ਪੜਚੋਲ ਕਰੋ
Advertisement
Goa Election Result 2022 : ਪ੍ਰਮੋਦ ਸਾਵੰਤ ਨੇ ਗੋਆ ਦੇ ਰਾਜਪਾਲ ਨੂੰ ਸੌਂਪਿਆ ਅਸਤੀਫਾ , ਮੁੜ CM ਬਣਾਏ ਜਾਣ ਨੂੰ ਲੈ ਕੇ ਕਹੀ ਇਹ ਵੱਡੀ ਗੱਲ
10 ਮਾਰਚ ਨੂੰ ਗੋਆ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਆਪਣਾ ਅਸਤੀਫਾ ਰਾਜਪਾਲ ਪੀਐੱਸ ਸ਼੍ਰੀਧਰਨ ਪਿੱਲਈ ਨੂੰ ਸੌਂਪ ਦਿੱਤਾ ਹੈ।
ਗੋਆ : 10 ਮਾਰਚ ਨੂੰ ਗੋਆ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਆਪਣਾ ਅਸਤੀਫਾ ਰਾਜਪਾਲ ਪੀਐੱਸ ਸ਼੍ਰੀਧਰਨ ਪਿੱਲਈ ਨੂੰ ਸੌਂਪ ਦਿੱਤਾ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਆਪਣੇ ਪਹਿਲੇ ਕਾਰਜਕਾਲ ਦੇ ਅੰਤ 'ਤੇ ਪਣਜੀ ਦੇ ਰਾਜ ਭਵਨ 'ਚ ਇਸ ਨੂੰ ਰਾਜਪਾਲ ਨੂੰ ਸੌਂਪ ਦਿੱਤਾ ਹੈ। ਅਸਤੀਫਾ ਸੌਂਪਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਐੱਮ ਸਾਵੰਤ ਨੇ ਕਿਹਾ ਕਿ ਮੈਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ। ਸਰਕਾਰ ਨੇ ਮੈਨੂੰ ਸੂਬੇ ਵਿੱਚ ਪ੍ਰਕਿਰਿਆ ਪੂਰੀ ਹੋਣ ਤੱਕ ਕਾਰਜਕਾਰੀ ਮੁੱਖ ਮੰਤਰੀ ਵਜੋਂ ਬਣੇ ਰਹਿਣ ਦੀ ਬੇਨਤੀ ਕੀਤੀ ਹੈ।
ਸਰਕਾਰ ਦੇ ਸਹੁੰ ਚੁੱਕ ਸਮਾਗਮ 'ਤੇ ਸਵਾਲਾਂ ਦੇ ਜਵਾਬ 'ਚ ਪਿੱਲਈ ਨੇ ਕਿਹਾ ਕਿ 4 ਸੂਬਿਆਂ 'ਚ ਸਹੁੰ ਚੁੱਕ ਸਮਾਗਮ 'ਤੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ। ਕੇਂਦਰੀ ਅਬਜ਼ਰਵਰ ਦੇ ਆਉਣ ਤੋਂ ਬਾਅਦ ਇੱਥੇ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ ਅਤੇ ਉਸ ਤੋਂ ਬਾਅਦ ਤਰੀਕਾਂ ਤੈਅ ਕੀਤੀਆਂ ਜਾਣਗੀਆਂ।
ਤੁਹਾਨੂੰ ਦੱਸ ਦੇਈਏ ਕਿ ਗੋਆ ਦੀ 40 ਮੈਂਬਰੀ ਵਿਧਾਨ ਸਭਾ ਸੀਟ 'ਤੇ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਇਹ ਬਹੁਮਤ ਦੇ ਜਾਦੂਈ ਅੰਕੜੇ ਤੋਂ ਸਿਰਫ਼ ਇੱਕ ਸੀਟ ਦੂਰ ਹੈ। ਹਾਲਾਂਕਿ ਸੀਐਮ ਸਾਵੰਤ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਤਿੰਨ ਆਜ਼ਾਦ ਵਿਧਾਇਕਾਂ ਦਾ ਸਮਰਥਨ ਪੱਤਰ ਹੈ, ਇਸ ਲਈ ਉਹ ਪੂਰਨ ਬਹੁਮਤ ਨਾਲ ਸਰਕਾਰ ਬਣਾਉਣਗੇ।
