ਪੜਚੋਲ ਕਰੋ
'ਆਪ' ਵੱਲੋਂ 2019 'ਚ ਬੀਜੇਪੀ ਮੁਕਤ ਹਿੰਦੁਸਤਾਨ ਦਾ ਦਾਅਵਾ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਸਾਂਸਦ ਸੰਜੈ ਸਿੰਘ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਕਿਹਾ ਕਿ ਕਿਸਾਨ, ਜਵਾਨ, ਵਪਾਰੀ ਤੇ ਮਹਿਲਾਵਾਂ ਬੀਜੇਪੀ ਦੀਆਂ ਨੀਤੀਆਂ ਤੋਂ ਖ਼ੁਸ਼ ਨਹੀਂ ਸਨ। ਇਹੀ ਕਾਰਨ ਹੈ ਕਿ ਪਾਰਟੀ ਨੂੰ ਆਪਣੀ ਸੱਤਾ ਵਾਲੇ ਸੂਬਿਆਂ ਵਿੱਚ ਵੀ ਹਾਰ ਦੀ ਸਾਹਮਣਾ ਕਰਨਾ ਪਿਆ।
ਸੰਜੈ ਸਿੰਘ ਨੇ ਟਵੀਟ ਕੀਤਾ, ‘ਬਜਰੰਗ ਬਲੀ ਦੀ ਜਾਤੀ ਖੋਜਣ ਵਾਲਿਓ, ਜਨਤਾ ਦਾ ਪੇਟ ਜੁਮਲਿਆਂ ਨਾਲ ਨਹੀਂ ਭਰਦਾ। ਰਾਮ ਦੇ ਨਾਂ ’ਤੇ ਨਹੀਂ, ਕੰਮ ਦੇ ਨਾਂ ’ਤੇ ਵੋਟ ਮੰਗੋ, 2019 ਵਿੱਚ ਭਾਜਪਾ ਮੁਕਤ ਹਿੰਦੁਸਤਾਨ ਬਣੇਗਾ।’
ਦਿੱਲੀ ਦੇ ਸੀਐਮ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤਾ ਕਿ ਮੋਦੀ ਰਾਜ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।Farmers, youth, traders and women are “not happy” with BJP’s policies due to which the party seems loosing ground in the states it ruled.
India will be ‘BJP Mukt’ in 2019 : @SanjayAzadSlnhttps://t.co/U9C4N0MK5r — SUDHiR (@SudhirBhardwaj) December 11, 2018
ਮੰਗਲਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ 2019 ਵਿੱਚ ਭਾਰਤ ਬੀਜੇਪੀ ਮੁਕਤ ਹੋ ਜਾਏਗਾ। ਐਮਪੀ ਤੇ ਛੱਤੀਸਗੜ੍ਹ ਵਿੱਚ ਲੰਮੇ ਸਮੇਂ ਤੋਂ ਬੀਜੇਪੀ ਦੀ ਸਰਕਾਰ ਸੀ ਜਦਕਿ ਰਾਜਸਥਾਨ ਵਿੱਚ ਵੀ ਕਾਂਗਰਸ ਨੂੰ ਹਰਾ ਕੇ ਸੱਤਾ ਹਥਿਆਈ ਸੀ ਪਰ ਅੱਜ ਦੇ ਨਤੀਜਿਆਂ ਤੋਂ ਸਾਫ ਹੈ ਕਿ ਛੱਤੀਸਗੜ੍ਹ ਤੇ ਰਾਜਸਥਾਨ ਬੀਜੇਪੀ ਦੇ ਹੱਥੋਂ ਫਿਸਲ ਗਏ ਹਨ ਜਦਕਿ ਐਮਪੀ ਵਿੱਚ ਵੀ ਕਾਂਗਰਸ ਸੱਤਾ ਹਾਸਲ ਕਰ ਸਕਦੀ ਹੈ। ਅਗਲੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ ਤੇ ਤਾਜ਼ਾ ਚੋਣ ਨਤੀਜਿਆਂ ਨੂੰ ਸੈਮੀਫਾਈਨਲ ਵਾਂਗ ਮੰਨਿਆ ਜਾ ਰਿਹਾ ਹੈ। ‘ਆਪ’ ਲੀਡਰ ਸੰਜੈ ਸਿੰਘ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਕਿਹਾ ਕਿ 2019 ਵਿੱਚ ਭਾਰਤ ਬੀਜੇਪੀ ਮੁਕਤ ਹੋ ਜਾਏਗਾ। ਨਤੀਜਿਆਂ ਨੇ ਸਾਫ ਕਰ ਦਿੱਤਾ ਹੈ ਕਿ ਜਨਤਾ ਜੁਮਲਿਆਂ ਤੋਂ ਪਰੇਸ਼ਾਨ ਹੋ ਚੁੱਕੀ ਹੈ।मोदी राज की उलटी गिनती शुरू हो गयी।
— Arvind Kejriwal (@ArvindKejriwal) December 11, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਪੰਜਾਬ
ਵਿਸ਼ਵ
ਪੰਜਾਬ
Advertisement