(Source: ECI/ABP News)
ਹਵਾਈ ਫੌਜ 45,000 ਕਰੋੜ 'ਚ ਖਰੀਦੇਗੀ 83 ਲੜਾਕੂ ਜਹਾਜ਼
ਭਾਰਤੀ ਹਵਾਈ ਫੌਜ ਅਗਲੇ ਦੋ ਹਫਤਿਆਂ ਵਿੱਚ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐਚਏਐਲ) ਨੂੰ 45,000 ਕਰੋੜ ਰੁਪਏ ਦਾ ਆਰਡਰ ਦੇਵੇਗੀ। ਐਚਏਐਲ ਇਸ ਰਕਮ ਨਾਲ ਹਵਾਈ ਫੌਜ ਨੂੰ 83 ਲੜਾਕੂ ਜਹਾਜ਼ ਬਣਾ ਕੇ ਦਏਗਾ। ਕਿਹਾ ਜਾ ਰਿਹਾ ਹੈ ਕਿ ਇਸ ਕਦਮ ਨਾਲ ਰੱਖਿਆ ਉਤਪਾਦਨ ਦੇ ਖੇਤਰ ਨੂੰ ਮਜ਼ਬੂਤੀ ਮਿਲੇਗੀ।
![ਹਵਾਈ ਫੌਜ 45,000 ਕਰੋੜ 'ਚ ਖਰੀਦੇਗੀ 83 ਲੜਾਕੂ ਜਹਾਜ਼ drdo hal to receive rs 45000 crore orders for 83 lca fighters ਹਵਾਈ ਫੌਜ 45,000 ਕਰੋੜ 'ਚ ਖਰੀਦੇਗੀ 83 ਲੜਾਕੂ ਜਹਾਜ਼](https://static.abplive.com/wp-content/uploads/sites/5/2019/09/06201034/fughter-plane.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਅਗਲੇ ਦੋ ਹਫਤਿਆਂ ਵਿੱਚ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐਚਏਐਲ) ਨੂੰ 45,000 ਕਰੋੜ ਰੁਪਏ ਦਾ ਆਰਡਰ ਦੇਵੇਗੀ। ਐਚਏਐਲ ਇਸ ਰਕਮ ਨਾਲ ਹਵਾਈ ਫੌਜ ਨੂੰ 83 ਲੜਾਕੂ ਜਹਾਜ਼ ਬਣਾ ਕੇ ਦਏਗਾ। ਕਿਹਾ ਜਾ ਰਿਹਾ ਹੈ ਕਿ ਇਸ ਕਦਮ ਨਾਲ ਰੱਖਿਆ ਉਤਪਾਦਨ ਦੇ ਖੇਤਰ ਨੂੰ ਮਜ਼ਬੂਤੀ ਮਿਲੇਗੀ। ਇਸ ਜਹਾਜ਼ ਦਾ ਡਿਜ਼ਾਈਨ DRDO ਵੱਲੋਂ ਤਿਆਰ ਕੀਤਾ ਗਿਆ ਹੈ।
ਸੂਤਰ ਦੇ ਅਨੁਸਾਰ ਇਸ ਸੌਦੇ ਦਾ 65 ਫੀਸਦੀ ਦੇਸ਼ ਵਿੱਚ ਹੀ ਰਹੇਗਾ। ਇਸ ਦੇ ਉਤਪਾਦਨ ਨਾਲ ਦੇਸ਼ ਵਿੱਚ ਰੁਜ਼ਗਾਰ ਦੇ ਨਵੇਂ ਵਿਕਲਪ ਵੀ ਪੈਦਾ ਹੋਣਗੇ। ਦਰਅਸਲ, ਹਵਾਈ ਸੈਨਾ ਨੇ ਦੋ ਸਾਲ ਪਹਿਲਾਂ 83 ਲੜਾਕੂ ਜਹਾਜ਼ਾਂ ਦਾ ਟੈਂਡਰ ਜਾਰੀ ਕੀਤਾ ਸੀ। ਪਰ ਇਸ ਦੀ ਕੀਮਤ ਨੂੰ ਲੈ ਕੇ ਸਰਕਾਰ ਤੇ ਹਵਾਈ ਫੌਜ ਦਰਮਿਆਨ ਮਾਮਲਾ ਲਟਕਿਆ ਹੋਇਆ ਸੀ, ਕਿਉਂਕਿ ਐਚਏਐਲ ਦੁਆਰਾ ਦੱਸੀ ਗਈ ਕੀਮਤ ਕਾਫੀ ਜ਼ਿਆਦਾ ਸੀ।
ਰੱਖਿਆ ਵਿਭਾਗ ਦੇ ਇੱਕ ਸੀਨੀਅਰ ਸੂਤਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰੱਖਿਆ ਮੰਤਰਾਲੇ ਵਿੱਚ ਸਰੋਤਾਂ ਦੀਆਂ ਕੀਮਤਾਂ ਤੈਅ ਕਰਨ ਵਾਲੀ ਕਮੇਟੀ ਨੇ 83 ਲੜਾਕੂ ਜਹਾਜ਼ਾਂ ਦੀ ਕੀਮਤ 45,000 ਕਰੋੜ ਰੁਪਏ ਨਿਰਧਾਰਤ ਕੀਤੀ ਹੈ। ਪਹਿਲਾਂ ਐਚਏਐਲ ਨੇ ਇਸ ਕੰਮ ਲਈ 50 ਹਜ਼ਾਰ ਕਰੋੜ ਦੀ ਮੰਗ ਕੀਤੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)