ਇੰਨਾ ਹੀ ਨਹੀਂ ਗੋਆ ਭਾਜਪਾ ਪ੍ਰਧਾਨ ਸਦਾਨੰਦ ਸ਼ੇਟ ਤਨਾਵੜੇ ਨੇ ਵੀ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ ਵਿਧਾਇਕਾਂ ਨੇ ਵੀ ਉਨ੍ਹਾਂ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਅਜੇ ਤੱਕ ਆਜ਼ਾਦ ਵਿਧਾਇਕਾਂ ਜਾਂ ਐਮਜੀਪੀ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।
ਇਹ ਰਿਹਾ ਗੋਆ ਦਾ ਨਤੀਜਾ
ਭਾਜਪਾ ਨੂੰ ਸਭ ਤੋਂ ਵੱਧ 20 ਸੀਟਾਂ ਮਿਲੀਆਂ ਹਨ, ਜਦਕਿ ਕਾਂਗਰਸ ਨੂੰ 11, ਆਮ ਆਦਮੀ ਪਾਰਟੀ ਨੂੰ 2, ਗੋਆ ਫਾਰਵਰਡ ਪਾਰਟੀ ਨੂੰ 1, ਮਹਾਰਾਸ਼ਟਰਵਾਦੀ ਗੋਮਾਂਤਕ ਨੂੰ 2, ਰੈਵੋਲਿਊਸ਼ਨਰੀ ਗੋਆਨਸ ਪਾਰਟੀ ਨੂੰ 1 ਅਤੇ ਆਜ਼ਾਦ ਉਮੀਦਵਾਰਾਂ ਨੂੰ 3 ਸੀਟਾਂ ਮਿਲੀਆਂ ਹਨ। ਰਾਜ ਵਿੱਚ ਕੁੱਲ 40 ਵਿਧਾਨ ਸਭਾ ਸੀਟਾਂ ਹਨ ਅਤੇ ਬਹੁਮਤ ਦਾ ਅੰਕੜਾ 21 ਹੈ। ਜੇਕਰ ਭਾਜਪਾ ਨੂੰ ਆਜ਼ਾਦ ਉਮੀਦਵਾਰਾਂ ਦਾ ਸਮਰਥਨ ਮਿਲਦਾ ਹੈ ਤਾਂ ਉਹ ਪੂਰਨ ਬਹੁਮਤ ਨਾਲ ਸੂਬੇ 'ਚ ਸਰਕਾਰ ਬਣਾਵੇਗੀ।
ਭਾਜਪਾ ਨੂੰ ਸਭ ਤੋਂ ਵੱਧ 20 ਸੀਟਾਂ ਮਿਲੀਆਂ ਹਨ, ਜਦਕਿ ਕਾਂਗਰਸ ਨੂੰ 11, ਆਮ ਆਦਮੀ ਪਾਰਟੀ ਨੂੰ 2, ਗੋਆ ਫਾਰਵਰਡ ਪਾਰਟੀ ਨੂੰ 1, ਮਹਾਰਾਸ਼ਟਰਵਾਦੀ ਗੋਮਾਂਤਕ ਨੂੰ 2, ਰੈਵੋਲਿਊਸ਼ਨਰੀ ਗੋਆਨਸ ਪਾਰਟੀ ਨੂੰ 1 ਅਤੇ ਆਜ਼ਾਦ ਉਮੀਦਵਾਰਾਂ ਨੂੰ 3 ਸੀਟਾਂ ਮਿਲੀਆਂ ਹਨ। ਰਾਜ ਵਿੱਚ ਕੁੱਲ 40 ਵਿਧਾਨ ਸਭਾ ਸੀਟਾਂ ਹਨ ਅਤੇ ਬਹੁਮਤ ਦਾ ਅੰਕੜਾ 21 ਹੈ। ਜੇਕਰ ਭਾਜਪਾ ਨੂੰ ਆਜ਼ਾਦ ਉਮੀਦਵਾਰਾਂ ਦਾ ਸਮਰਥਨ ਮਿਲਦਾ ਹੈ ਤਾਂ ਉਹ ਪੂਰਨ ਬਹੁਮਤ ਨਾਲ ਸੂਬੇ 'ਚ ਸਰਕਾਰ ਬਣਾਵੇਗੀ।
Goa | CM Pramod Sawant tenders his resignation to the Governor P.S. Sreedharan Pillai at Raj Bhawan in Panaji as his first tenure comes to an end pic.twitter.com/rsi1q42Ggb
— ANI (@ANI) March 12, 2022
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement