ਪੜਚੋਲ ਕਰੋ
ਪੰਜ ਸੂਬਿਆਂ ’ਚ ਕਾਂਗਰਸ ਤੇ ਬੀਜੇਪੀ ਕਿੰਨੇ ਪਾਣੀ 'ਚ, ਜਾਣੋ ਪੂਰੀ ਕਹਾਣੀ
ਚੰਡੀਗੜ੍ਹ: ਮੱਧ ਪ੍ਰਦੇਸ, ਕਾਂਗਰਸ ਤੇ ਛੱਤੀਸਗੜ੍ਹ ਵਿੱਚ ਕਾਂਗਰਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੇ 15 ਸਾਲਾਂ ਬਾਅਦ ਸੱਤਾ ਹਾਸਲ ਕੀਤੀ ਤੇ ਛੱਤੀਸਗੜ੍ਹ ਵਿੱਚ ਵੀ ਰਿਕਾਰਡ ਵਾਪਸੀ ਕੀਤੀ। ਮੱਧ ਪ੍ਰਦੇਸ਼ ਵਿੱਚ ਬਹੁਮਤ ਹਾਸਲ ਕਰਨ ਤੋਂ ਕਾਂਗਰਸ ਕੋਲੋਂ ਸਿਰਫ ਦੋ ਸੀਟਾਂ ਦੀ ਘਾਟ ਰਹੀ ਪਰ ਬਸਪਾ, ਸਮਾਜਵਾਦੀ ਪਾਰਟੀ ਤੇ ਆਜ਼ਾਦ ਵਿਧਾਇਕ ਵੀ ਕਾਂਗਰਸ ਨਾਲ ਡਟ ਗਏ ਹਨ। ਰਾਜਸਥਾਨ ਵਿੱਚ ਵੀ ਸੱਤਾ ਬਦਲਾਅ ਦੀ ਪਰੰਪਰਾ ਜਾਰੀ ਰਹੀ। ਇੱਥੇ ਅਸ਼ੋਕ ਗਹਿਲੋਤ ਦਾ ਤਜਰਬਾ ਤੇ ਸਚਿਨ ਪਾਇਲਟ ਦੇ ਜੋਸ਼ ਦੀ ਕਾਕਟੇਲ ਜਾਦੂ ਕਰ ਗਈ। ਤੇਲੰਗਾਨਾ ਵਿੱਚ ਲੋਕਾਂ ਨੇ ਇੱਕ ਵਾਰ ਫਿਰ ਕੇਸੀਆਰ ’ਤੇ ਭਰੋਸਾ ਜਤਾਇਆ। ਮਿਜ਼ੋਰਮ ਵੀ ਕਾਂਗਰਸ ਦੇ ਹੱਥੋਂ ਨਿਕਲ ਗਿਆ।
ਮੱਧ ਪ੍ਰਦੇਸ਼: ਕੁੱਲ ਸੀਟਾਂ-230
ਬੀਜੇਪੀ-ਸੀਟਾਂ- 109, ਵੋਟ ਸ਼ੇਅਰ- 41.0 ਫੀਸਦੀ
ਕਾਂਗਰਸ- ਸੀਟਾਂ-114 , ਵੋਟ ਸ਼ੇਅਰ- 40.9 ਫੀਸਦੀ
ਹੋਰ- ਸੀਟਾਂ- 07, ਵੋਟ ਸ਼ੇਅਰ- 12.1 ਫੀਸਦੀ
ਮੱਧ ਪ੍ਰਦੇਸ਼ 'ਚ ਐਸਪੀ ਨੇ ਪਹਿਲਾਂ ਹੀ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮਾਇਆਵਤੀ ਨੇ ਵੀ ਕਾਂਗਰਸ ਨਾਲ ਹੱਥ ਮਿਲਾਉਣ ਦਾ ਮਨ ਬਣਾ ਲਿਆ ਹੈ। ਚਾਰ ਆਜ਼ਾਦ ਵਿਧਾਇਕਾਂ ਨੂੰ ਵੀ ਆਪਣੇ ਵੱਲ ਕਰਨ ’ਚ ਕਾਂਗਰਸ ਨੂੰ ਬਹੁਤੀ ਮਿਹਨਤ ਨਹੀਂ ਕਰਨੀ ਪਈ। ਇੱਥੇ ਕਮਲਨਾਥ ਤੇ ਸਿੰਧਿਆ ਦੋਵੇਂ ਮੁੱਖ ਮੰਤਰੀ ਦੀ ਕੁਰਸੀ ਲਈ ਦਾਅਵਾ ਪੇਸ਼ ਕਰ ਰਹੇ ਹਨ।
ਰਾਜਸਥਾਨ: ਕੁੱਲ ਸੀਟਾਂ-199
ਬੀਜੇਪੀ-ਸੀਟਾਂ- 73, ਵੋਟ ਸ਼ੇਅਰ- 39.0 ਫੀਸਦੀ
ਕਾਂਗਰਸ- ਸੀਟਾਂ- 99, ਵੋਟ ਸ਼ੇਅਰ- 40.2 ਫੀਸਦੀ
ਹੋਰ- ਸੀਟਾਂ- 26, ਵੋਟ ਸ਼ੇਅਰ- 20.8 ਫੀਸਦੀ
ਰਾਜਸਥਾਨ ਵਿੱਚ ਵਸੁੰਧਰਾ ਰਾਜੇ ਨੇ ਹਾਰ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਆਵਾਜ਼ ਵਿਧਾਨ ਸਭਾ ਤਕ ਲੈ ਕੇ ਜਾਣਗੇ। ਰਾਜਸਥਾਨ ਵਿੱਚ ਵੀ ਮੁੱਖ ਮੰਤਰੀ ਦੀ ਚੋਣ ਕਰਨਾ ਰਾਹੁਲ ਗਾਂਧੀ ਲਈ ਧਰਮ ਸੰਕਟ ਵਾਲੀ ਹਾਲਤ ਬਣੀ ਹੋਈ ਹੈ। ਇੱਥੇ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਮੁੱਖ ਮੰਤਰੀ ਦੀ ਰੇਸ ਵਿੱਚ ਹਨ।
