DSGMC Elections 2021:ਦਿੱਲੀ 'ਚ ਕਿਸ ਦਾ ਲਹਿਰਾਏਗਾ ਪਰਚਮ ? ਹੁਣ ਸਭ ਦੀਆਂ ਨਜ਼ਰਾਂ 25 ਅਗਸਤ 'ਤੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ 25 ਅਗਸਤ ਨੂੰ ਆਉਣਗੇ। ਇਸ ਵਾਰ ਮੁੱਖ ਮੁਕਾਬਲਾ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ (ਬ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਪੰਥਕ ਸੇਵਾ ਦਲ ਤੇ ਜਾਗੋ ਦਰਮਿਆਨ ਹੈ।
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ 25 ਅਗਸਤ ਨੂੰ ਆਉਣਗੇ। ਇਸ ਵਾਰ ਮੁੱਖ ਮੁਕਾਬਲਾ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ (ਬ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਪੰਥਕ ਸੇਵਾ ਦਲ ਤੇ ਜਾਗੋ ਦਰਮਿਆਨ ਹੈ। ਉਂਝ ਇਹ ਚੋਣਾਂ ਸਭ ਤੋਂ ਅਹਿਮ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਹਨ ਕਿਉਂਕਿ ਇਨ੍ਹਾਂ ਦੀ ਹਾਰ-ਜਿੱਤ ਪੰਜਾਬ ਦੀ ਸਿਆਸਤ ਨੂੰ ਵੀ ਪ੍ਰਭਾਵਿਤ ਕਰੇਗੀ।
ਇਸ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਚੋਣਾਂ ਵਿੱਚ ਪੂਰਾ ਜ਼ੋਰ ਲਾਇਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਬਾਦਲ ਦਲ ਨੇ ਜਿੱਤ ਲਈ ਕੋਈ ਕਸਰ ਨਹੀਂ ਛੱਡੀ।
We have voted in DSGMC elections. What about you?#DSGMC #Vote4Balti pic.twitter.com/jmlhYCkTXu
— Manjinder Singh Sirsa (@mssirsa) August 22, 2021
ਦੂਜੇ ਪਾਸੇ ਵਿਰੋਧੀ ਧਿਰਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਬਾਦਲ ਧੜੇ ਨੂੰ ਬੇਅਦਬੀ ਤੇ ਹੋਰ ਮੁੱਦਿਆਂ ’ਤੇ ਰਗੜੇ ਲਾਏ ਗਏ। ‘ਆਪ’ ਨਾਲ ਜੁੜੇ ਸਿੱਖ ਵੋਟਰ ਸਰਨਾ ਧੜੇ ਤੇ ਭਾਜਪਾ ਪੱਖੀ ਸਿੱਖ ਮਨਜੀਤ ਜੀਕੇ ਦੇ ਉਮੀਦਵਾਰਾਂ ਦਾ ਸਮਰਥਨ ਕਰਦੇ ਨਜ਼ਰ ਆਏ। ਐਤਕੀਂ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਕਈ ਜਾਅਲੀ, ਮਰ ਚੁੱਕੇ ਵੋਟਰਾਂ ਦੀਆਂ ਜਾਂ ਦੋਹਰੀਆਂ ਵੋਟਾਂ ਕੱਟ ਦਿੱਤੇ ਜਾਣ ਕਰਕੇ 3.42 ਲੱਖ ਸਿੱਖ ਵੋਟਰ ਦਿੱਲੀ ਵਿੱਚ ਰਹਿ ਗਏ ਹਨ। 2017 ਵਿੱਚ 3.86 ਲੱਖ ਵੋਟਰ ਸਨ। ਪਿਛਲੀਆਂ 2017 ਦੀਆਂ ਚੋਣਾਂ ਦੌਰਾਨ 45 ਫੀਸਦ ਵੋਟਾਂ ਪੋਲ ਹੋਈਆਂ ਸਨ।
ਦੱਸ ਦਈਏ ਕਿ ਐਤਵਾਰ ਨੂੰ 46 ਵਾਰਡਾਂ ਲਈ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਸਿੱਖ ਵੋਟਰਾਂ ਨੇ 312 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਬੈਲੇਟ ਬਕਸਿਆਂ ਵਿੱਚ ਬੰਦ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ 180 ਉਮੀਦਵਾਰ ਰਜਿਸਟਰਡ ਪਾਰਟੀਆਂ ਵੱਲੋਂ ਜਦੋਂਕਿ 132 ਆਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾ ਰਹੇ ਹਨ। ਸਾਰੇ ਵਾਰਡਾਂ ਵਿੱਚ ਕੁੱਲ 37.27 ਫੀਸਦ ਵੋਟਾਂ ਪਈਆਂ ਹਨ। ਪੰਜਾਬੀ ਬਾਗ਼ ਹਲਕੇ ਵਿੱਚ ਸਭ ਤੋਂ ਵੱਧ 54.10 ਫੀਸਦ ਪੋਲਿੰਗ ਹੋਈ ਜਦੋਂਕਿ ਸਭ ਤੋਂ ਘੱਟ ਵੋਟ ਫ਼ੀਸਦ 25.18% ਸ਼ਾਮ ਨਗਰ ਵਿੱਚ ਰਿਹਾ।
ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਿੱਖ ਵੋਟਰਾਂ ਨੇ 546 ਪੋਲਿੰਗ ਬੂਥਾਂ ਉਪਰ ਜਾ ਕੇ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕੀਤੀ। ਇਸ ਵਾਰ ਸੂਚੀਆਂ ’ਚ 80 ਫੀਸਦ ਸਿੱਖ ਵੋਟਾਂ ਤਸਵੀਰ ਨਾਲ ਛਾਪੀਆਂ ਗਈਆਂ ਜਿਸ ਕਰਕੇ ਜਾਅਲੀ ਵੋਟਾਂ ਭੁਗਤਾਉਣਾ ਔਖਾ ਹੋਇਆ। ਚੋਣ ਨਤੀਜੇ 25 ਅਗਸਤ ਨੂੰ ਆਉਣਗੇ।
ਇਹ ਵੀ ਪੜ੍ਹੋ: Canada India Flights: ਕੈਨੇਡਾ ਵੱਲੋਂ ਹਵਾਈ ਉਡਾਣਾਂ 'ਤੇ ਪਾਬੰਦੀ ਤੋਂ ਭਾਰਤ ਔਖਾ, ਲੱਖਾ ਨਾਗਰਿਕ ਤੇ ਵਿਦਿਆਰਥੀ ਫਸੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin