ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਦੁਸ਼ਯੰਤ ਚੌਟਾਲਾ ਨੇ ਕੀਤੀ ਸਮਾਗਮ 'ਚ ਸ਼ਿਰਕਤ, ਕਿਸਾਨਾਂ ਨੇ ਤੋੜੇ ਬੈਰੀਗੇਟ
ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਗੁੱਸਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸ਼ੁੱਕਰਵਾਰ ਨੂੰ ਜੀਂਦ ਪਹੁੰਚਣ ਵਾਲੇ ਹਨ ਜਿਵੇਂ ਹੀ ਇਹ ਜਾਣਕਾਰੀ ਕਿਸਾਨਾਂ ਨੂੰ ਮਿਲੀ ਤਾਂ ਹਜ਼ਾਰਾਂ ਕਿਸਾਨ ਚੌਟਾਲਾ ਦੇ ਵਿਰੋਧ ਕਰਨ ਲਈ ਸਮਾਗਮ ਵਾਲੀ ਥਾਂ ਪਹੁੰਚ ਗਏ।
ਜੀਂਦ : ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਗੁੱਸਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸ਼ੁੱਕਰਵਾਰ ਨੂੰ ਜੀਂਦ ਪਹੁੰਚਣ ਵਾਲੇ ਹਨ ਜਿਵੇਂ ਹੀ ਇਹ ਜਾਣਕਾਰੀ ਕਿਸਾਨਾਂ ਨੂੰ ਮਿਲੀ ਤਾਂ ਹਜ਼ਾਰਾਂ ਕਿਸਾਨ ਚੌਟਾਲਾ ਦੇ ਵਿਰੋਧ ਕਰਨ ਲਈ ਸਮਾਗਮ ਵਾਲੀ ਥਾਂ ਪਹੁੰਚ ਗਏ। ਇੱਥੋਂ ਤੱਕ ਕਿ ਪੁਲਿਸ ਵਾਲੇ ਵੀ ਉਨ੍ਹਾਂ ਨੂੰ ਰੋਕ ਨਹੀਂ ਸਕੇ।
ਦੱਸ ਦਈਏ ਕਿ ਸੈਂਕੜੇ ਕਿਸਾਨਾਂ ਨੇ ਜੀਂਦ ਪੁਲਿਸ ਵਲੋਂ ਕੀਤੀ ਗਈ ਬੈਰੀਗੇਟ ਨੂੰ ਤੋੜ ਕੇ ਮੌਕੇ ਵਾਲੀ ਥਾਂ ਪਹੁੰਚੇ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਜੀਂਦ ਆਉਣ ਲਈ ਜਾਣਕਾਰੀ ਕਿਸਾਨਾਂ ਤਕ ਪਹੁੰਚ ਗਈ ਇਸ ਤਹਿਤ ਪੁਲਿਸ ਨੇ ਸੁਰਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜੀਂਦ ਸਕੱਤਰੇਤ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤੀ ਗਈ। ਇੱਥ੍ ਆਈਟੀਬੀਪੀ ਵੀ ਤਾਇਨਾਤ ਕੀਤੀ ਗਈ ਸੀ।
ਉਧਰ ਇਸ ਦੌਰਾਨ ਇਕੱਠਾ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਦੁਸ਼ਯੰਤ ਚੌਟਾਲਾ ਨੂੰ ਜੀਂਦ ਵਿੱਚ ਦਾਖਲ ਨਹੀਂ ਹੋਣ ਦੇਣਗੇ। ਵਿਰੋਧ ਦੇ ਬਾਵਜੂਦ ਦੁਸ਼ਯੰਤ ਦਾ ਇਸ ਤਰ੍ਹਾਂ ਆਉਣਾ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਦੁਸ਼ਯੰਤ ਚੌਟਾਲਾ ਇਸ ਮਹਿਮ ਕਾਂਡ ਕਰਵਾਉਣਾ ਚਾਹੁੰਦੇ ਹਨ।
ਦੱਸ ਦਈਏ ਕਿ ਦੁਸ਼ਯੰਤ ਚੌਟਾਲਾ ਅੱਜ ਜੀਂਦ ਵਿੱਚ ਕੋਰੋਨਾ ਸੰਬੰਧੀ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਆਏ। ਦੁਸ਼ਯੰਤ ਚੌਟਾਲਾ ਦੇ ਆਉਣ ਦੀ ਖ਼ਬਰ ਸੁਣਦਿਆਂ ਹੀ ਇਹ ਕਿਸਾਨ ਟੋਲ ਪਲਾਜ਼ਾ ਛੱਡ ਉਨ੍ਹਾਂ ਦਾ ਵਿਰੋਧ ਕਰਨ ਪਹੁੰਚੇ। ਰਸਤੇ ਵਿੱਚ ਜਦੋਂ ਪੁਲਿਸ ਵੱਲੋਂ ਰੋਕਿਆ ਗਿਆ ਤਾਂ ਕਿਸਾਨ ਅਤੇ ਪੁਲਿਸ ਇੱਕ ਦੂਜੇ ਦੇ ਸਾਮ੍ਹਣੇ ਆ ਗਏ। ਕਿਸਾਨ ਬੈਰੀਗੇਟ ਤੋੜ ਕੇ ਅੱਗੇ ਵਧੇ। ਨਾਲ ਹੀ ਦੱਸ ਦਈਏ ਕਿ ਇਸ ਦੌਰਾਨ ਕਿਸਾਨਾਂ ਵਿੱਚ ਔਰਤਾਂ ਦੀ ਗਿਣਤੀ ਵੀ ਕਾਫ਼ੀ ਰਹੀ।
ਇਸ ਤੋਂ ਪਹਿਲਾਂ ਦੁਸ਼ਯੰਤ ਚੌਟਾਲਾ ਹਿਸਾਰ ਵੀ ਗਏ ਸੀ। ਉੱਥੇ ਉਨ੍ਹਾਂ ਨੇ ਕੋਵਿਡ ਕੇਅਰ ਹਸਪਤਾਲ ਦੀ ਉਸਾਰੀ ਦਾ ਜਾਇਜ਼ਾ ਲਿਆ। ਉਨ੍ਹਾਂ ਉਮੀਦ ਜਤਾਈ ਕਿ ਆਕਸੀਜਨ ਦੀ ਸਹੂਲਤ ਵਾਲਾ ਇਹ 500 ਬਿਸਤਰਿਆਂ ਵਾਲਾ ਹਸਪਤਾਲ ਇੱਕ ਹਫ਼ਤੇ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਇਹ ਵੀ ਪੜ੍ਹੋ: Chhota Rajan Update: ਫਰਜ਼ੀ ਨਿਕਲੀ ਅੰਡਰਵਰਲਡ ਡੌਨ ਛੋਟਾ ਰਾਜਨ ਦੀ ਮੌਤ ਦੀ ਖ਼ਬਰ, ਏਮਜ਼ ਵਿੱਚ ਚਲ ਰਿਹਾ ਕੋਰੋਨਾ ਦਾ ਇਲਾਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin