਅਸਤੀਫਾ, 2 ਖਿਡਾਰੀਆਂ ਨੂੰ ਮਿਲੀ ਕਮਾਂਡ, ਜਲਦ ਹੋਵੇਗਾ ਐਲਾਨ