ਬਾਬਾ ਰਾਮਦੇਵ ਖਿਲਾਫ ਡਟੇ ਦੇਸ਼ ਭਰ ਦੇ ਡਾਕਟਰ, ‘ਕਾਲਾ ਦਿਵਸ’ ਮਨਾ ਕੀਤੀ ਗ੍ਰਿਫਤਾਰੀ ਦੀ ਮੰਗ
ਐਲੋਪੈਥੀ ਤੇ ਟੀਕਿਆਂ ਵਿਰੁੱਧ ਟਿੱਪਣੀਆਂ ਕਰਦਿਆਂ ਰਾਮਦੇਵ ਵਿਵਾਦਾਂ 'ਚ ਘਿਰ ਗਏ ਹਨ। ਦੋਵਾਂ ਸੰਗਠਨਾਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਮਹਾਂਮਾਰੀ ਬਿਮਾਰੀ ਐਕਟ ਤੇ ਆਪਦਾ ਪ੍ਰਬੰਧਨ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਰਾਮਦੇਵ ਖਿਲਾਫ਼ ਐਫਆਈਆਰ ਦਰਜ ਕੀਤੀ ਜਾਵੇ।
ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ (Ramdev) ਵੱਲੋਂ ਐਲੋਪੈਥੀ ਨੂੰ ਲੈ ਕੇ ਕਥਿਤ ਟਿੱਪਣੀ ਦੇ ਵਿਰੋਧ 'ਚ ਦੇਸ਼ ਭਰ ਦੇ ਡਾਕਟਰ ਅੱਜ ‘ਕਾਲਾ ਦਿਵਸ’ ਮਨਾ ਰਹੇ ਹਨ। ਉਨ੍ਹਾਂ ਨੇ ਆਧੁਨਿਕ ਦਵਾਈ ਨੂੰ 'ਬੇਕਾਰ' ਕਿਹਾ ਸੀ। ਵੱਖ-ਵੱਖ ਮੈਡੀਕਲ ਐਸੋਸੀਏਸ਼ਨਾਂ ਨੇ ਰਾਮਦੇਵ ਦੀ ਕਥਿਤ "ਸੰਵੇਦਨਸ਼ੀਲ ਤੇ ਅਪਮਾਨਜਨਕ" ਟਿੱਪਣੀਆਂ ਲਈ "ਬਿਨਾਂ ਸ਼ਰਤ ਖੁੱਲ੍ਹੇ ਤੌਰ 'ਤੇ ਜਨਤਕ ਮੁਆਫ਼ੀ" ਦੀ ਮੰਗ ਕੀਤੀ ਹੈ। ਰਾਮਦੇਵ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਕੋਰੋਨ ਦੀ ਲਾਗ ਨਾਲੋਂ ਵੱਧ ਆਧੁਨਿਕ ਦਵਾਈ ਕਾਰਨ ਲੋਕਾਂ ਦੀ ਮੌਤ ਕੋਵਿਡ ਨਾਲ ਹੋਈ ਹੈ।
ਰਾਮਦੇਵ ਵੱਲੋਂ ਕੋਰੋਨਾ ਵਾਇਰਸ ਦੇ ਸੰਕਰਮਿਤ ਇਲਾਜ 'ਚ ਵਰਤੀਆਂ ਜਾ ਰਹੀਆਂ ਕੁਝ ਦਵਾਈਆਂ ਬਾਰੇ ਸਵਾਲ ਖੜ੍ਹੇ ਕੀਤੇ ਜਾਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਰਾਮਦੇਵ ਨੇ ਕਿਹਾ ਸੀ, "ਕੋਵਿਡ-19 ਦੇ ਇਲਾਜ 'ਚ ਐਲੋਪੈਥੀ ਦਵਾਈਆਂ ਦੀ ਵਰਤੋਂ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਹੈ।" ਰਾਮਦੇਵ ਦੀਆਂ ਟਿੱਪਣੀਆਂ ਦਾ ਸਖਤ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਉਨ੍ਹਾਂ ਨੂੰ ‘ਬਹੁਤ ਮੰਦਭਾਗਾ’ ਬਿਆਨ ਵਾਪਸ ਲੈਣ ਲਈ ਕਿਹਾ।
ਰਾਮਦੇਵ ਨੂੰ ਆਪਣਾ ਬਿਆਨ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ। ਅਗਲੇ ਦਿਨ ਉਸ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ 25 ਪ੍ਰਸ਼ਨ ਪੁੱਛੇ। ਉਸ ਨੇ ਪੁੱਛਿਆ ਕਿ ਕੀ ਐਲੋਪੈਥੀ ਰੋਗਾਂ ਤੋਂ ਪੱਕਾ ਰਾਹਤ ਦਿੰਦੀ ਹੈ।
ਗੁਜਰਾਤ ਦੇ ਡਾਕਟਰਾਂ ਨੇ ਰਾਮਦੇਵ ਦੇ ਖਿਲਾਫ਼ ਕਾਰਵਾਈ ਕਰਨ ਲਈ ਪੁਲਿਸ ਕੋਲ ਪਹੁੰਚ ਕੀਤੀ। ਇਸ ਦੌਰਾਨ ਗੁਜਰਾਤ ਵਿੱਚ ਡਾਕਟਰਾਂ ਦੀ ਨੁਮਾਇੰਦਗੀ ਕਰ ਰਹੀਆਂ ਮਹੱਤਵਪੂਰਨ ਸੰਸਥਾਵਾਂ ਨੇ ਯੋਗ ਗੁਰੂ ਰਾਮਦੇਵ ਦੇ ਖਿਲਾਫ ਦਵਾਈ ਦੀ ਆਧੁਨਿਕ ਪ੍ਰਣਾਲੀ ਤੇ ਇਸ ਦੇ ਡਾਕਟਰਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਅਹਿਮਦਾਬਾਦ ਮੈਡੀਕਲ ਐਸੋਸੀਏਸ਼ਨ ਦੀ ਗੁਜਰਾਤ ਇਕਾਈ ਦੇ ਸੀਨੀਅਰ ਡਾਕਟਰਾਂ ਤੇ ਅਹੁਦੇਦਾਰਾਂ ਨੇ ਨਵਰੰਗਪੁਰਾ ਪੁਲਿਸ ਨੂੰ ਵੱਖ-ਵੱਖ ਦਰਖਾਸਤਾਂ ਦਿੱਤੀਆਂ ਤੇ ਰਾਮਦੇਵ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।
ਐਲੋਪੈਥੀ ਤੇ ਟੀਕਿਆਂ ਵਿਰੁੱਧ ਟਿੱਪਣੀਆਂ ਕਰਦਿਆਂ ਰਾਮਦੇਵ ਵਿਵਾਦਾਂ 'ਚ ਘਿਰ ਗਏ ਹਨ। ਦੋਵਾਂ ਸੰਗਠਨਾਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਮਹਾਂਮਾਰੀ ਬਿਮਾਰੀ ਐਕਟ ਤੇ ਆਪਦਾ ਪ੍ਰਬੰਧਨ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਰਾਮਦੇਵ ਖਿਲਾਫ਼ ਐਫਆਈਆਰ ਦਰਜ ਕੀਤੀ ਜਾਵੇ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਕਟਰਾਂ ਤੋਂ ਮੰਗ ਪੱਤਰ ਮਿਲਿਆ ਹੈ। ਡਿਪਟੀ ਕਮਿਸ਼ਨਰ (ਜ਼ੋਨ -1) ਰਵਿੰਦਰ ਪਟੇਲ ਨੇ ਕਿਹਾ, "ਉਨ੍ਹਾਂ ਨੇ ਜਿਹੜਾ ਮੁੱਦਾ ਚੁੱਕਿਆ ਹੈ, ਉਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ।" ਉਨ੍ਹਾਂ ਕਿਹਾ ਕਿ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।
Check out below Health Tools-
Calculate Your Body Mass Index ( BMI )