ਦੁਸ਼ਿਯੰਤ ਚੌਟਾਲਾ ਦੇ ਵਿਧਾਇਕ ਦਾ ਹਰਿਆਣਾ ਸਰਕਾਰ ਨੂੰ ਅਲਟੀਮੇਟਮ, 15 ਦਿਨਾਂ ਤਾਂ ਕਿਸਾਨਾਂ ਦਾ ਮੁੱਦਾ ਕਰੋ ਹੱਲ ਨਹੀਂ ਤਾਂ.......
ਕਾਂਗਰਸ ਦੇ ਬੇਭਰੋਸਗੀ ਪ੍ਰਸਤਾਵ ਤੇ ਕਿਹਾ ਕਿ ਜੇਕਰ ਉਨ੍ਹਾਂ ਦੀ ਇਕ ਵੋਟ ਨਾਲ ਸਰਕਾਰ ਡਿੱਗ ਜਾਂਦੀ ਹੈ ਤਾਂ ਉਹ ਅੱਜ ਤੋਂ ਹੀ ਅਜਿਹਾ ਕਰ ਦੇਣਗੇ।
ਚੰਡੀਗੜ੍ਹ: ਹਰਿਆਣਾ 'ਚ ਅੱਜ ਕਾਂਗਰਸ ਬੇਭਰੋਸਗੀ ਦਾ ਮਤਾ ਲਿਆਵੇਗੀ। ਇਸ ਦਰਮਿਆਨ ਜੇਜੇਪੀ ਦੇ ਵਿਧਾਇਕ ਦਵੇਂਦਰ ਸਿੰਘ ਬਬਲੀ ਨੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ 15 ਦਿਨਾਂ 'ਚ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਕਰ ਦੇਣਾ ਚਾਹੀਦਾ ਹੈ। ਨਹੀਂ ਤਾਂ ਸਾਨੂੰ ਆਪਣਾ ਸਮਰਥਨ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਥਿਤੀ ਅਜਿਹੀ ਬਣ ਗਈ ਕਿ ਲੋਕ ਸਾਨੂੰ ਆਪਣੇ ਪਿੰਡਾਂ 'ਚ ਦਾਖਲ ਨਹੀ ਹੋਣ ਦੇ ਰਹੇ।
ਇਸ ਦੇ ਨਾਲ ਹੀ ਕਾਂਗਰਸ ਦੇ ਬੇਭਰੋਸਗੀ ਪ੍ਰਸਤਾਵ ਤੇ ਕਿਹਾ ਕਿ ਜੇਕਰ ਉਨ੍ਹਾਂ ਦੀ ਇਕ ਵੋਟ ਨਾਲ ਸਰਕਾਰ ਡਿੱਗ ਜਾਂਦੀ ਹੈ ਤਾਂ ਉਹ ਅੱਜ ਤੋਂ ਹੀ ਅਜਿਹਾ ਕਰ ਦੇਣਗੇ। ਇਸ ਦਾ ਕੀ ਸੰਦੇਸ਼ ਜਾਵੇਗਾ? ਉਨ੍ਹਾਂ ਕਿਹਾ ਕਿ ਪੂਰੀ ਪਾਰਟੀ ਨੂੰ ਇਸ ਤੇ ਫੈਸਲਾ ਲੈ ਲੈਣਾ ਚਾਹੀਦਾ ਹੈ। ਹਰਿਆਣਾ ਚ ਬੀਜੇਪੀ ਤੇ ਜੇਜੇਪੀ ਗਠਜੋੜ ਦੀ ਸਰਕਾਰ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਹਰਿਆਣਾ ਵਿਧਾਨ ਸਭਾ ਚ ਬੀਜੇਪੀ-ਜੇਜੇਪੀ ਗਠਜੋੜ ਸਰਕਾਰ ਦੇ ਵਿਰੁੱਧ ਬੁੱਧਵਾਰ ਬੇਭਰੋਸਗੀ ਪ੍ਰਸਤਾਵ ਲਿਆਵੇਗੀ ਤੇ ਇਸ ਦੇ ਮੱਦੇਨਜ਼ਰ ਸੱਤਾਧਿਰ ਤੇ ਵਿਰੋਧੀ ਧਿਰ ਨੇ ਆਪੋ ਆਪਣੇ ਮੈਂਬਰਾਂ ਨੂੰ ਸਦਨ ਚ ਜ਼ਰੂਰੀ ਤੌਰ ਤੇ ਹਾਜ਼ਰ ਰਹਿਣ ਲਈ ਵਿਪ ਜਾਰੀ ਕੀਤਾ ਗਿਆ ਹੈ।
ਹਰਿਆਣਾ ਸਰਕਾਰ ਦੇ ਮੰਤਰੀ ਤੇ ਬੀਜੇਪੀ ਲੀਡਰ ਨੇ ਕਿਹਾ, ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਬੀਜੇਪੀ ਵਿਧਾਇਕ ਦਲ ਦੇ ਸਾਰੇ ਵਿਧਾਇਕਾਂ ਨੂੰ 10 ਮਾਰਚ ਨੂੰ ਸਦਨ ਚ ਲਗਾਤਾਰ ਹਾਜ਼ਰ ਰਹਿਣ ਲਈ ਅਪੀਲ ਕੀਤੀ ਜਾਂਦੀ ਹੈ।