Pm modi: 'ਹਾਲੇ ਨਾ ਜਾਓ ਅਯੁੱਧਿਆ', ਪੀਐਮ ਮੋਦੀ ਨੇ ਰਾਮ ਮੰਦਿਰ ਨੂੰ ਲੈ ਕੇ ਮੰਤਰੀਆਂ ਨੂੰ ਕਿਉਂ ਦਿੱਤੀ ਆਹ ਸਲਾਹ
PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਸਹਿਯੋਗੀਆਂ ਨੂੰ ਘੱਟੋ-ਘੱਟ ਮਾਰਚ ਤੱਕ ਅਯੁੱਧਿਆ ਵਿੱਚ ਰਾਮ ਮੰਦਰ ਦੇ ਦਰਸ਼ਨਾਂ ਲਈ ਨਾ ਜਾਣ ਦੀ ਅਪੀਲ ਕੀਤੀ ਹੈ।
PM Modi Advice To Minister: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਸਹਿਯੋਗੀਆਂ ਨੂੰ ਘੱਟੋ-ਘੱਟ ਮਾਰਚ ਤੱਕ ਅਯੁੱਧਿਆ ਵਿੱਚ ਰਾਮ ਮੰਦਰ ਦੇ ਦਰਸ਼ਨਾਂ ਲਈ ਨਾ ਜਾਣ ਦੀ ਅਪੀਲ ਕੀਤੀ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਕੈਬਨਿਟ ਬੈਠਕ ਵਿੱਚ ਪੀਐਮ ਮੋਦੀ ਨੇ ਆਪਣੇ ਸਾਰੀ ਮੰਤਰੀਆਂ ਨੂੰ ਹਾਲੇ ਅਯੁੱਧਿਆ ਨਾ ਜਾਣ ਦੀ ਅਪੀਲ ਕੀਤੀ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਵੱਡੀ ਭੀੜ ਅਤੇ ਪ੍ਰੋਟੋਕੋਲ ਵਾਲੇ ਵੀਆਈਪੀਜ਼ ਕਾਰਨ ਜਨਤਾ ਨੂੰ ਹੋਣ ਵਾਲੀ ਅਸੁਵਿਧਾ ਨੂੰ ਰੋਕਣ ਲਈ, ਕੇਂਦਰੀ ਮੰਤਰੀਆਂ ਨੂੰ ਮਾਰਚ ਵਿੱਚ ਅਯੁੱਧਿਆ ਦੀ ਆਪਣੀ ਯਾਤਰਾ ਦੀ ਯੋਜਨਾ ਬਣਾਉਣੀ ਚਾਹੀਦੀ ਹੈ।
In today's Cabinet meeting, PM Narendra Modi advised all his cabinet colleagues to refrain from visiting the Ayodhya Ram Temple for now. The PM suggested that, due to the heavy rush and to prevent inconvenience to the public caused by VIPs with protocols, Union Ministers should… pic.twitter.com/Qns5FSVCaK
— ANI (@ANI) January 24, 2024
ਇਹ ਵੀ ਪੜ੍ਹੋ: Gyanvapi masjid case: ਗਿਆਨਵਾਪੀ ਮਸਜਿਦ 'ਤੇ ASI ਦੀ ਰਿਪੋਰਟ ਹੋਵੇਗੀ ਜਨਤਕ, ਵਾਰਾਣਸੀ ਅਦਾਲਤ ਦਾ ਵੱਡਾ ਫੈਸਲਾ
5 ਲੱਖ ਸ਼ਰਧਾਲੂਆਂ ਨੇ ਰਾਮ ਲੱਲਾ ਦੇ ਕੀਤੇ ਦਰਸ਼ਨ
ਜਦੋਂ ਮੰਗਲਵਾਰ (23 ਜਨਵਰੀ) ਨੂੰ ਮੰਦਰ ਨੂੰ ਲੋਕਾਂ ਲਈ ਖੋਲ੍ਹਿਆ ਗਿਆ, ਤਾਂ ਲਗਭਗ 5 ਲੱਖ ਸ਼ਰਧਾਲੂ ਰਾਮ ਲੱਲਾ ਦੇ ਦਰਸ਼ਨਾਂ ਲਈ ਆਏ। ਭੀੜ ਇੰਨੀ ਜ਼ਿਆਦਾ ਸੀ ਕਿ ਅਧਿਕਾਰੀਆਂ ਨੂੰ ਹਫੜਾ-ਦਫੜੀ ਤੋਂ ਬਚਣ ਲਈ ਅਯੁੱਧਿਆ ਵੱਲ ਜਾਣ ਵਾਲੀਆਂ ਬੱਸਾਂ ਨੂੰ ਅਸਥਾਈ ਤੌਰ 'ਤੇ ਵਾਪਸ ਭੇਜਣਾ ਪਿਆ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀਆਈਪੀਜ਼ ਨੂੰ ਯਾਤਰਾ ਦੀ ਜਾਣਕਾਰੀ ਪਹਿਲਾਂ ਤੋਂ ਦੇਣ ਲਈ ਕਿਹਾ ਹੈ ਤਾਂ ਜੋ ਅਯੁੱਧਿਆ ਜਾਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅਯੁੱਧਿਆ ਵਿੱਚ ਸ਼ਰਧਾਲੂਆਂ ਦੀ ਭੀੜ ਨੂੰ ਸੰਭਾਲਣ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ। ਇਸ ਦੇ ਲਈ ਉਨ੍ਹਾਂ ਨੇ ਲਖਨਊ 'ਚ ਅਧਿਕਾਰੀਆਂ ਨਾਲ ਬੈਠਕ ਕੀਤੀ।
ਇੰਨਾ ਹੀ ਨਹੀਂ, ਉਨ੍ਹਾਂ ਨੇ ਮੰਦਰ ਜਾਣ ਦੀ ਯੋਜਨਾ ਬਣਾ ਰਹੇ ਵੀਆਈਪੀ ਸ਼ਰਧਾਲੂਆਂ ਨੂੰ ਅਯੁੱਧਿਆ ਜਾਣ ਤੋਂ ਪਹਿਲਾਂ ਅਧਿਕਾਰੀਆਂ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਯੋਗੀ ਆਦਿਤਿਆਨਾਥ ਨੇ ਵੀਆਈਪੀਜ਼ ਨੂੰ ਸਲਾਹ ਦਿੱਤੀ ਕਿ ਉਹ ਰਾਜ ਸਰਕਾਰ ਜਾਂ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਉਨ੍ਹਾਂ ਦੇ ਦੌਰੇ ਦੀ ਯੋਜਨਾ ਬਣਾਉਣ ਤੋਂ ਇੱਕ ਹਫ਼ਤਾ ਪਹਿਲਾਂ ਸੂਚਿਤ ਕਰਨ।
ਇਹ ਵੀ ਪੜ੍ਹੋ: Mamata Banerjee Car Accident: ਮਮਤਾ ਬੈਨਰਜੀ ਦੀ ਕਾਰ ਨਾਲ ਹੋਇਆ ਹਾਦਸਾ, ਹਾਦਸੇ 'ਚ CM ਜ਼ਖਮੀ, ਜਾਣੋ ਕਿਵੇਂ ਵਾਪਰਿਆ ਹਾਦਸਾ