ਪੜਚੋਲ ਕਰੋ

ਡਾਕਟਰਾਂ ਤੇ ਮੈਡੀਕਲ ਸੈਂਟਰ ਦਾ ਗੋਰਖਧੰਦਾ ਬੇਨਕਾਬ, 100 ਕਰੋੜ ਦਾ ਕਾਲਾ ਧਨ ਫੜਿਆ

ਬੰਗਲੁਰੂ: ਕਰ ਵਿਭਾਗ ਦੇ ਅਧਿਕਾਰੀਆਂ ਨੇ ਬਹੁ-ਪੱਧਰੀ ਡਾਕਟਰ-ਮੈਡੀਕਲ ਸੈਂਟਰਾਂ ਦੀ ਮਿਲੀਭੁਗਤ ਨਾਲ ਚੱਲ ਰਹੇ ਗੋਰਖਧੰਦਾ ਉਜਾਗਰ ਕਰਕੇ 100 ਕਰੋੜ ਦਾ ਕਾਲਾ ਧਨ ਫੜਿਆ ਹੈ। ਇਹ ਖੁਲਾਸਾ ਉਦੋਂ ਹੋਇਆ ਜਦੋਂ ਬੀਤੇ ਸ਼ਨੀਵਾਰ ਆਈ.ਵੀ.ਐਫ. ਕਲੀਨਕ ਵਿੱਚ ਛਾਪਾ ਮਾਰਿਆ ਤੇ 100 ਕਰੋੜ ਦੀ ਅਣ-ਐਲਾਨੀ ਆਮਦਨ ਸਾਹਮਣੇ ਆਈ। ਆਮਦਨ ਕਰ ਅਧਿਕਾਰੀਆਂ ਨੇ ਗ਼ੈਰ-ਕੁਦਰਤੀ ਪ੍ਰਜਨਨ ਕੇਂਦਰ ਵਿੱਚ ਛਾਪੇਮਾਰੀ ਕੀਤੀ ਤਾਂ 1.4 ਕਰੋੜ ਰੁਪਏ ਨਕਦੀ ਤੇ 3.5 ਕਿੱਲੋ ਗਹਿਣੇ-ਗੱਟੇ ਬਰਾਮਦ ਹੋਏ। ਅਧਿਕਾਰੀਆਂ ਮੁਤਾਬਕ ਤਿੰਨ ਦਿਨ ਚੱਲੀ ਮੁਹਿੰਮ ਦੌਰਾਨ ਵੱਖ-ਵੱਖ ਕੇਂਦਰਾਂ ਤੇ ਮੈਡੀਕਲ ਪ੍ਰਯੋਗਸ਼ਾਲਾਵਾਂ ਤੋਂ ਵਿਦੇਸ਼ ਮੁਦਰਾ ਤੇ ਕਰੋੜਾਂ ਰੁਪਏ ਜਮ੍ਹਾਂ ਕੀਤੇ ਹੋਏ ਵਿਦੇਸ਼ੀ ਬੈਂਕ ਖਾਤੇ ਵੀ ਸੀਲ ਕੀਤੇ ਹਨ। ਅਧਿਕਾਰੀਆਂ ਨੂੰ ਇੱਕ ਅਜਿਹੀ ਪ੍ਰਯੋਗਸ਼ਾਲਾ ਦਾ ਵੀ ਪਤਾ ਲੱਗਾ ਜਿਸ ਦਾ ਖਾਤਾ 200 ਕਰੋੜ ਦੇ ਮੁੱਲ ਦੀ "ਮਸ਼ਵਰਾ ਫ਼ੀਸ" (ਰੈਫਰਲ ਫ਼ੀਸ) ਦਰਸਾ ਰਿਹਾ ਹੈ। ਇਸ ਤੋਂ ਇਹ ਵੀ ਖੁਲਾਸਾ ਹੋਇਆ ਕਿ ਇੱਕ ਵਿਸ਼ੇਸ਼ ਪ੍ਰਯੋਗਸ਼ਾਲਾ ਵਿੱਚ ਜਾਂਚ ਕਰਵਾਉਣ ਲਈ ਭੇਜੇ ਜਾਣ ਦੇ ਇਵਜ਼ ਵਿੱਚ ਡਾਕਟਰਾਂ ਨੂੰ ਕਿਸ ਤਰ੍ਹਾਂ ਵੱਖ-ਵੱਖ ਢੰਗਾਂ ਨਾਲ ਪੈਸੇ ਦਿੱਤੇ ਜਾਂਦੇ ਸਨ। ਡਾਕਟਰਾਂ ਨੂੰ ਦਲਾਲੀ (ਕਮਿਸ਼ਨ) ਦੀ ਰਕਮ ਦੀ ਕੀਮਤ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦੇ ਮੁਤਾਬਕ ਤੈਅ ਹੁੰਦੀ ਸੀ ਪਰ ਇੱਕ ਅੰਦਾਜ਼ੇ ਨਾਲ ਡਾਕਟਰਾਂ ਨੂੰ ਐਮ.ਆਰ.ਆਈ. ਟੈਸਟ ਲਈ ਉਕਤ ਲੈਬ ਵਿੱਚ ਮਰੀਜ਼ ਭੇਜਣ ਦੀ ਦਲਾਲੀ 35% ਤੇ ਸੀ.ਟੀ. ਸਕੈਨ ਲਈ 20 ਫ਼ੀਸਦੀ ਦਲਾਲੀ ਦਿੱਤੀ ਜਾਂਦੀ ਸੀ। ਡਾਕਟਰਾਂ ਨੂੰ ਪ੍ਰੀ-ਪੇਡ ਦਲਾਲੀ ਤੋਂ ਲੈ ਕੇ ਪੰਦਰੀਂ ਦਿਨੀਂ ਦਲਾਲੀ ਦੇ ਪੈਸਿਆਂ ਦਾ ਭੁਗਤਾਨ ਵੀ ਕੀਤਾਂ ਜਾਂਦਾ ਰਿਹਾ ਹੈ। ਜੇਕਰ ਭੁਗਤਾਨ ਚੈੱਕ ਰਾਹੀਂ ਕੀਤਾ ਜਾਂਦਾ ਸੀ ਤਾਂ ਇਸ ਦਲਾਲੀ ਨੂੰ ਪ੍ਰਯੋਗਸ਼ਾਲਾਵਾਂ "ਪ੍ਰੋਫੈਸ਼ਨਲ ਫ਼ੀਸ" ਨਾਂ ਦੇ ਸ਼ਬਦ ਓਹਲੇ ਲੁਕਾਉਣ ਦੀ ਕੋਸ਼ਿਸ਼ ਕਰਦੀਆਂ ਸਨ। ਇਹ ਵੀ ਖ਼ੁਲਾਸਾ ਹੋਇਆ ਹੈ ਕਿ ਕਈ ਪ੍ਰਯੋਗਸ਼ਾਲਾਵਾਂ ਨੇ ਡਾਕਟਰਾਂ ਤਕ ਪੈਸਿਆਂ ਦੇ "ਲਿਫਾਫੇ" ਪਹੁੰਚਾਉਣ ਲਈ ਬਾਕਾਇਦਾ ਏਜੰਟ ਰੱਖੇ ਹੋਏ ਸਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ

Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ

ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Advertisement
ABP Premium

ਵੀਡੀਓਜ਼

ਸ਼੍ਰੁਤੀਕਾ ਕਿਸਦੀ ਨਕਲ ਉਤਾਰ ਰਹੀਬਿਗ ਬੌਸ ਦਾ ਇਹ ਕੈਸਾ ਫ਼ਰਮਾਨ , ਸਭ ਹੋਏ ਹੈਰਾਨਕਿਸਨੇ ਤੋੜ ਦਿੱਤਾ Bigg Boss ਦਾ Ruleਮੁਸਕਾਨ ਬਾਮਰਾ ਦੀ ਬਿਗ ਬੌਸ ਲਈ ਖਾਸ ਤਿਆਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Baba Venga Prediction- ਬਾਬਾ ਵੇਂਗਾ ਦੀ 2024 ਵਿਚ ਕੁਦਰਤੀ ਆਫ਼ਤਾਂ ਬਾਰੇ ਭਵਿੱਖਬਾਣੀ

Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!

RBI Policy: UPI ਭੁਗਤਾਨ ਕਰਨ ਵਾਲਿਆਂ ਦੀਆਂ ਲੱਗ ਗਈਆਂ ਮੌਜ਼ਾਂ, RBI ਨੇ ਦਿੱਤੀ ਵੱਡੀ ਰਾਹਤ

Haryana news: ਹਰਿਆਣਾ 'ਚ ਜਿੱਤ ਤੋਂ ਬਾਅਦ ਨਾਇਬ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, CM ਚਿਹਰੇ ਬਾਰੇ ਜਾਣੋ ਕੀ ਦਿੱਤਾ ਜਵਾਬ?

Embed widget