Earthquake: ਦਿੱਲੀ-ਐੱਨਸੀਆਰ, ਯੂਪੀ, ਉੱਤਰਾਖੰਡ ਤੇ ਬਿਹਾਰ 'ਚ ਜ਼ਬਰਦਸਤ ਭੂਚਾਲ ਦੇ ਝਟਕੇ, ਕਾਫੀ ਦੇਰ ਤੱਕ ਕੀਤੇ ਗਏ ਮਹਿਸੂਸ
Earthquake: ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼, ਬਿਹਾਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।
Earthquake: ਦਿੱਲੀ-ਐੱਨਸੀਆਰ, ਯੂਪੀ, ਬਿਹਾਰ, ਉੱਤਰਾਖੰਡ ਅਤੇ ਹਰਿਆਣਾ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਧਰਤੀ ਕੰਬ ਗਈ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਅਚਾਨਕ ਆਏ ਭੂਚਾਲ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ। ਹਾਈ ਰਾਈਜ਼ ਸੁਸਾਇਟੀ ਦੇ ਅਸੈਂਬਲੀ ਖੇਤਰ ਵਿੱਚ ਵੀ ਲੋਕ ਇਕੱਠੇ ਹੋ ਗਏ।
ਰਾਤ 11.32 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਕਾਫੀ ਦੇਰ ਤੱਕ ਮਹਿਸੂਸ ਕੀਤੇ ਗਏ। ਇਹ ਝਟਕੇ ਉਸ ਸਮੇਂ ਲੱਗੇ ਜਦੋਂ ਲੋਕ ਖਾਣਾ ਖਾਣ ਤੋਂ ਬਾਅਦ ਸੌਣ ਦੀ ਤਿਆਰੀ ਕਰ ਰਹੇ ਸਨ। ਝਟਕੇ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ। ਲੋਕ ਸੋਸ਼ਲ ਮੀਡੀਆ 'ਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੱਖੇ, ਝੰਡੇ ਅਤੇ ਲਾਈਟਾਂ ਹਿੱਲਦੀਆਂ ਨਜ਼ਰ ਆ ਰਹੀਆਂ ਹਨ।
ਜਾਣਕਾਰੀ ਦਿੰਦੇ ਹੋਏ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਨੇਪਾਲ 'ਚ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.4 ਮਾਪੀ ਗਈ ਹੈ। ਜਾਣਕਾਰੀ ਮੁਤਾਬਕ ਇਹ ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਆਇਆ।
Earthquake of Magnitude:6.4, Occurred on 03-11-2023, 23:32:54 IST, Lat: 28.84 & Long: 82.19, Depth: 10 Km ,Location: Nepal, for more information Download the BhooKamp App https://t.co/SSou5Hs0eO@ndmaindia @Indiametdept @Dr_Mishra1966 @Ravi_MoES @KirenRijiju @PMOIndia pic.twitter.com/XBXjcT29WX
— National Center for Seismology (@NCS_Earthquake) November 3, 2023
ਲੋਕਾਂ ਨੇ ਦੱਸੇ ਆਪਣੇ ਤਜਰਬੇ
ਨੋਇਡਾ ਵਿੱਚ ਇੱਕ ਔਰਤ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਜਦੋਂ ਉਹ ਸੌਂ ਰਹੀ ਸੀ ਤਾਂ ਉਸ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਮੈਂ ਡਰ ਗਈ ਸੀ। ਮੈਂ ਹੇਠਾਂ ਆ ਗਈ। ਹੁਣ ਮੈਨੂੰ ਜਾਣ ਤੋਂ ਵੀ ਡਰ ਲੱਗਦਾ ਹੈ। ਰਾਤਾਂ ਦੀ ਨੀਂਦ ਗਾਈਬ ਹੋ ਗਈ ਹੈ।
ਕੀ ਨਾ ਕਰੋ?
ਘਬਰਾਓ ਨਾ, ਸ਼ਾਂਤ ਰਹੋ। ਮੇਜ਼ ਦੇ ਹੇਠਾਂ ਜਾਓ। ਆਪਣੇ ਸਿਰ ਨੂੰ ਇੱਕ ਹੱਥ ਨਾਲ ਢੱਕੋ ਅਤੇ ਭੁਚਾਲ ਰੁਕਣ ਤੱਕ ਮੇਜ਼ ਨੂੰ ਫੜੋ। ਝਟਕਾ ਲੱਗਣ ਤੋਂ ਤੁਰੰਤ ਬਾਅਦ ਬਾਹਰ ਨਿਕਲੋ।
#Earthquake | An earthquake resistant house 🏡 can help save lives! Watch this to learn more👇 pic.twitter.com/4iaRm88pCq
— NDMA India | राष्ट्रीय आपदा प्रबंधन प्राधिकरण 🇮🇳 (@ndmaindia) November 3, 2023