Election 2022 Schedule: ਨਾਮਜ਼ਦਗੀ ਤੋਂ ਲੈ ਕੇ ਸ਼ਿਕਾਇਤ ਤਕ...ਚੋਣ ਕਮਿਸ਼ਨ ਦਾ ਇਹ ਐਪ ਉਮੀਦਵਾਰਾਂ ਲਈ ਹੀ ਨਹੀਂ, ਵੋਟਰਾਂ ਲਈ ਵੀ ਖਾਸ
ਵਧਦੇ ਕੋਰੋਨਾ ਇਨਫੈਕਸ਼ਨ ਤੇ ਓਮੀਕਰੋਨ ਮਾਮਲਿਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਇਹ ਅਹਿਮ ਕਦਮ ਚੁੱਕਿਆ ਹੈ। ਇਸ ਐਪ ਰਾਹੀਂ ਲੋਕ ਵੋਟਰ ਸੂਚੀ 'ਚ ਆਪਣਾ ਨਾਮ ਵੀ ਸ਼ਾਮਲ ਕਰ ਸਕਦੇ ਹਨ।
What is Suvidha App: ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਪੰਜ ਰਾਜਾਂ, ਉੱਤਰ ਪ੍ਰਦੇਸ਼, ਗੋਆ, ਉਤਰਾਖੰਡ, ਪੰਜਾਬ ਤੇ ਮਨੀਪੁਰ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਯੂਪੀ 'ਚ 7 ਪੜਾਵਾਂ 'ਚ ਚੋਣਾਂ ਹੋਣਗੀਆਂ ਜਦਕਿ ਮਨੀਪੁਰ 'ਚ 2 ਪੜਾਵਾਂ 'ਚ ਵੋਟਾਂ ਪੈਣਗੀਆਂ। ਪੰਜਾਬ-ਉੱਤਰਾਖੰਡ ਤੇ ਗੋਆ 'ਚ ਇੱਕੋ ਪੜਾਅ 'ਚ ਚੋਣਾਂ ਹੋਣਗੀਆਂ।
ਮਿਤੀਆਂ ਦੇ ਐਲਾਨ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ ਕਿ ਉਮੀਦਵਾਰ ਸੁਵਿਧਾ ਐਪ ਰਾਹੀਂ ਵੀ ਨਾਮ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪ੍ਰਕਿਰਿਆ 20 ਜਨਵਰੀ ਤੋਂ ਸ਼ੁਰੂ ਹੋਵੇਗੀ ਤੇ ਇਹ 28 ਜਨਵਰੀ ਤਕ ਜਾਰੀ ਰਹੇਗੀ। ਉਮੀਦਵਾਰ 31 ਜਨਵਰੀ ਤਕ ਆਪਣੇ ਨਾਮ ਵਾਪਸ ਲੈ ਸਕਦੇ ਹਨ। ਵਧਦੇ ਕੋਰੋਨਾ ਇਨਫੈਕਸ਼ਨ ਤੇ ਓਮੀਕਰੋਨ ਮਾਮਲਿਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਇਹ ਅਹਿਮ ਕਦਮ ਚੁੱਕਿਆ ਹੈ। ਇਸ ਐਪ ਰਾਹੀਂ ਲੋਕ ਵੋਟਰ ਸੂਚੀ 'ਚ ਆਪਣਾ ਨਾਮ ਵੀ ਸ਼ਾਮਲ ਕਰ ਸਕਦੇ ਹਨ।
Our cVIGIL application should be used by voters to report any incident of violation of the Model Code of Conduct, distribution of money & freebies. Within 100 minutes of complaint, ECI officials will reach the place of offence: CEC Sushil Chandra pic.twitter.com/KbJGitnMaR
— ANI (@ANI) January 8, 2022
ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ Know Your Candidate ਐਪ ਵੀ ਲਾਂਚ ਕੀਤੀ ਹੈ। ਇਸ ਐਪ 'ਤੇ ਚੋਣ ਮੈਦਾਨ 'ਚ ਉਤਰਨ ਵਾਲੇ ਉਮੀਦਵਾਰਾਂ ਨੂੰ ਆਪਣੇ ਖਿਲਾਫ ਦਰਜ ਅਪਰਾਧਕ ਮਾਮਲਿਆਂ ਦੀ ਜਾਣਕਾਰੀ ਦੇਣੀ ਹੋਵੇਗੀ। ਭਾਵ ਲੋਕ ਇਸ ਐਪ ਰਾਹੀਂ ਥੋੜ੍ਹੇ ਸਮੇਂ 'ਚ ਉਮੀਦਵਾਰ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਦੂਜੇ ਪਾਸੇ ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਕੋਈ ਨਿਯਮ ਤੋੜਿਆ ਜਾ ਰਿਹਾ ਹੈ ਜਾਂ ਪੈਸੇ ਵੰਡੇ ਜਾ ਰਹੇ ਹਨ ਤਾਂ ਉਸ ਲਈ ਵੀ ਚੋਣ ਕਮਿਸ਼ਨ ਨੇ ਪ੍ਰਬੰਧ ਕੀਤੇ ਹਨ। ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ ਕਿ ਸਾਡੀ ਸੀਵੀਗਿਲ ਐਪ ਰਾਹੀਂ ਵੋਟਰ ਕਿਸੇ ਵੀ ਤਰ੍ਹਾਂ ਦੇ ਜ਼ਾਬਤੇ ਦੀ ਉਲੰਘਣਾ, ਪੈਸੇ ਜਾਂ ਚੀਜ਼ਾਂ ਦੀ ਮੁਫਤ ਵੰਡ ਬਾਰੇ ਜਾਣਕਾਰੀ ਦੇ ਸਕਦੇ ਹਨ। ਚੋਣ ਅਧਿਕਾਰੀ ਸ਼ਿਕਾਇਤ ਦਰਜ ਕਰਵਾਉਣ ਦੇ 100 ਮਿੰਟ ਦੇ ਅੰਦਰ-ਅੰਦਰ ਪਹੁੰਚ ਜਾਣਗੇ।
ਚੋਣਾਂ ਕਿੱਥੇ ਤੇ ਕਦੋਂ ਹੋਣਗੀਆਂ
ਯੂਪੀ 'ਚ ਪਹਿਲਾ ਪੜਾਅ 10 ਫਰਵਰੀ, ਦੂਜਾ ਪੜਾਅ 14 ਫਰਵਰੀ, ਤੀਜਾ ਪੜਾਅ 20 ਫਰਵਰੀ, ਚੌਥਾ ਪੜਾਅ 23 ਫਰਵਰੀ, ਪੰਜਵਾਂ ਪੜਾਅ 27 ਫਰਵਰੀ, ਛੇਵਾਂ ਪੜਾਅ 3 ਮਾਰਚ, ਸੱਤਵਾਂ ਪੜਾਅ 7 ਮਾਰਚ ਨੂੰ। ਇਸ ਤੋਂ ਇਲਾਵਾ 14 ਫਰਵਰੀ ਨੂੰ ਯੂਪੀ ਦੇ ਨਾਲ-ਨਾਲ ਪੰਜਾਬ, ਗੋਆ ਤੇ ਉਤਰਾਖੰਡ 'ਚ ਵੀ ਵੋਟਿੰਗ ਹੋਵੇਗੀ। ਇਨ੍ਹਾਂ ਤਿੰਨਾਂ ਰਾਜਾਂ 'ਚ ਇੱਕ ਹੀ ਪੜਾਅ 'ਚ ਵੋਟਿੰਗ ਹੋਵੇਗੀ। ਮਨੀਪੁਰ 'ਚ ਦੋ ਪੜਾਵਾਂ 'ਚ 27 ਫਰਵਰੀ ਤੇ 3 ਮਾਰਚ ਨੂੰ ਵੋਟਿੰਗ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490