CoronaVirus: ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਦੇ ਬਾਵਜੂਦ ਤੀਜੀ ਵਾਰ ਕੋਰੋਨਾ ਇਨਫੈਕਟਡ ਹੋਈ ਡਾਕਟਰ
ਮੁਲੁੰਡ ਇਲਾਕੇ ਦੀ ਰਹਿਣ ਵਾਲੀ ਡਾਕਟਰ ਸ੍ਰਿਸ਼ਟੀ ਹਲਾਰੀ ਪਿਛਲੇ ਸਾਲ ਜੂਨ 2020 ਤੋਂ ਲੈ ਕੇ ਹੁਣ ਤਕ ਤਿੰਨ ਵਾਰ ਕੋਵਿਡ ਪੌਜ਼ੇਟਿਵ ਹੋਈ। ਉਹ ਇਸ ਸਾਲ ਵੈਕਸੀਨ ਵੀ ਲੈ ਚੁੱਕੀ ਹੈ।
ਮੁੰਬਈ: ਕੋਰੋਨਾ ਵਾਇਰਸ ਸਬੰਧੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ ਡਾਕਟਰ ਤੀਜੀ ਵਾਰ ਕੋਰੋਨਾ ਪੌਜ਼ੇਟਿਵ ਪਾਈ ਗਈ। ਫਿਕਰ ਵਾਲੀ ਗੱਲ ਇਹ ਹੈ ਕਿ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਵੀ ਉਹ ਕੋਵਿਡ ਤੋਂ ਇਨਫੈਕਟਡ ਹੋ ਗਈ।
ਮੁਲੁੰਡ ਇਲਾਕੇ ਦੀ ਰਹਿਣ ਵਾਲੀ ਡਾਕਟਰ ਸ੍ਰਿਸ਼ਟੀ ਹਲਾਰੀ ਪਿਛਲੇ ਸਾਲ ਜੂਨ 2020 ਤੋਂ ਲੈ ਕੇ ਹੁਣ ਤਕ ਤਿੰਨ ਵਾਰ ਕੋਵਿਡ ਪੌਜ਼ੇਟਿਵ ਹੋਈ। ਉਹ ਇਸ ਸਾਲ ਵੈਕਸੀਨ ਵੀ ਲੈ ਚੁੱਕੀ ਹੈ। ਡਾਕਟਰ ਦਾ ਪੂਰਾ ਪਰਿਵਾਰ ਵੀ ਕੋਰੋਨਾ ਦੀ ਲਪੇਟ 'ਚ ਆ ਗਿਆ ਜਦਕਿ ਉਨ੍ਹਾਂ ਵੈਕਸੀਨ ਲੈ ਲਈ ਹੈ।
ਡਾ. ਸ੍ਰਿਸ਼ਟੀ ਹਲਾਰੀ ਦੇ ਤਿੰਨ ਵਾਰ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਹੁਣ ਉਨ੍ਹਾਂ ਦੇ ਸੈਂਪਲ ਨੂੰ ਜੀਨੋਮ ਸੀਕੇਂਕਸਿੰਗ ਲਈ ਇਕੱਠਾ ਕੀਤਾ ਗਿਆ। ਡਾਕਟਰਾਂ ਮੁਤਾਬਕ ਤੀਜੀ ਵਾਰ ਇਨਫੈਕਸ਼ਨ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ 'ਚ ਕੋਰੋਨਾ ਦੇ ਵੇਰੀਏਂਟ ਤੋਂ ਲੈ ਕੇ ਇਮਿਊਨਿਟੀ ਲੈਵਲ ਗਲਤ ਜਾਂਚ ਰਿਪੋਰਟ ਵੱਡੀ ਵਜ੍ਹਾ ਹੋ ਸਕਦੀ ਹੈ। ਹੈਲਥ ਐਕਸਪਰਟ ਦੇ ਮੁਤਾਬਕ ਕੋਰੋਨਾ ਵੈਕਸੀਨ ਲੈਣ ਦੇ ਬਾਵਜੂਦ ਕਈ ਲੋਕਾਂ 'ਚ ਕੋਰੋਨਾ ਇਨਫੈਕਸ਼ਨ ਦੇਖੀ ਗਈ। ਪਰ ਅਜਿਹੇ ਮਰੀਜ਼ ਜਲਦੀ ਠੀਕ ਹੋ ਜਾਂਦੇ ਹਨ।
ਡਾ. ਸ੍ਰਿਸ਼ਟੀ ਹਲਾਰੀ ਨੇ ਦਿੱਤੀ ਇਹ ਜਾਣਕਾਰੀ
ਡਾ. ਸ੍ਰਿਸ਼ਟੀ ਹਲਾਰੀ ਨੇ ਦੱਸਿਆ, 'ਪਹਿਲੀ ਵਾਰ ਜਦੋਂ ਮੈਂ ਕੋਰੋਨਾ ਇਨਫੈਕਟਡ ਹੋਈ ਤਾਂ ਇਸ ਲਈ ਇਕ ਸਹਿਕਰਮੀ ਇਨਫੈਕਟਡ ਪਾਇਆ ਗਿਆ ਸੀ। ਫਿਰ ਮੈਂ ਆਪਣੀ ਪੋਸਟਿੰਗ ਪੂਰੀ ਕੀਤੀ ਤੇ ਪੀਜੀ ਐਡਮਿਸ਼ਨ ਐਗਜ਼ਾਮ ਤੋਂ ਪਹਿਲਾਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਤੇ ਘਰ ਹੀ ਰਹੀ।
ਉਸ ਨੇ ਕਿਹਾ ਕਿ ਜੁਲਾਈ 'ਚ ਮੇਰਾ ਪੂਰਾ ਪਰਿਵਾਰ ਕੋਰੋਨਾ ਪੀੜਤ ਹੋ ਗਿਆ ਸੀ। ਉੱਥੇ ਹੀ ਸ੍ਰਿਸ਼ਟੀ ਦਾ ਇਲਾਜ ਕਰ ਰਹੇ ਡਾ.ਮੇਹੁਲ ਠੱਕਰ ਨੇ ਦੱਸਿਆ, ਅਜਿਹਾ ਸੰਭਵ ਹੈ ਕਿ ਮਈ 'ਚ ਹੋਇਆ ਦੂਜਾ ਇਨਫੈਕਸ਼ਨ ਜੁਲਾਈ 'ਚ ਫਿਰ ਤੋਂ ਐਕਟਿਵ ਹੋ ਗਿਆ ਹੋਵੇ। ਜਾਂ ਫਿਰ ਆਰਟੀ-ਪੀਸੀਆਰ ਰਿਪੋਰਟ ਨੈਗੇਟਿਵ ਆਈ ਹੋਵੇ।