ਛੱਤੀਸਗੜ੍ਹ: ਕੁੱਲ ਸੀਟਾਂ-90
ਬੀਜੇਪੀ-ਸੀਟਾਂ- 15, ਵੋਟ ਸ਼ੇਅਰ- 31.9 ਫੀਸਦੀ
ਕਾਂਗਰਸ- ਸੀਟਾਂ- 68, ਵੋਟ ਸ਼ੇਅਰ- 46.6 ਫੀਸਦੀ
ਹੋਰ- ਸੀਟਾਂ- 7, ਵੋਟ ਸ਼ੇਅਰ- 21.6 ਫੀਸਦੀ
ਇੱਥੇ ਕਾਂਗਰਸ ਦੀ ਬੰਪਰ ਜਿੱਤ ਹੋਈ। 15 ਸਾਲਾਂ ਤੋਂ ਸੱਤਾਧਾਰੀ ਬੀਜੇਪੀ ਨੂੰ 90 ਵਿੱਚੋਂ ਸਿਰਫ 15 ਸੀਟਾਂ ਹੀ ਮਿਲੀਆਂ। ਰਮਨ ਸਿੰਘ ਨੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇ ਦਿੱਤਾ ਹੈ। ਇੱਥੇ ਵੀ ਨਜ਼ਰਾਂ ਆਹਲਾ ਕਮਾਨ ’ਤੇ ਟਿਕੀਆਂ ਹੋਈਆਂ ਹਨ ਕਿ ਮੁੱਖ ਮੰਤਰੀ ਦੀ ਕੁਰਸੀ ਕਿਸ ਦੇ ਹੱਥ ਜਾਏਗੀ? ਇੱਥੇ ਬੀਜੇਪੀ ਦੇ ਵੋਟ ਸ਼ੇਅਰ ਵਿੱਚ ਭਾਰੀ ਗਿਰਾਵਟ ਹੋਈ।
ਤੇਲੰਗਾਨਾ: ਕੁੱਲ ਸੀਟਾਂ-119
ਟੀਆਰਐਸ- ਸੀਟਾਂ-88 , ਵੋਟ ਸ਼ੇਅਰ- 46.6 ਫੀਸਦੀ
ਬੀਜੇਪੀ-ਸੀਟਾਂ- 21 , ਵੋਟ ਸ਼ੇਅਰ- 33.3 ਫੀਸਦੀ
ਕਾਂਗਰਸ- ਸੀਟਾਂ- 1, ਵੋਟ ਸ਼ੇਅਰ- 6.7 ਫੀਸਦੀ
ਹੋਰ- ਸੀਟਾਂ- 2, ਵੋਟ ਸ਼ੇਅਰ- 13.3 ਫੀਸਦੀ
ਤੇਲੰਗਾਨਾ ਵਿੱਚ ਕੇਸੀਆਰ ਦੀ ਟੀਆਰਐਸ ਦੁਬਾਰਾ ਸੱਤਾ ਹਾਸਲ ਕਰਨ ਵਿੱਚ ਕਾਮਯਾਬ ਹੋਈ। ਲੋਕਾਂ ਨੂੰ ਕਾਂਗਰਸ ਤੇ ਟੀਡੀਪੀ ਦਾ ਗਠਜੋੜ ਰਾਸ ਨਹੀਂ ਆਇਆ। ਸੂਤਰਾਂ ਮੁਤਾਬਕ ਕੇਸੀਆਰ ਕੱਲ੍ਹ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ।
ਮਿਜ਼ੋਰਮ: ਕੁੱਲ ਸੀਟਾਂ-40
ਕਾਂਗਰਸ-ਸੀਟਾਂ- 7, ਵੋਟ ਸ਼ੇਅਰ- 30.6 ਫੀਸਦੀ
ਐਮਐਨਐਫ- ਸੀਟਾਂ- 27, ਵੋਟ ਸ਼ੇਅਰ- 37.9 ਫੀਸਦੀ
ਬੀਜੇਪੀ- ਸੀਟਾਂ- 1, ਵੋਟ ਸ਼ੇਅਰ- 8.3 ਫੀਸਦੀ
ਹੋਰ- ਸੀਟਾਂ- 5, ਵੋਟ ਸ਼ੇਅਰ- 23.2ਫੀਸਦੀ
ਪੂਰਬ ਉੱਤਰ ਦਾ ਆਖ਼ਰੀ ਸੂਬਾ ਮਿਜ਼ੋਰਮ ਵੀ ਕਾਂਗਰਸ ਦੇ ਹੱਥੋਂ ਨਿਕਲ ਗਿਆ। ਸੂਬੇ ਦੇ ਲੋਕਾ ਨੇ ਐਮਐਨਐਫ ’ਤੇ ਭਰੋਸਾ ਜਤਾਇਆ। ਬੀਜੇਪੀ ਨੂੰ ਸਿਰਫ ਇੱਕ ਸੀਟ ਹੀ ਮਿਲੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement